Featured India National News Punjab Punjabi

ਬਿੰਜੋਕੀ ਖੁਰਦ ਦੀ ਹੋਈ ਬਦਤਰ ਹਾਲਤ, ਵਸਨੀਕਾਂ ਐਸ.ਡੀ.ਐਮ ਕੋਲ ਲਾਈ ਗੁਹਾਰ

ਮਾਲੇਰਕੋਟਲਾ 04 ਜੂਨ (ਹਰਮਿੰਦਰ ਸਿੰਘ ਭੱਟ) 07 ਜੂਨ ਤੋਂ ਸ਼ੁਰੂ ਹੋ ਰਹੇ ਰਮਜ਼ਾਨ-ਉਲ-ਮੁਬਾਰਕ (ਰੋਜ਼ਿਆਂ) ਦੇ ਮਹੀਨੇ ਦੀ ਮਹੱਤਤਾ ਨੂੰ ਦੇਖਦਿਆਂ ਨੇੜਲੇ ਪਿੰਡ ਬਿੰਜੋਕੀ ਖੁਰਦ ਦੇ ਵਸਨੀਕ ਤੇ ਪਾਵਰਕੌਮ ਦੇ ਸਥਾਨਕ ਐਸ.ਡੀ.ਓ. ਅਬਦੁੱਲ ਸੱਤਾਰ ਨੇ ਪਿੰਡ ਦੀ ਹੋਈ ਬਦਤਰ ਹਾਲਤ ਨੂੰ ਲੈ ਕੇ ਸਥਾਨਕ ਐਸ.ਡੀ.ਐਮ. ਅਮਿੱਤ ਬੈਂਬੀ ਨਾਲ ਮੁਲਾਕਾਤ ਕਰਕੇ ਗੁਹਾਰ ਲਾਈ ਕਿ ਬਲਾਕ ਵਿਕਾਸ ਵਿਭਾਗ ਸਾਡੇ ਪਿੰਡ ਵਿਚ ਆਪਣਾ ਬਣਦਾ ਰੋਲ ਅਦਾ ਨਹੀਂ ਕਰ ਰਿਹਾ ਜਿਸ ਕਰਕੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਵਿਚ ਘਰਾਂ ਤੇ ਟੋਭੇ ਦਾ ਪਾਣੀ ਸ਼ਰੇਆਮ ਖੜਾ ਹੈ, ਜਿਸ ਨਾਲ ਹਰ ਆਉਣ ਜਾਣ ਵਿਅਕਤੀ ਨੂੰ ਆਉਣ ਜਾਣ ਵਿਚ ਭਾਰੀ ਮੁਸ਼ਕਿਲਾਂ ਖੜੀਆਂ ਹੋ ਰਹੀਆਂ ਹਨ ਜਦ ਕਿ ਪਿੰਡ ਦੇ ਲੋਕਾਂ ਨੂੰ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਵੀ ਨਹੀਂ ਮਿਲ ਰਿਹਾ। ਜਿਸ ‘ਤੇ ਸ਼੍ਰੀ ਬੈਂਬੀ ਨੇ ਬਲਾਕ ਪੰਚਾਇਤ ਅਫਸਰ ਹਰਸੁਰਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਲੋਟੇ ਨੂੰ ਤੁਰੰਤ ਤਲਬ ਕਰਕੇ ਸੋਮਵਾਰ ਤੱਕ ਪਿੰਡ ਦੀ ਫਿਜ਼ਾ ਤੇ ਮੌਜੂਦਾ ਪਿੰਡ ਦੀ ਹਾਲਤ ਨੂੰ ਸੁਧਾਰਣ ਦੇ ਆਦੇਸ਼ ਦਿੱਤੇ ਹਨ। ਚੇਤੇ ਰਹੇ ਕਿ ਰਮਜ਼ਾਨ- ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਵਿਚ ਮੁਸਲਿਮ ਵਰਗ ਵੱਲੋਂ ਮਸਜਿਦਾਂ ਵਿਚ ਵਿਸ਼ੇਸ਼ ਇਬਾਦਤਾਂ ਕੀਤੀਆਂ ਜਾਂਦੀਆਂ ਹਨ ਤੇ ਕੁਰਆਨ ਮਜੀਦ ਦੀ ਤਲਾਵਤ ਕੀਤੀ ਜਾਂਦੀ ਹੈ। ਜਿਸ ਦੇ ਲਈ ਹਰ ਮੁਸਲਮਾਨ ਦਾ ਪਵਿੱਤਰ ਰਹਿਣਾ ਅਤਿ ਜ਼ਰੂਰੀ ਹੈ। ਹੁਣ ਦੇਖਣਾ ਹੋਵੇਗਾ ਕਿ ਬਲਾਕ ਵਿਕਾਸ ਵਿਭਾਗ ਪਿੰਡ ਬਿੰਜੋਕੀ ਖੁਰਦ ਦੀ ਹਾਲਤ ਨੂੰ ਸੁਧਾਰਣ ਵੱਲ ਕਿੰਨਾ ਕੁ ਸਫਲ ਹੋ ਸਕੇਗਾ।

Related posts

ਮੇਰਾ ਭਾਰਤ ਦੇਸ਼ ਮਹਾਨ–ਮਲਕੀਅਤ ਸਿੰਘ “ਸੁਹਲ”

INP1012

ਜਲੇਬੀ ਵਰਗੇ ਸਿੱਧੇ ਆ ਸਾਡੇ ਰਾਜੇ

INP1012

ਦਲਿਤ ਮੁਕਤੀ ਲਈ ਰਾਜਨੀਤਿਕ ਰਾਖਵਾਂਕਰਨ ਦਾ ਖ਼ਾਤਮਾ ਜ਼ਰੂਰੀ—ਕੁਲਵੰਤ ਸਿੰਘ ਟਿੱਬਾ

INP1012

Leave a Comment