Featured India National News Punjab Punjabi

ਰੋਜ਼ਾ ਰੱਖਣ ਤੇ ਖੋਲਣ ਦੀ ਸਮਾਂ ਸਾਰਨੀ ਜਾਰੀ

ਮਾਲੇਰਕੋਟਲਾ 05 ਜੂਨ (ਹਰਮਿੰਦਰ ਸਿੰਘ ਭੱਟ) ਇਸਲਾਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਜਨਤ ਦੇ ਅੱਠ ਦਰਵਾਜਿਆਂ ਵਿੱਚੋ ਇੱਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇੱਕ ਵਾਰ ਇਸ ਦਰਵਾਜੇ ਵਿੱਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ। ਇਸੇ ਤਰਾਂ ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇਦਾਰ ਲਈ ਰੱਬ ਵੱਲੋਂ ਦੋ ਖੁਸ਼ੀਆਂ ਹਨ, ਜਿਨਾਂ ਵਿੱਚੋਂ ਇੱਕ ਰੋਜ਼ਾ ਖੁੱਲਣ ਸਮੇਂ ਅਤੇ ਦੂਜੀ ਖੁਸ਼ੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਹੈ। ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇ ਅਤੇ ਕੁਰਆਨ-ਸ਼ਰੀਫ ਕਿਆਮਤ ਵਾਲੇ ਦਿਨ ਬਦਲਾ ਲੈਣ ਲਈ ਰੱਬ ਨਾਲ ਝਗੜੇਗਾ। ਰੋਜ਼ਾ ਰੱਬ ਅੱਗੇ ਰੋਜ਼ੇਦਾਰ ਦੀ ਸਿਫਾਰਸ਼ ਕਰਦਾ ਹੋਇਆ ਕਹੇਗਾ ਕਿ ਮੈਂਨੇ ਇਸ ਨੂੰ ਭੁੱਖਾ ਅਤੇ ਪਿਆਸਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਅਤੇ ਕੁਰਆਨ-ਮਜੀਦ ਕਹੇਗਾ ਕਿ ਮੈਨੇ ਇਸ ਨੂੰ ਰਾਤਾਂ ਨੂੰ ਤਿਲਾਵਤ ਲਈ ਜਾਗੇ ਰੱਖਿਆ। ਇਸ ਲਈ ਤੂੰ ਇਸ ਨੂੰ ਮਾਫ ਕਰ ਦੇ। ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਸਬੰਧੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਪ੍ਰਬੰਧਕ ਕਮੇਟੀ ਈਦਗਾਹ (ਰਜਿ.) ਮਾਲੇਰਕੋਟਲਾ ਵੱਲੋਂ ਜਾਰੀ ਕੀਤੇ ਗਏ ਕਲੰਡਰ ਅਨੁਸਾਰ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ 07 ਜੂਨ ਦਿਨ ਮੰਗਲਵਾਰ ਨੂੰ ਸਵੇਰੇ 3:48 ਅਤੇ ਸ਼ਾਮ 7:28 ਵਜੇ ਹੋਵੇਗਾ। ਇਸੇ ਤਰ•ਾਂ, 08 ਜੁਨ ਸਵੇਰੇ 3:48 ਅਤੇ ਸ਼ਾਮ 7:28, 09 ਜੂਨ ਸਵੇਰੇ 3:48 ਅਤੇ ਸ਼ਾਮ 7:29, 10 ਜੂਨ ਸਵੇਰੇ 3:47 ਅਤੇ ਸ਼ਾਮ 7:29, 11 ਜੂਨ ਸਵੇਰੇ 3:47 ਅਤੇ ਸ਼ਾਮ 7:30, 12 ਜੂਨ ਸਵੇਰੇ 3:47 ਅਤੇ ਸ਼ਾਮ 7:30, 13 ਜੂਨ ਸਵੇਰੇ 3:47 ਅਤੇ ਸ਼ਾਮ 7:30, 14 ਜੂਨ ਸਵੇਰੇ 3:47 ਅਤੇ ਸ਼ਾਮ 7:31, 15 ਜੂਨ ਸਵੇਰੇ 3:47 ਅਤੇ ਸ਼ਾਮ 7:31, 16 ਜੂਨ ਸਵੇਰੇ 3:47 ਅਤੇ ਸ਼ਾਮ 7:31, 17 ਜੂਨ ਸਵੇਰੇ 3:47 ਅਤੇ ਸ਼ਾਮ 7:32, 18 ਜੂਨ ਸਵੇਰੇ 3:47 ਅਤੇ ਸ਼ਾਮ 7:32, 19 ਜੂਨ ਸਵੇਰੇ 3:47 ਅਤੇ ਸ਼ਾਮ 7:32, 20 ਜੂਨ ਸਵੇਰੇ 3:47 ਅਤੇ ਸ਼ਾਮ 7:32, 21 ਜੂਨ ਸਵੇਰੇ 3:48 ਅਤੇ ਸ਼ਾਮ 7:33, 22 ਜੂਨ ਸਵੇਰੇ 3:48 ਅਤੇ ਸ਼ਾਮ 7:33, 23 ਜੂਨ ਸਵੇਰੇ 3:48 ਅਤੇ ਸ਼ਾਮ 7:33, 24 ਜੂਨ ਸਵੇਰੇ 3:48 ਅਤੇ ਸ਼ਾਮ 7:33, 25 ਜੂਨ ਸਵੇਰੇ 3:48 ਅਤੇ ਸ਼ਾਮ 7:33, 26 ਜੂਨ ਸਵੇਰੇ 3:49 ਅਤੇ ਸ਼ਾਮ 7:33, 27 ਜੂਨ ਸਵੇਰੇ 3:49 ਅਤੇ ਸ਼ਾਮ 7:34, 28 ਜੂਨ ਸਵੇਰੇ 3:50 ਅਤੇ ਸ਼ਾਮ 7:34, 29 ਜੂਨ ਸਵੇਰੇ 3:50 ਅਤੇ ਸ਼ਾਮ 7:34, 30 ਜੂਨ ਸਵੇਰੇ 3:50 ਅਤੇ ਸ਼ਾਮ 7:34, 01 ਜੁਲਾਈ ਸਵੇਰੇ 3:51 ਅਤੇ ਸ਼ਾਮ 7:34, 02 ਜੁਲਾਈ ਸਵੇਰੇ 3:51 ਅਤੇ ਸ਼ਾਮ 7:34, 03 ਜੁਲਾਈ ਸਵੇਰੇ 3:52 ਅਤੇ ਸ਼ਾਮ 7:34, 04 ਜੁਲਾਈ ਸਵੇਰੇ 3:52 ਅਤੇ ਸ਼ਾਮ 7:34, 05 ਜੁਲਾਈ ਸਵੇਰੇ 3:52 ਅਤੇ ਸ਼ਾਮ 7:34, 06 ਜੁਲਾਈ ਸਵੇਰੇ 3:53 ਅਤੇ ਸ਼ਾਮ 7:33 ਵਜੇ ਖੋਲਿਆ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼ਾ ਖੋਲਣ ਤੇ ਬੰਦ ਕਰਨ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੋਵੇਗਾ ਜਦੋਂ ਕਿ ਨਾਭਾ, ਸਰਹਿੰਦ 2 ਮਿੰਟ, ਹੁਸ਼ਿਆਰਪੁਰੌ, ਚੰਡੀਗੜ 3 ਮਿੰਟ, ਖੰਨਾਂ 1 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ 2 ਮਿੰਟ, ਸ਼ਿਮਲਾ 5 ਮਿੰਟ ਪਹਿਲਾ ਹੋਵੇਗਾ, ਸੰਗਰੂਰ, ਮਾਨਸਾ 2 ਮਿੰਟ, ਸੁਨਾਮੌ, ਜਲੰਧਰ 3 ਮਿੰਟ, ਅਹਿਮਦਗੜ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ 4 ਮਿੰਟ ਬਾਅਦ ਹੋਵੇਗਾ।

Related posts

ਅਕਾਲੀ ਦਲ ਨੂੰ 10 ਸਾਲ ਦਿੱਤੇ ਕੈਪਟਨ ਅਮਰਿੰਦਰ ਸਿੰਘ ਨੂੰ 10 ਮਹੀਨੇ ਹੀ ਦਿਓ –ਉਜਾਗਰ ਸਿੰਘ

INP1012

ਪੁਲਿਸ ਵਲੋਂ ਗੁਪਚੁੱਪ ਤਰੀਕੇ ਨਾਲ ਇਨੌਲੋ ਵਰਕਰਾਂ ਨੂੰ ਕੀਤਾ ਗਿਆ ਰਿਹਾਅ ਐਸ ਡੀ ਐਮ ਕੋਰਟ ਦੇ ਨੇੜੇ ਬਣੀ ਪੁਲਿਸ ਛਾਉਨੀ

INP1012

ਸਿਆਸੀ ਪਾਰਟੀਆਂ ਅਤੇ ਮੌਜੂਦਾ ਸਰਕਾਰਾਂ ਨੂੰ ਚੋਣਾਂ ਨੇੜੇ ਆਉਂਦਿਆਂ ਹੀ ਬਗੈਰ ਇਨਸਾਫ਼ ਦਿਵਾਏ ’84 ਦੀ ਯਾਦ ਨੂੰ ਤਾਜ਼ਾ ਕਰਨਾ ਅਤਿ ਨਿੰਦਣਯੋਗ ਕਾਰਜ:- ਰਣਜੀਤ ਸਿੰਘ/ ਹਰਮਿੰਦਰ ਸਿੰਘ ਭੱਟ

INP1012

Leave a Comment