Featured India National News Punjab Punjabi

ਇਮਾਮਗੜ ਅਤੇ ਖਟੜਾ ਵਿਖੇ ਆਪ ਪਾਰਟੀ ਨੇ ਕੀਤੀਆਂ ਨੁੱਕੜ ਮੀਟਿੰਗਾਂ

ਪੰਜਾਬ ਦੇ ਲੋਕ ਅਕਾਲੀ, ਭਾਜਪਾ ਅਤੇ ਕਾਂਗਰਸ ਦਾ ਬਿਸਤਰਾ ਕਰਨਗੇ ਗੋਲ – ਅਬਜਿੰਦਰ ਸੰਘਾ
ਸੰਦੌੜ, 6 ਜੂਨ (ਹਰਮਿੰਦਰ ਸਿੰਘ ਭੱਟ)
ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈਕੇ  ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਦੇ ਮਕਸਦ ਤਹਿਤ ਆਮ ਆਦਮੀ ਪਾਰਟੀ ਵੱਲੋਂ ਹਲਕਾ ਮਾਲੇਰਕੋਟਲਾ ਦੇ ਪਿੰਡਾਂ ਖਟੜਾ ਅਤੇ ਇਮਾਮਗੜ ਦੇ ਵਿਚ ਲੋਕ ਮੀਟਿੰਗਾਂ ਕੀਤੀਆਂ ਗਈਆਂ ਜਿਨਾਂ ਵਿਚ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਅਬਜਿੰਦਰ ਸੰਘਾ ਨੇ ਓਚੇਚੇ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕੀਤਾ।ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਬਜਿੰਦਰ ਸੰਘਾ ਨੇ ਕਿਹਾ ਕਿ ਪੰਜਾਬ ਵਿਚ ਲੋਕ ਬਦਲਾਅ ਦੇ ਲਈ ਪੂਰੀ ਤਰਾਂ ਮਨ ਬਣਾਈ ਬੈਠੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਇਨਕਲਾਬ ਦੀ ਤਰਾਂ ਲੋਕ ਪਾਰਟੀ ਦੇ ਨਾਲ ਜੁੜ ਕੇ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ।ਉੇਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ 7 ਮਹੀਨੇ ਹੋਰ ਸਮਾਂ ਕੱਢ ਲੈਣ ਉਸਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਉਨਾਂ ਦੀ ਸਾਰੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ।ਸ. ਅਬਜਿੰਦਰ ਸੰਘਾ ਨੇ ਕਿਹਾ ਕਿ ਪਾਰਟੀ ਦੇ ਵਰਕਰ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਘਰ ਘਰ ਜਾਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਪੂਰੀ ਤਰਾਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਉਨਾਂ ਕਿਹਾ ਕਿ ਆਪ ਪਾਰਟੀ ਮੁਲਕ ਦੀ ਪਹਿਲੀ ਅਜਿਹੀ ਪਾਰਟੀ ਹੈ ਜੋ ਲੋਕਾਂ ਕੋਲ ਖੁਦ ਜਾਕੇ ਚੋਣ ਮਨੋਰਥ ਪੱਤਰ ਤਿਆਰ ਕਰ ਰਹੀ ਹੈ ਤਾਂ ਕਿ ਗਰਾਊਂਡ ਲੈਵਲ ਦੀ ਅਸਲੀਅਤ ਦਾ ਪਤਾ ਲੱਗ ਸਕੇ।ਇਸ ਮੌਕੇ ਆਜਮ ਦਾਰਾ, ਜਮੀਲ ਉਰ ਰਹਿਮਾਨ, ਮੁਹੰਮਦ ਦਾਰਾ, ਰਣਜੀਤ ਸਿੰਘ ਝਨੇਰ, ਇਲਿਆਸ ਅਬਦਾਲੀ, ਸਰਕਲ ਇੰਚਾਰਜ ਚਰਨਜੀਤ ਸਿੰਘ ਚੰਨਾ, ਰਾਜੂ ਕੁਠਾਲਾ, ਪਰਮੇਸਰ ਸਿੰਘ, ਬਰਿੰਦਰ ਸਿੰਘ ਜੋਨੀ, ਸਿਕੰਦਰ ਸਿੰਘ ਚੀਮਾ, ਹਰਜੀਤ ਸਿੰਘ ਕਲਿਆਣ, ਜਗਮੋਹਨ ਸਿੰਘ ਫੋਜੇਵਾਲ, ਅਮਨ ਬਾਪਲਾ, ਗੁਰਮਿੰਦਰ ਕੰਗ, ਵੇਦ ਪ੍ਰਕਾਸ ਫਰਵਾਲੀ, ਰਮਨ ਖਟੜਾ, ਸਬੀਲ ਬਿਲੂ, ਮੁਹੰਮਦ ਸਾਦ, ਜਗਜੀਤ ਸਿੰਘ, ਕੁਲਦੀਪ ਸਿੰਘ, ਨਗਿੰਦਰ ਸਿੰਘ, ਹਰਪ੍ਰੀਤ ਖਟੜਾ, ਬਲਵਿੰਦਰ ਸਿੰਘ, ਗੁਰਵਿੰਦਰ ਲਵਲੀ ਆਦਿ ਆਗੂ ਹਾਜਰ ਸਨ।
ਫੋਟੋ 01

Related posts

ਜਿਲ੍ਹਾ ਪਟਿਆਲਾ ਵਿੱਖੇ ਕੌਮੀ ਲੋਕ-ਅਦਾਲਤ ਦੌਰਾਨ ਰਾਜੀਨਾਮਾਯੋਗ ਆਪਰਾਧਿਕ ਮਾਮਲੇ ਸਬੰਧੀ,੧੮੩੦ ਕੇਸਾਂ ਦਾ ਨਿਪਟਾਰਾ ਕੀਤਾ ਗਿਆ।

INP1012

ਆਪ ਸਰਕਾਰ ਤੇਜ ਸਨਅੱਤੀ ਵਾਸ ਬਣਾਏਗੀ ਯਕੀਨੀ: ਕੰਵਰ ਸੰਧੂ

INP1012

ਪੁਸਤਕ ਸਮੀਖਿਆ \ ਗੁਰਮੀਤ ਪਲਾਹੀ

INP1012

Leave a Comment