Featured India National News Punjab Punjabi

ਜਸਵੰਤ ਸਿੰਘ ਧਾਲੀਵਾਲ ਬਣੇ ਰਾਸ਼ਟਰੀਯਾ ਕਵੀ ਸੰਘਮ ਦੇ ਜਿਲਾ ਪ੍ਰਧਾਨ

ਮਾਲੇਰਕੋਟਲਾ 07 ਜੂਨ (ਹਰਮਿੰਦਰ ਸਿੰਘ ਭੱਟ) ਸਥਾਨਕ ਲੁਧਿਆਣਾ ਰੋਡ ਤੇ ਸਥਿਤ ਤਾਰਾ ਗੋਲਡਨ ਅਸਟੇਟ ਵਿਖੇ ਰਾਸ਼ਟਰੀਯਾ ਕਵੀ ਸੰਘਮ ਦੇ ਮੰਚ ਹੇਠ ਇੱਕ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ। ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ਼੍ਰੀ ਜਸਵੰਤ ਸਿੰਘ ਗੱਜਣਮਾਜਰਾ (ਤਾਰਾ ਗਰੁੱਪ) ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਦਿਨੇਸ਼ ਦੇਵਘਰੀਆ ਨੇ ਸ਼ਿਰਕਤ ਕੀਤੀ। ਮੁਸ਼ਾਇਰੇ ਦੋਰਾਨ ਵੱਖ-ਵੱਖ ਕਵੀਆਂ ਵਿੱਚ ਸ਼੍ਰੀ ਜਸਵੰਤ ਸਿੰਘ ਧਾਲੀਵਾਲ, ਡਾ.ਨਦੀਮ ਅਹਿਮਦ, ਮੁਹੰਮਦ ਅੱਬਾਸ ਧਾਲੀਵਾਲ, ਸਾਹਿਬਜਾਦਾ ਅਜਮਲ ਖਾਂ ਸ਼ੇਰਵਾਨੀ, ਜਸਪਾਲ ਸਿੰਘ ਨੂਰ, ਅਸ਼ੋਕ ਗੁਪਤਾ, ਅਮਰਜੀਤ ਸੋਮਜ਼, ਗੁਰਜੰਟ ਨਾਨਕਸਰ, ਅਮ੍ਰਿਤ ਸਿੰਘ ਤੇ ਸ਼੍ਰੀ ਧੀਮਾਨ ਆਦਿ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਰਾਸ਼ਟਰੀਯਾ ਕਵੀ ਸੰਘਮ ਦੀ ਜਿਲਾ ਇਕਾਈ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਸਰਵਸੰਮਤੀ ਨਾਲ ਸ਼੍ਰੀ ਜਸਵੰਤ ਸਿੰਘ ਧਾਲੀਵਾਲ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਪਾਇਨੀਅਰ ਕਾਲਜ ਲਈ ਜਸਪਾਲ ਸਿੰਘ ਨੂਰ ਤੇ ਅਸ਼ੋਕ ਗੁਪਤਾ ਨੇ ਅਪਣੀਆਂ ਕਿਤਾਬਾਂ ਦੇ ਸੈੱਟ ਜਸਵੰਤ ਸਿੰਘ ਗੱਜਣਮਾਜਰਾ ਨੂੰ ਕਾਲਜ ਦੀ ਲਾਇਬਰੇਰੀ ਲਈ ਭੇਂਟ ਕੀਤੇ।

Related posts

ਵਾਤਾਵਰਣ ਪ੍ਰੇਮੀ ਰਜੇਸ਼ ਰਿਖੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ

INP1012

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀ ਪ੍ਰਾਪਤ ਕੀਤਾ ਪਹਿਲਾ ਸਥਾਨ

INP1012

ਪੰਜਾਬ ਵਿੱਚ ਹੋ ਰਹੇ ਬੇਸ਼ੁਮਾਰ ਵਿਕਾਸ ਕਾਰਜਾਂ ਵਿੱਚ ਅੜਚਨ ਪਾ ਰਹੀ ਹੈ ਕਾਂਗਰਸ : ਗੋਸ਼ਾ

INP1012

Leave a Comment