Featured India National News Punjab Punjabi

ਸਮਾਜਿਕ ਬਰਾਬਰਤਾ ਲਈ ਸਾਰਿਆਂ ਨੂੰ ਦ੍ਰਿੜ ਯਤਨ ਕਰਨੇ ਚਾਹੀਦੇ ਹਨ-ਰਾਜੇਸ਼ ਬਾਘਾ

*ਗੁਰੂ ਨਾਨਕ ਭਵਨ ਵਿਖੇ ਗੈਰ ਸਰਕਾਰੀ ਸੰਸਥਾ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ
ਲੁਧਿਆਣਾ, 7 ਜੂਨ (ਸਤ ਪਾਲ ਸੋਨੀ) ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਬਰਾਬਰਤਾ ਲਈ ਦ੍ਰਿੜ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਜਦੋਂ ਸਾਰੇ ਵਰਗਾਂ ਦੇ ਲੋਕਾਂ ਨਾਲ ਇੱਕੋ ਜਿਹਾ ਵਰਤਾਅ ਹੋਣ ਲੱਗੇਗਾ ਤਾਂ ਕਿ ਰਿਜਰਵੇਸ਼ਨ ਆਪਣੇ ਆਪ ਖ਼ਤਮ ਹੋ ਜਾਵੇਗੀ। ਸ੍ਰੀ ਬਾਘਾ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਗੈਰ ਸਰਕਾਰੀ ਸੰਸਥਾ ‘ਹਮ ਲੋਗ’ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਬਾਘਾ ਨੇ ਕਿਹਾ ਕਿ ਡਾ. ਬੀ. ਆਰ. ਅੰਬੇਦਕਰ ਇਕੱਲੇ ਦਲਿਤ ਵਰਗ ਨਾਲ ਸੰਬੰਧਤ ਨਹੀਂ ਸਨ, ਸਗੋਂ ਸਾਰੇ ਭਾਰਤੀਆਂ ਨਾਲ ਸਬੰਧਿਤ ਸਨ। ਉਨਾਂ ਕਿਹਾ ਕਿ ਇਹ ਸੰਸਥਾ ਦੇਸ਼ ਵਿੱਚ ਸਮਾਜਿਕ ਬਰਾਬਰਤਾ ਬਾਰੇ ਯਤਨ ਕਰ ਰਹੀ ਹੈ, ਜਿਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

Related posts

ਸ਼ਬ-ਏ-ਬਰਾਤ ਅੱਜ, ਜਾਮਾ ਮਸਜਿਦ ‘ਚ ਹੋਵੇਗਾ ਸ਼ਾਨਦਾਰ ਸਮਾਗਮ: ਸ਼ਾਹੀ ਇਮਾਮ ਪੰਜਾਬ

INP1012

ਯੂ.ਕੇ. ਵਿਚ 8 ਜੂਨ ਨੂੰ ਆਮ ਚੋਣਾਂ ਵੇਲੇ ਭਾਰਤੀਆਂ ਦੀ ਭੂਮਿਕਾ-ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

INP1012

ਕੈਪਟਨ ਅਮਰਿੰਦਰ ਸਿੰਘ ਦੇ ਇਮਾਨਦਾਰ, ਕਰਮਯੋਗੀ, ਕਾਰਜਸ਼ੀਲ, ਕਰਮਸ਼ੀਲ ਅਤੇ ਵਫ਼ਾਦਾਰ ਜਰਨੈਲ–ਉਜਾਗਰ ਸਿੰਘ

INP1012

Leave a Comment