Featured India National News Punjab Punjabi

ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ

ਮਾਲੇਰਕੋਟਲ 08 ਜੂਨ (ਹਰਮਿੰਦਰ ਸਿੰਘ ਭੱਟ) ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਵਪੁਰਵ ਮੌਕੇ ਸਦਰ ਬਾਜ਼ਾਰ ਮਾਲੇਰਕੋਟਲਾ ਵਿਖੇ ਠੰਡੇ-ਮਿੱਠੇ ਪਾਣੀ ਦੀ ਛਬੀਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਛੋਲਿਆਂ ਦਾ ਵੀ ਅਤੁੱਟ ਲੰਗਰ ਵਰਤਾਇਆ ਗਿਆ। ਅੰਤਾਂ ਦੀ ਪੈ ਰਹੀ ਗਰਮੀ ਤੇ ਧੁੱਪ ਤੋਂ ਤਪੇ ਰਾਹਗੀਰਾਂ ਤੇ ਬਾਜ਼ਾਰ ਵਿੱਚ ਹੋਰਨਾਂ ਸੰਗਤਾਂ ਨੇ ਵੀ ਠੰਡਾ-ਮਿੱਠਾ ਪਾਣੀ ਪੀ ਕੇ ਅਪਣੀ ਪਿਆਸ ਬੁਝਾਈ। ਇਸ ਮੌਕੇ ਭਜਨ ਫੁੱਟਵਿਅਰ ਦੇ ਮਾਲਕ ਸ਼੍ਰੀ ਭਜਨ ਸਿੰਘ, ਸ਼੍ਰੀ ਮਨਦੀਪ ਸਿੰਘ ਟੀਨੀ, ਮਨੀ ਸਿੰਘ ਪ੍ਰਿੰਸ ਜਿਊਲਰਜ਼ (ਕਾਕੂ) ਤੇ ਹੋਰਨਾਂ ਡਾਕਘਰ ਦੇ ਬਾਬੂਆਂ ਸ਼੍ਰੀ ਅਸ਼ੋਕ ਕਪੂਰ, ਸ਼੍ਰੀ ਹਰਮੀਤ ਸਿੰਘ ਤੇ ਬਾਬੂ ਅਬਦੁਲ ਵਹੀਦ, ਮੁਹੰਮਦ ਸਰਵਰ ਤੇ ਬਾਕੀ ਸਮੂਹ ਸਟਾਫ ਨੇ ਵੀ ਭਰਪੂਰ ਸਹਿਯੋਗ ਦਿੱਤਾ। ਜਿਕਰਯੋਗ ਹੈ ਕਿ ਇਸ ਪਰਵ ਨੂੰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਬੱਚਾ ਪਾਰਟੀ ਪਰੀ, ਪੀਯੂਸ਼, ਲਵੀਜ, ਮਨੀਸ਼, ਨਮਨ ਮੱਠੀ ਵਾਲੇ ਨੇ ਵੀ ਬੜੇ ਚਾਅ ਤੇ ਖੁਸ਼ੀ ਨਾਲ ਸੇਵਾ ਕੀਤੀ। ਸਮੂਹ ਸਦਰ ਬਾਜ਼ਾਰ ਨੇੜੇ ਡਾਕਘਰ ਮਾਰਕਿਟ ਵੱਲੋਂ ਪੂਰਨ ਸਹਿਯੋਗ ਕੀਤਾ ਗਿਆ।

Related posts

ਬਾਦਲ ਪਰਿਵਾਰ ਤੁਰੇ ਬਾਲੀਵੁੱਡ ਦੀ ਫਿਲਮ ”ਨਾਇਕ” ਵਾਲੇ ਰਾਹ

INP1012

ਰਮਜ਼ਾਨ ਦੀ ਮੁਬਾਰਕਬਾਦ

INP1012

ਪੁਸਤਕ ਸਮੀਖਿਆ \ ਗੁਰਮੀਤ ਪਲਾਹੀ

INP1012

Leave a Comment