Featured India National News Punjab Punjabi

ਕੇਜਰੀਵਾਲ ਆਪਣੀਆਂ ਨਾਕਾਮੀਆਂ ਮੋਦੀ ਅਤੇ ਬਾਦਲ ਦੀ ਤਰਾਂ ਇਸ਼ਤਿਹਾਰਾਂ ਰਾਹੀਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ : ਗੁਰਮੇਲ ਪਹਿਲਵਾਨ

ਲੁਧਿਆਣਾ,  (ਸਤ ਪਾਲ ਸੋਨੀ) ਹਲਕਾ ਪੂਰਬੀ ਦੇ ਵਾਰਡ ਨੰ.4 ਨਗਿੰਦਰ ਨਗਰ ਵਿਖੇ ਜਨਰਲ ਸਕੱਤਰ ਮਲਕੀਤ ਸਿੰਘ ਅਤੇ ਸੰਤੋਖ ਸਿੰਘ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਹਿਲਵਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਨਸ਼ਾ, ਬੇਰੁਜ਼ਗਾਰੀ ਅਤੇ ਵਿਗੜੀ ਕਾਨੂੰਨੀ ਵਿਵਸਥਾ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ, ਜਿਸ ਦੇ ਲਈ ਅਕਾਲੀ-ਭਾਜਪਾ ਸਰਕਾਰ ਜਿੰਮੇਵਾਰ ਹੈ, ਜਿਨਾਂ ਨੂੰ ਸੱਤਾ ਦੇ ਨਸ਼ੇ ‘ਚ ਪੰਜਾਬ ਦੀ ਹੋ ਰਹੀ ਬਰਬਾਦੀ ਨਜ਼ਰ ਨਹੀਂ ਆ ਰਹੀ। ਉਨਾਂ ਅੱਗੇ ਕਿਹਾ ਕਿ ਕੁੱਝ ਲੋਕ ਜੋ ਦਿੱਲੀ ਦੀ ਜਨਤਾ ਵੱਲੋਂ ਨੱਕਾਰੀ ਹੋਏ ਹਨ, ਉਹ ਦਿੱਲੀ ਨੂੰ ਬਰਬਾਦ ਕਰਕੇ ਪੰਜਾਬ ਦੀ ਸੱਤਾ ਦੀ ਦੇ ਸੁਪਨੇ ਦੇਖ ਰਹੇ ਹਨ ਜਦੋਂ ਕਿ ਦਿੱਲੀ ‘ਚ ਅੱਜ ਪਾਣੀ ਅਤੇ ਬਿਜਲੀ ਦੀ ਗੰਭੀਰ ਸਮੱਸਿਆਵਾ ਤੋਂ ਇਲਾਵਾ ਹੋਰ ਮੁੱਢਲੀਆਂ ਸਹੂਲਤਾਂ ਤੋਂ ਲੋਕ ਵਾਂਝੇ ਹਨ, ਕੇਜਰੀਵਾਲ ਆਪਣੀਆਂ ਨਾਕਾਮੀਆਂ ਮੋਦੀ ਅਤੇ ਬਾਦਲ ਦੀ ਤਰਾਂ ਇਸ਼ਤਿਹਾਰਾਂ ਰਾਹੀਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲਹਿਰ ਅੱਗੇ ਇਹ ਪੰਜਾਬ ਵਿਰੋਧੀ ਟਿਕ ਨਹੀਂ ਸਕਣਗੇ ਅਤੇ ਕੈਪਟਨ ਦੀ ਅਗਵਾਈ ‘ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ‘ਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਵਿਕਰਮਜੀਤ ਸਿੰਘ ਪਹਿਲਵਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈਬ ਸਿੰਘ, ਇੰਦਰ ਸਿੰਘ ਢੇਰੀ, ਦਿਨੇਸ਼ ਸ਼ਰਮਾ ਸਕੱਤਰ ਪੰਜਾਬ ਕਾਂਗਰਸ, ਗੁਰਿੰਦਰ ਰੰਧਾਵਾ ਵਾਰਡ ਪ੍ਰਧਾਨ, ਅੰਕੁਰ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਹਲਕਾ ਪੂਰਬੀ, ਸੁਰਿੰਦਰ ਮਾਸਕੋ, ਮੁਖਤਿਆਰ ਸਿੰਘ ਚੌਹਾਨ, ਹਰਦੀਪ ਸਿੰਘ ਚੌਹਾਨ, ਸੁਖਵਿੰਦਰ ਕੁਮਾਰ,  ਮਦਨ ਲਾਲ, ਧਿਆਨ ਸਿੰਘ, ਮਲਕੀਤ ਸਿੰਘ, ਗੁਰਜੀਤ ਸਿੰਘ, ਅਮਰਜੀਤ ਸਿੰਘ, ਕਰਨ ਸ਼ਰਮਾ, ਸੰਨੀ ਪਹੁਜਾ, ਗੁਰਦੀਪ ਸਿੰਘ, ਯੂਹੀਨਾ ਚਿਸਤੀ, ਦੀਪਕ ਚਿਸਤੀ, ਬਲਵਿੰਦਰ ਸਿੰਘ, ਰੋਸ਼ਨ ਸਾਗਰ, ਮੇਹਰ ਸਿੰਘ, ਕਰਨੈਲ ਸਿੰਘ, ਪ੍ਰਭਜੋਤ ਸਿੰਘ, ਸਵਰਨਜੀਤ, ਗਿਆਨ ਸਿੰਘ, ਸਰੂਪ ਸਿੰਘ, ਕਪੂਰ ਸਿੰਘ ਆਦਿ ਹਾਜ਼ਿਰ ਸਨ।

Related posts

ਮੁਖ ਮੰਤਰੀ ਨਿਤਿਸ਼ ਕੁਮਾਰ ਲਈ ਵਿਸ਼ੇਸ਼ਣ ਵਰਤਣ ਦਾ ਮਾਮਲਾ — ਅਵਤਾਰ ਸਿੰਘ ਹਿੱਤ ਨੂੰ ਸੁਣਾਈ ਗਈ ਅਕਾਲ ਤਖਤ ਤੋਂ ਤਨਖਾਹ

INP1012

ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਖੇ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ

INP1012

ਜਬਰ ਵੇਖ ਕੇ ਕਦੇ ਬੋਲਣਗੇ, ਗਾਂਧੀ ਤੇਰੇ ਪਾਲ਼ੇ ਬੰਦਰ

INP1012

Leave a Comment