Artical Featured India Punjab Punjabi

ਘੱਟ ਗਿਣਤੀਆਂ ਨੂੰ ਹਿੰਦੂਤਵ ਸਾਜਿਸਾਂ ਤੋਂ ਸੁਚੇਤ ਹੋਣ ਦੀ ਲੋੜ – ਕੁਲਵੰਤ ਸਿੰਘ ਟਿੱਬਾ

ਵਿਸ਼ਵ ਭਰ ਵਿੱਚ ਹਰ ਕੋਈ ਵਿਆਕਤੀ ਆਪਣੇ ਮੁਲਕ ਨੂੰ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਦੇ ਰੂਪ ਵਿੱਚ ਦੇਖਣ ਦੀ ਤਮੰਨਾ ਰੱਖਦਾ ਹੈ ਪ੍ਰੰਤੂ ਸਾਡੇ ਦੇਸ਼ ਭਾਰਤ ਵਿੱਚ ਵਧੇਰੇ ਕਰਕੇ ਅਜਿਹਾ ਜਜ਼ਬਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿਉਂਕਿ ਭਾਰਤ ਅੰਦਰ ਇੱਕ ਅਰਬ ਵਸ਼ੋਂ ਦੇ ਮਨਾਂ ਅੰਦਰ ਭਾਰਤੀ ਹੋਣ ਦਾ ਅਹਿਸਾਸ ਪੈਦਾ ਹੀ ਨਹੀਂ ਦਿੱਤਾ ਗਿਆ। ਉਂਝ ਭਾਵੇਂ ਭਾਰਤੀ ਸੰਵਿਧਾਨ ਵਿੱਚ ਕਿਸੇ ਵੀ ਧਰਮ ਜਾਂ ਇਸ਼ਟ ਨੂੰ ਮੰਨਣ ਦੀ ਪੂਰਨ ਤੌਰ ‘ਤੇ ਅਜ਼ਾਦੀ ਹੈ। ਭਾਰਤ ਅੰਦਰ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ ਅਤੇ ਵੱਖ-ਵੱਖ ਭਾਸ਼ਾਵਾਂ ‘ਤੇ ਅਧਾਰਤ ਸੂਬੇ ਬਣੇ ਹੋਏ ਹਨ। ਇਸ ਸਭ ਦੇ ਬਾਵਜੂਦ ਮਨੂੰਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਸਮਰਾਜਵਾਦੀ ਪ੍ਰਬੰਧ ਰਾਹੀਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਜ਼ੋਂ ਪ੍ਰਚਿੱਲਤ ਕਰਨ ਦੇ ਲੁਕਵੇਂ ਮੰਤਵ ਤਹਿਤ ਅਰਬਾਂ ਰੂਪਏ ਪਾਣੀ ਵਾਂਗ ਰੋੜੇ ਜਾ ਰਹੇ ਹਨ। ਅਸਲ ਵਿੱਚ ਭਾਰਤ ‘ਚ ਵਪਾਰ ਦੇ ਮਕਸਦ ਨਾਲ ਆਏ ਆਰੀਅਨ ਲੋਕਾਂ ਨੇ ਭਾਰਤ ਦੇ ਆਦਿ ਵਾਸੀ ਲੋਕ, ਜੋ ਇੱਥੋਂ ਦੇ ਮੂਲ ਵਾਸੀ ਸਨ, ਨੂੰ ਜਾਤਾਂ-ਪਾਤਾਂ ‘ਚ ਵੰਡ ਕੇ ਇੱਥੋਂ ਦੀ ਰਾਜਸੱਤਾ ਦੇ ਮਾਲਕ ਬਣ ਬੈਠੇ। ਇਹੀ ਕਾਰਣ ਹੈ ਕਿ ਉਦੋਂ ਤੋਂ ਲੈ ਕੇ ਵਰਤਮਾਨ ਤੱਕ ਭਾਰਤ ਵਾਸੀਆਂ ਦੇ ਮਨਾਂ ‘ਚ ਕੌਮੀ ਸਾਂਝ ਪੈਦਾ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਹੈ ਕਿ ਭਾਰਤ ਅੰਦਰ ਮੌਜੂਦਾ ਦੌਰ ‘ਚ ਛੇ ਹਜਾਰ ਜਾਤਾਂ ਹਨ ਅਤੇ ਅੱਗੇ ਜਾ ਕੇ ਇਨਾਂ ਜਾਤਾਂ ਦੀਆਂ ਹੋਰ ਉਪ-ਜਾਤਾਂ  ਹਜ਼ਾਰਾਂ ਦੀ ਗਿਣਤੀ ‘ਚ ਮੌਜੂਦ ਹਨ। ਭਾਰਤ ਦੇ ਬਹੁਤੇ ਨਾਗਰਿਕਾਂ ਨੂੰ ਆਪਣੇ ਦੇਸ਼ ਦਾ ਸਹੀ ਨਾਂ ਤੱਕ ਨਹੀਂ ਪਤਾ। ਤੁਸੀ ਕਿਸੇ ਨਾਗਰਿਕ ਤੋਂ ਉਸਦੇ ਦੇਸ਼ ਦਾ ਨਾਂ ਪੁੱਛੋਗੋ ਤਾਂ ਉਹ ਨਿਸਚਿਤ ਤੌਰ ‘ਤੇ ਹਿੰਦੋਸਤਾਨ ਦਾ ਨਾਂ ਲਏਗਾ ਪਰ ਹੈਰਾਨੀਜਨਕ ਪਹਿਲੂ ਤਾਂ ਇਹ ਹੈ ਕਿ ਸਮੁੱਚੇ ਵਿਸ਼ਵ ਦੇ ਨਕਸ਼ੇ ਅਤੇ ਦੇਸ਼ਾਂ ਦੀ ਸੂਚੀ ਵਿੱਚ ਹਿੰਦੋਸਤਾਨ ਦਾ ਨਾਂ ਦਾ ਦੇਸ਼ ਮੌਜੂਦ ਨਹੀਂ ਹੈ। ਸਾਡੇ ਦੇਸ਼ ਦਾ ਸੰਵਿਧਾਨਿਕ ਨਾਂ ਇੰਡੀਆ ਹੈ, ਜਿਸਦਾ ਹਿੰਦੀ ਰੂਪਾਂਤਰ ਭਾਵ ਭਾਰਤ ਤੋਂ ਹੈ। ਇਹ ਕੈਸੀ ਵਿਡੰਵਨਾ ਹੈ ਕਿ ਸੰਸ਼ਾਰ ਭਰ ਵਿੱਚ ਜਿਸ ਨਾਂ ਦਾ ਕੋਈ ਮੁਲਕ ਹੀ ਨਹੀ ਹੈ, ਅਸੀਂ ਉਸ ਦੇਸ਼ ਭਾਵ ਹਿੰਦੋਸਤਾਨ ਦੇ ਵਾਸੀ ਕਹਾਉਣ ਲਈ ਕਾਹਲੇ ਹੋਏ ਰਹਿੰਦੇ ਹਾਂ। ਭਾਰਤ ਜਾਂ ਇੰਡੀਆਂ ਨੂੰ ਹਿੰਦੋਸਤਾਨ ਵਜ਼ੋਂ ਪ੍ਰਚੱਲਤ ਕਰਨਾ ਕੋਈ ਆਮ ਵਰਤਾਰਾ ਨਹੀਂ ਹੈ ਸਗੋਂ ਇਹ ਸਭ ਇੱਕ ਸੋਚੀ ਸਮਝੀ ਸਾਜਿਸ਼ ਦਾ ਹੀ ਨਤੀਜਾ ਹੈ। ਭਾਰਤ ਵਿੱਚ ਹਿੰਦੂ ਵਰਗ ਤੋਂ ਇਲਾਵਾਂ ਸਿੱਖ, ਮੁਸਲਮਾਨ, ਬੋਧੀ, ਜੈਨੀ ਅਤੇ ਇਸਾਈ ਆਦਿ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਪਰ ਫਿਰ ਵੀ ਕੱਟੜਪੰਥੀ ਸੋਚ ਦੇ ਧਾਰਨੀ ਆਗੂਆਂ ਵੱਲੋਂ ‘ਹਿੰਦੂ,ਹਿੰਦੀ,ਹਿੰਦੋਸਤਾਨ’ ਅਤੇ ‘ਹਿੰਦੋਸਤਾਨ ਮੇਂ ਰਹਿਨਾ ਹੈ, ਤੋ ਜੈ ਸ੍ਰੀ ਰਾਮ ਕਹਿਣਾ ਹੈ’ ਆਦਿ ਕੱਟੜਪੰਥੀ ਅਤੇ ਫਿਰਕੂ ਨਾਅਰੇ ਅਕਸਰ ਲਗਾਏ ਜਾਂਦੇ ਹਨ, ਜੋ ਸਾਡੀ ਭਾਈਚਾਰਕ ਸਾਂਝ ‘ਚ ਕੜੱਤਣ ਪੈਦਾ ਕਰਨ ‘ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਨੇ ਹਿੰਦੂਵਾਦੀ ਵਿਵਸਥਾ ਦੀ ਦੇਣ ਜਾਤ ਪਾਤ ਦੇ ਨਾਂ ‘ਤੇ, ਜੋ ਤਸੱਦਦ ਆਪਣੇ ਪਿੰਡੇ ‘ਤੇ ਹੰਢਾਇਆ, ਉਹ ਨਹੀਂ ਚਹੁੰਦੇ ਸਨ ਕਿ ਭਵਿੱਖ ਵਿੱਚ ਘੱਟ ਗਿਣਤੀਆਂ ਨੂੰ ਅਜਿਹੇ ਹਲਾਤਾਂ ਦਾ ਸਾਹਮਣਾ ਕਰਨਾ ਪਵੇ। ਇਹੀ ਕਾਰਣ ਸੀ ਕਿ ਡਾ. ਭੀਮ ਰਾਉ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਸਮੇਂ ਘੱਟ ਗਿਣਤੀਆਂ ਦੇ ਵਿਸ਼ੇਸ ਅਧਿਕਾਰਾਂ ਲਈ ਵਿਸੇਸ ਪ੍ਰਬੰਧ ਕਰਕੇ ਇਨਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਪਰ ਫਿਰ ਉਦੋਂ ਤੋਂ ਲੈ ਕੇ ਵਰਤਮਾਨ ਤੱਕ ਭਾਰਤ ਅੰਦਰ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਅਣ-ਗੌਲਿਆ ਕਰਕੇ ਹਿੰਦੂਵਾਦੀ ਵਿਚਾਰਧਾਰਾ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਦੇਸ਼ ਦੇ ਹਾਕਮ ਹੀ ਫਿਰਕੂ ਬਿਆਨਬਾਜੀ ਕਰਕੇ ਭਾਰਤ ਅੰਦਰ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ। ਵਰਤਮਾਨ ਵਿੱਚ ਵੀ ਸੰਵਿਧਾਨ ਦੀ ਦੋ ਪਹਿਲੂਆਂ ਤੋਂ ਵਰਤੋਂ ਕੀਤੀ ਜਾਂਦੀ ਹੈ। ਅਕਸਰ ਹੀ ਸਰਕਾਰੀ ਸਮਾਗਮਾਂ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜਰੀ ਵਿੱਚ, ਇੱਥੋਂ ਤੱਕ ਭਾਰਤ ਦੇ ਅਜ਼ਾਦੀ ਦਿਹਾੜੇ ਜਾਂ ਗਣਤੰਤਰ ਦਿਵਸ਼ ਮੌਕੇ ‘ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ’ ਵਰਗਾ ਗੀਤ ਬਿਨਾਂ ਕਿਸੇ ਰੋਕ ਟੋਕ ਤੋਂ ਸਰੇਆਮ ਗਾਇਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਮੰਨੋਰੰਜਨ ਲਈ ਬਣਨ ਵਾਲੀਆਂ ਫਿਲਮਾਂ ਨੂੰ ਭਾਰਤੀ ਸ਼ੈਂਸਰ ਬੋਰਡ ਵੱਲੋਂ ‘ਕੋਈ ਇਤਰਾਜ ਨਹੀਂ’ ਸਰਟੀਫਿਕੇਟ ਜਾਰੀ ਕੀਤਾ ਜਾਣਾ ਹੁੰਦਾ ਹੈ ਪਰ ਸ਼ੈਂਸਰ ਬੋਰਡ ਵੱਲੋਂ ਵੀ ‘ਰਾਜਾ ਹਿੰਦੋਸਤਾਨੀ’, ‘ਫਿਰ ਵੀ ਦਿਲ ਹੈ ਹਿੰਦੋਸਤਾਨੀ’, ‘ਹਮ ਹੈਂ ਹਿੰਦੋਸਤਾਨੀ’,’ਕਸਮ ਹਿੰਦੋਸਤਾਨ ਕੀ’ ਆਦਿ ਟਾਈਟਲ ਅਧੀਨ ਹਿੰਦੀ ਫਿਲਮਾਂ ਨੂੰ ਧੜਾਧੜ ਮਨਜੂਰੀ ਦਿੱਤੀ ਜਾ ਰਹੀ ਹੈ। ਇਸ ਪਹਿਲੂ ਦੇ ਉਲਟ ਦੇਸ਼ ਦੀ ਅਜ਼ਾਦੀ ‘ਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਸਬੰਧਿਤ ਸਿਆਸੀ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਭਾਈ ਦਲਜੀਤ ਸਿੰਘ ਬਿੱਟੂ  ਸਮੇਤ ਕੋਈ ਹੋਰ ਗਰਮ ਖਿਆਲੀ ਸਿੱਖ ਆਗੂ ‘ ਖਾਲਿਸਤਾਨ ਜਿੰਦਾਬਾਦ’ ਦਾ ਨਾਅਰਾ ਲਗਾ ਦਿੱਦਾ ਹੈ ਤਾਂ ਤਰੁੰਤ ਦੇਸ਼ ਧ੍ਰੋਹੀ ਦਾ ਦੋਸ਼ ਲਗਾ ਕੇ ਜੇਲਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਵਰਤਾਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਭਾਈ ਦਲਜੀਤ ਸਿੰਘ ਬਿੱਟੂ  ਸਮੇਤ ਕੋਈ ਹੋਰ ਗਰਮ ਖਿਆਲੀ ਸਿੱਖ ਆਗੂਆਂ ਨਾਲ ਇੱਕ ਨਹੀਂ ਬਲਕਿ ਅਨੇਕ ਵਾਰ ਵਾਪਰ ਚੁੱਕਿਆ ਹੈ। ਸਿੱਧੇ ਤੌਰ ਤੇ ਜੇਕਰ ਇਸ ਹਿੰਦੂਵਾਦੀ ਦਮਨਕਾਰੀ ਨੀਤੀ ਨੂੰ ਸਮਝਣਾ ਹੋਵੇ ਤਾਂ ਸਹਿਜੇ ਹੀ ਦੋ ਆਪਾ-ਵਿਰੋਧੀ ਕਾਨੂੰਨ ਦੇ ਪੱਖ ਅੱਖਾਂ ਅੱਗੇ ਘੁੰਮ ਜਾਂਦੇ ਹਨ। ਮੋਟੇ ਤੌਰ ‘ਤੇ ਹਿੰਦੋਸਤਾਨ ਦਾ ਅਰਥ/ ਭਾਵ ਹਿੰਦੂ ਰਾਸ਼ਟਰ ਤੋਂ ਹੈ ਜਦਕਿ ਖਾਲਿਸਤਾਨ ਤੋਂ ਭਾਵ ਖਾਲਸਿਆਂ ਦੇ ਦੇਸ਼ ਹੈ। ਫਿਰ ਕਿਉਂ ਦੇਸ਼ ਧ੍ਰੋਹ ਦੀ ਆੜ ਹੇਠ ਨਿਸਾਨਾਂ ਸਿਰਫ ਸਿੱਖ ਆਗੂਆਂ ਨੂੰ ਹੀ ਬਣਾਇਆ ਜਾਂਦਾ ਹੈ ਜਦਕਿ ਹਿੰਦੂਵਾਦੀ ਵਿਚਾਰਧਾਰਾ ਦੇ ਲੋਕਾਂ ਨੂੰ ਹਿੰਦੋਸਤਾਨ ਕਹਿਣ ‘ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਸਹੀਦ ਭਗਤ ਸਿੰਘ, ਸਹੀਦ ਊਧਮ ਸਿੰਘ, ਸਹੀਦ ਕਰਤਾਰ ਸਿੰਘ ਸਰਾਭਾ ਸਮੇਤ ਅਨੇਕ ਦੇਸ਼ ਭਗਤਾਂ ਨੇ ਸਰਬ-ਸਾਂਝਾ ਭਾਰਤ ਨੂੰ ਅਜਾਦ ਕਰਾਉਣ ਦੇ ਮੰਤਵ ਨਾਲ ਕੁਰਬਾਨੀਆਂ ਦਿੱਤੀਆਂ ਨਾ ਕਿ ਹਿੰਦੋਸਤਾਨ ਅਜ਼ਾਦ ਕਰਾਉਣ ਲਈ। ਅੰਗਰੇਜਾਂ ਵਿਰੁੱਧ ‘ਭਾਰਤ ਛੱਡੋ’ ਅੰਦੋਲਨ ਵੀ ਇਸੇ ਕੜੀ ਦਾ ਹਿੱਸਾ ਸੀ।
ਵਰਤਮਾਨ ਦੌਰ ਵਿੱਚ ਵੀ ਕੱਟੜਪੰਥੀ ਹਿੰਦੂਤਵ ਦੀ ਭਾਵਨਾ ਦੀ ਹਨੇਰੀ ਭਾਰਤ ਅੰਦਰ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਕੇਂਦਰ ਵਿੱਚ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਦਿਆਂ ਹੀ ਮਨੂੰਵਾਦੀ ਸੋਚ ਦੇ ਧਾਰਨੀ ਆਗੂਆਂ ਦੇ ਹੌਸ਼ਲੇ ਬਲੁੰਦ ਹੋ ਗਏ ਹਨ। ਉਹ ਸਰੇਆਮ ਵਹਿਸੀ ਅਤੇ ਫਿਰਕੂ ਬਿਆਨ ਦੇ ਰਹੇ ਹਨ ਅਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੇ ਮੰਤਵ ਨਾਲ ‘ਘਰ ਵਾਪਸੀ’ ਵਰਗੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਦਕਿ ਬੜੀ ਹੀ ਬੇ ਸ਼ਰਮੀ ਨਾਲ ਬੀਜੇਪੀ ਦੇ ਸ਼ੰਸਦ ਮੈਂਬਰ ਦੇਸ਼ ਦੀਆਂ ਮਹਿਲਾਵਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀਆਂ ਅਪੀਲਾਂ ਸਰੇਆਮ ਕਰ ਰਹੇ ਹਨ, ਜੋ ਇੱਕ ਨਿੰਦਣਯੋਗ ਵਰਤਾਰਾ ਹੈ। ਭਾਰਤ ਅੰਦਰ ਘੱਟ ਗਿਣਤੀਆਂ ਨੂੰ ਹਿੰਦੂਵਾਦੀ ਸਾਜ਼ਿਸਾਂ ਤੋਂ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ, ਇਸ ਵਿੱਚ ਹੀ ਘੱਟ ਗਿਣਤੀਆਂ ਦੀ ਭਲਾਈ ਹੈ।

 

Related posts

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦਾ ਸਿਆਣਪ ਵਾਲਾ ਫ਼ੈਸਲਾ–ਉਜਾਗਰ ਸਿੰਘ

INP1012

ਆਲ ਇੰਡੀਆ ਕਿਸਾਨ ਫੈਡੇਰੇਸ਼ਨ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ

INP1012

ਉਮੀਦਵਾਰਾਂ ਦੇ ਚੋਣ ਖ਼ਰਚਿਆਂ ‘ਤੇ ਨਿਗਰਾਨੀ ਰੱਖਣ ਲਈ ਖ਼ਰਚਾ ਆਬਜ਼ਰਵਰ ਪਹੁੰਚੇ

INP1012

Leave a Comment