Featured India National News Punjab Punjabi

ਰਮਜਾਨ ਸਾਰੇ ਮਨੁੱਖਾਂ ਲਈ ਰਹਿਮਤ ਦਾ ਮਹੀਨਾ ਹੈ : ਸ਼ਾਹੀ ਇਮਾਮ ਪੰਜਾਬ

   ਅੱਜ ਰੋਜਦਾਰਾਂ ਨੇ ਦੂਸਰੇ ਜੁੰਮੇ ਦੀ ਨਮਾਜ ਅਦਾ ਕਰਕੇ ਵਿਸ਼ਵ ਸ਼ਾਂਤੀ ਦੀ ਦੁਆ ਮੰਗੀ
ਲੁਧਿਆਣਾ, 17 ਜੂਨ  (ਸਤ ਪਾਲ ਸੋਨੀ)  ਰੋਜਦਾਰਾਂ ਨੇ ਅੱਜ ਸ਼ਹਿਰ ਭਰ ਦੀਆਂ ਵਧੇਰੇ ਮਸਜਿਦਾਂ ਵਿੱਚ ਦੂਸਰੇ ਜੁੰਮੇ ਦੀ ਨਮਾਜ ਅਦਾ ਕੀਤੀ ਅਤੇ ਵਿਸ਼ਵ ਸ਼ਾਂਤੀ ਦੀ ਦੁਆ ਵੀ ਕੀਤੀ। ਫੀਲਡਗੰਜ ਚੌਂਕ ਵਿੱਖੇ ਇਤਿਹਾਸਿਕ ਜਾਮਾ ਮਸਜਿਦ ਵਿੱਚ ਇਸ ਮੌਕੇ ‘ਤੇ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦਾ ਮੁਬਾਰਕ ਮਹੀਨਾ ਦੁਨਿਆ ਭਰ ਦੇ ਮਨੁੱਖਾਂ ਲਈ ਰਹਿਮਤ ਵਾਲਾ ਹੈ। ਇਸ ਪਵਿੱਤਰ ਮਹੀਨੇ ਵਿੱਚ ਰੋਜਦਾਰਾਂ ਦੇ ਨਾਲ-ਨਾਲ ਸਾਰੇ ਮਨੁੱਖਾਂ ਨੂੰ ਅਲਾਹ ਤਾਆਲਾ ਦਾ ਵਿਸ਼ੇਸ਼ ਕਰਮ ਹੁੰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ਵਿੱਚ ਇਕ ਨੇਕੀ ਦੇ ਬਦਲੇ 70 ਨੇਕੀਆਂ ਦੇ ਬਰਾਬਰ ਪੁੰਨ ਮਿਲਦਾ ਹੈ। ਖੁਦਾ ਤੋਂ ਅਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲਿਆਂ ਦੀ ਤੌਬਾ ਕਬੂਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਰੋਜਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋ ਬਚਣ। ਦੂਜਿਆਂ ਦਾ ਦਿਲ ਦੁੱਖਾ ਕੇ ਖੁਦਾ ਦੀ ਨਰਾਜਗੀ ਮੋਲ ਨਾ ਲੈਣ। ਬਲਕਿ ਰੋਜਾ ਰੱਖਣ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਰਹਿਣ। ਸ਼ਾਹੀ ਇਮਾਮ ਨੇ ਕਿਹਾ ਕਿ ਅਲੱਹ ਤਾਆਲਾ ਬੜਾ ਰਹੀਮ ਹੈ ਅਤੇ ਮਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਅਕੜ ਕੇ ਚੱਲਣ ਵਾਲੇ, ਘਮੰਡ ਕਰਨ ਵਾਲੇ ਲੋਕ ਖੁਦਾ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ। ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦੇ ਦੂਸਰੇ ਜੁੰਮੇ ਦੀ ਨਮਾਜ ਅਦਾ ਕਰਨ ਲਈ ਮਸਜਿਦਾਂ ਵਿੱਚ ਆਏ ਰੋਜਦਾਰਾਂ ਨੇ ਤਿੱਖੀ ਧੁੱਪ ਵਿੱਚ ਬੜੇ ਹੀ ਸੁਕੂਨ ਨਾਲ ਨਮਾਜ ਅਦਾ ਕੀਤੀ ਅਤੇ ਮਸਜਿਦਾਂ ਦੇ ਬਾਹਰ ਖੁਦਾ ਦੇ ਨਾਮ ‘ਤੇ ਮੰਗਣ ਵਾਲਿਆਂ ਨੂੰ ਦਿਲ ਖੋਲ ਕੇ ਦਾਨ ਦਿੱਤਾ।

Related posts

ਵਿਦੇਸ਼ਾ ਵਿਚ ਗੁਰਮਤਿ ਪ੍ਰਚਾਰ ਉਪਰੰਤ ਵਤਨ ਪਰਤੇ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ ਸੰਗਤਾਂ ਵਲੋਂ ਕੀਤਾ ਗਿਆ ਸਵਾਗਤ

INP1012

ਰਾਜਪਾਲ ਪੰਜਾਬ ਵੱਲੋਂ ਕਿਸਾਨ ਮੇਲਾ ਅਤੇ ਪਸ਼ੂ ਪਾਲਣ ਮੇਲਾ ਦਾ ਉਦਘਾਟਨ

INP1012

ਸਮਾਜ ਅੰਦਰ ਹੋ ਰਹੀ ”ਭਰੂਣ ਹੱਤਿਆ”ਦਾ ਰੁਝਾਨ ਕਦੋਂ ਖਤਮ ਹੋਵੇਗਾ:- ਹਰਮਿੰਦਰ ਸਿੰਘ ਭੱਟ

INP1012

Leave a Comment