Featured India National News Punjab Punjabi

ਬਸਪਾ ਦੀ ਸਰਕਾਰ ਆਉਣ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰੇਗੀ ਬਸਪਾ : ਕਰੀਪੁਰੀ

ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਬਸਪਾ ਵੱਲੋਂ 10 ਜੁਲਾਈ ਨੂੰ ਵਿਸ਼ਾਲ ਰੋਸ਼ ਪ੍ਰਦਰਸ਼ਨ
ਲੁਧਿਆਣਾ,  (ਸਤ ਪਾਲ ਸੋਨੀ) ਮੌਜੂਦਾ ਸਮੇਂ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ ਉਸ ਤੋਂ ਲੱਗਦਾ ਹੈ ਕਿ ਇਥੇ ਅਮਨ ਕਾਨੂੰਨ ਨਾ ਦੀ ਕੋਈ ਚੀਜ਼ ਨਹੀ ਅਤੇ ਅਕਾਲੀ ਆਗੂ ਅਪਣੀਆਂ ਮਨਮਰਜੀਆਂ ਕਰ ਰਹੇ ਹਨ ਜਿਸ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਹ ਵਿਚਾਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਸਰਕਟ ਹਾਊਸ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਸ. ਕਰੀਮਪੁਰੀ ਨੇ ਕਿਹਾ ਕਿ ਨਾਮਧਾਰੀ ਸਪੰਰਦਾਇ ਦੀ ਮਾਤਾ ਚੰਦ ਕੌਰ ਦਾ ਕਤਲ, ਸੰਤ ਭੁਪਿੰਦਰ ਸਿੰਘ ਦਾ ਕਤਲ ਅਤੇ ਸੰਤ ਢੱਡਰੀਆਂ ਵਾਲੇ ਤੇ ਕਾਤਲਾਨਾ ਹਮਲਾ ਇਹ ਸਿੱਧ ਕਰਦਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਹੈ। ਜਿਥੇ ਅਕਾਲੀ ਭਾਜਪਾ ਆਗੂਆਂ ਦੀ ਬੰਧੂਆ ਬਣੀ ਪੰਜਾਬ ਪੁਲਿਸ ਕਿਸੇ ਵੀ ਮਾਮਲੇ ਨੂੰ ਹੱਲ ਕਰਵਾਉਣ ਤੋਂ ਅਸਮੱਰਥ ਦਿਖਾਈ ਦੇ ਰਹੀ ਹੈ। ਆਮ ਆਦਮੀ ਅਤੇ ਧੀਆਂ-ਭੈਣਾਂ ਅਸੁਰੱਖਿਅਤ ਹਨ। ਉਨਾਂ ਨੇ ਕਿਹਾ ਕਿ ਬਠਿੰਡਾ ਜ਼ਿਲੇ ਵਿਚ ਪੁਲਸ ਕਸਟੱਡੀ ਵਿਚ ਮਹਿਲਾ ਦੀ ਮੌਤ, ਜਲੰਧਰ ਵਿਚ ਵਪਾਰੀ ਦੀ ਹੱਤਿਆ, ਭਾਜਪਾ ਵੱਲੋਂ ਬਿਜਲੀ ਕਰਮਚਾਰੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨਾ, ਨਸ਼ਿਆਂ ਦਾ ਬੋਲਬਾਲੇ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬੀ ਅਕਾਲੀ ਭਾਜਪਾ ਗਠਜੋੜ ਤੋਂ ਅੱਕ ਚੁੱਕੇ ਹਨ ਅਤੇ ਵਿਰੋਧੀ ਧਿਰ ਵਿੱਚ ਬੈਠੀ ਕਾਂਗਰਸ ਤੋਂ ਵੀ ਨਿਰਾਸ਼ ਹਨ ਜੇ ਗੱਲ ਆਮ ਆਦਮੀਂ ਪਾਰਟੀ ਦੀ ਕੀਤੀ ਜਾਵੇ ਤਾਂ ਉਨਾਂ ਦਾ ਧਿਆਨ ਇਨਾਂ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਕੋਈ ਨਾ ਕੋਈ ਨਵਾਂ ਡਰਾਮਾ ਕਰਕੇ ਲੋਕਾਂ ਨੂੰ ਗੰਮਰਾਹ ਕਰਨ ਤੱਕ ਹੀ ਹੈ।
ਸ. ਕਰੀਮਪੁਰੀ ਨੇ ਕਿਹਾ ਕਿ ਪੰਜਾਬੀ ਹੁਣ ਬਸਪਾ ਨੂੰ ਲਿਆਉਣ ਅਤੇ ਪੰਜਾਬ ਨੂੰ ਬਚਾਉਣ। ਸ: ਕਰੀਮਪੁਰੀ ਨੇ ਕੇਂਦਰ ਦੀ ਸਰਕਾਰ ਨੂੰ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸਟਾਚਾਰ ਲਈ ਜਿੰਮੇਵਾਰ ਆਖਿਆ । ਸ. ਕਰੀਮਪੁਰੀ ਨੇ ਕਿਹਾ ਕਿ ਅੱਜ ਲੋਕ ਇਕ ਵਕਤ ਦੀ ਰੋਟੀ ਤੋਂ ਮੁਥਾਜ ਹੁੰਦੇ ਜਾ ਰਹੇ ਹਨ। ਮੋਦੀ ਦੇ 15-15 ਲੱਖ ਨੂੰ ਦੇਸ਼ ਵਾਸੀ ਉਡੀਕ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਕਾਲਾ ਧੰਨ ਅਜੇ ਤੱਕ ਵਾਪਸ ਕਿਉਂ ਨਹੀਂ ਆਇਆ। ਕੇਂਦਰ ਸਰਕਾਰ ਚੋਣ ਵਾਅਦਿਆਂ ਤੋਂ ਪੱਲਾ ਝਾੜ ਰਹੀ ਹੈ।     ਆਮ ਆਦਮੀ ਪਾਰਟੀ ਬਾਰੇ ਉਨਾਂ ਕਿਹਾ ਕਿ ਦਿੱਲੀ ਦੀ ਜਨਤਾ ਦੁਖੀ ਹੋ ਰਹੀ ਹੈ, ਰਾਜਨੀਤਕ ਪੱਖੋਂ ਆਮ ਬਿਲਕੁਲ ਦਿਸ਼ਾ ਹੀਣ ਹੈ। ਸ.ਕਰੀਮਪੁਰੀ ਨੇ ਕਿਹਾ ਕਿ ਪਿਛੜੇ ਵਰਗ ਨੂੰ ਵੱਡੀ ਰਾਹਤ ਦੇਣ ਲਈ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਨ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇਗੀ ਜੋ ਸੂਬੇ ਦੀ ਸੱਤਾ ਤੇ 69 ਸਾਲਾਂ ਤੋਂ ਕਾਬਜ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨਹੀ ਕਰ ਸਕੀਆਂ। ਮੀਟਿੰਗ ਦੇ ਸੰਬਧ ਵਿੱਚ ਉਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਬਸਪਾ ਵੱਲੋਂ ਸੂਬੇ ਭਰ ਵਿੱਚ ਜਿਲਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਸ ਲੜੀ ਤਹਿਤ 10 ਜੁਲਾਈ ਨੂੰ ਲੁਧਿਆਣਾ ਵਿਖੇ ਵਿਸ਼ਾਲ ਰੋਸ਼ ਪ੍ਰਦਰਸ਼ਨ ਹੋਵੇਗਾ। ਇਸ ਮੌਕੇ ਜੋਨ ਕੋਆਰਡੀਨੇਟਰ ਬਲਵਿੰਦਰ ਬਿੱਟਾ, ਜਿਲਾ ਪ੍ਰਧਾਨ ਜੀਤ ਰਾਮ ਆਸਰਾ, ਪਰਗਨ ਬਿਲਗਾ, ਲਾਲ ਜੀ ਗੌਤਮ, ਭਰਪੂਰ ਸਿੰਘ ਡੇਹਲੋਂ, ਨੇਤਰ ਸੈਣੀ, ਖਵਾਜਾ ਪ੍ਰਸ਼ਾਦ, ਡਾ.ਰਾਮਾ ਨੰਦ, ਬਲਵੀਰ ਸਿੰਘ ਰਾਜਗੜ, ਗੁਰਦੀਪ ਸਿੰਘ, ਰਾਜਿੰਦਰ ਮੂਲਨਿਵਾਸੀ, ਲਾਭ ਸਿੰਘ ਭਾਮੀਆਂ, ਮੋਨੂੰ, ਰਾਮ ਲੋਕ, ਦੀਦਾਰ ਸਿੰਘ, ਜਸਪਾਲ ਭੌਰਾ, ਇੰਦਰੇਸ਼ ਕੁਮਾਰ ਆਦਿ ਹਾਜ਼ਿਰ ਸਨ ।

Related posts

ਬੇਨਤੀ ਕਰਤਾ ਤੇ ਮੰਗ ਪੱਤਰ ਦੇਣ ਵਾਲੇ ਕਦ ਤੱਕ ਬਣੇ ਰਹਿਣਗੇ ”ਆਪ ਜੀ ਦੇ ਵਿਸ਼ਵਾਸਪਾਤਰ” — ਹਰਮਿੰਦਰ ਸਿੰਘ ਭੱਟ

INP1012

ਹੈਪੇਟਾਇਟਸ ਸੀ ਨੂੰ ਖਤਮ ਕਰਨ ਲਈ ਘਰੋ ਘਰੀ ਜਾ ਕੇ ਕੀਤਾ ਖੂਨ ਜਾਂਚ

INP1012

ਭਾਖੜਾ ਨਹਿਰ ਵਿਚੋਂ ਇੱਕ ਅਣਪਛਾਤੀ ਲਾਸ਼ ਕੱਢੀ

INP1012

Leave a Comment