Featured India National News Punjab Punjabi

ਰਾਜਪੁਰਾ ਦੀਆਂ ਸੜਕਾ ਤੇ ੩੫੦ ਲੱਖ ਰੁਪਏ ਖਰਚ ਕਰਕੇ ਇਲਾਕੇ ਦੀ ਨੁਹਾਰ ਬਦਲ ਦਿਤੀ ਜਾਵੇਗੀ — ਰਾਜ ਖੁਰਾਨਾ

ਰਾਜਪੁਰਾ (ਧਰਮਵੀਰ ਨਾਗਪਾਲ) ਪਟਿਆਲਾ ਰੋਡ ਤੋਂ ਲੈ ਕੇ ਨਿਰਮਲ ਕਾਂਤਾ ਸਟੇਡੀਅਮ ਸਹਿਤ ੪ ਵਾਰਡਾ ਦੀ ਸੜਕ ਨੂੰ ਬਣਾਉਣ ਦੇ ਕੰਮ ਦਾ ਉਦਘਾਟਨ  ਅਤੇ ਸ਼ੁਭ ਆਰੰਭ ਰਾਜ ਖੁਰਾਨਾ ਨੇ ਕੀਤਾ। ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਇਹਨਾਂ ਸੜਕਾ ਨੂੰ ਬਣਾਉਣ ਲਈ ਤਕਰੀਬਨ ੩੫੦ ਲਖ ਰੁਪਏ ਦੀ ਲਾਗਤ ਆਵੇਗੀ ਤੇ ਰਾਜਪੁਰਾ ਸ਼ਹਿਰ ਦੀਆਂ ਸੜਕਾ ਦੀ ਨੁਹਾਰ ਹੀ ਬਦਲ ਦਿਤੀ ਜਾਵੇਗੀ ਤੇ ਇਹ ਸੜਕਾ ਪੈਰਿਸ ਤੇ ਕਨੇਡਾ ਵਾਂਗ ਬਣਨਗੀਆ। ਉਹਨਾਂ ਕਿਹਾ ਕਿ ਪਟਿਆਲਾ ਰੋਡ ਤੋਂ ਨਿਰਮਲ ਕਾਂਤਾ ਸਟੇਡੀਅਮ ਵਾਲੀ ਸੜਕ ਤੇ ੨੨ ਲਖ ਰੁਪਏ ਖਰਚ ਆਉਣਗੇ ਤੇ ਇਹ ਚਾਰ ਵਾਰਡ ਨੰਬਰ ੧੩-੧੪-੧੫-੧੦ ਵਾਰਡਾ ਦੀਆਂ ਸੜਕਾ ਬਣਾਉਣ ਦਾ ਕੰਮ ਤੇਜੀ ਨਾਲ ਸ਼ੁਰੂ ਹੋ ਗਿਆ ਹੈ।ਇਸ ਸ਼ੁਭ ਅਵਸਰ ਤੇ ਬਾਂਕੇ ਬਿਹਾਰੀ ਮੰਦਰ ਸਭਾ ਵਲੋਂ ਰਖੇ ਗਏ ਇਕ ਸਾਦਾ ਪ੍ਰੋਗਰਾਮ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਪ੍ਰਵੀਣ ਛਾਬੜਾ ਅਤੇ ਸਾਬਕਾ ਰਾਜ ਮੰਤਰੀ ਸ਼੍ਰੀ ਰਾਜ ਖੁਰਾਨਾ ਜੀ ਨੂੰ ਫੁਲਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਤਰਕਾਰਾ ਨਾਲ ਗਲਬਾਤ ਕਰਦਿਆ ਸ਼੍ਰੀ ਖੁਰਾਨਾ  ਨੇ ਕਿਹਾ ਕਿ ਰਾਜਪੁਰਾ ਇਲਾਕੇ ਵਿੱਚ ਤਕਰੀਬਨ ੩੫੦ ਲਖ ਰੁਪਏ ਦੀ ਲਾਗਤ ਨਤਲ ਸ਼ਹਿਰ ਦੀਆਂ ਸਾਰੀਆਂ ਸੜਕਾ ਬਣਾ ਕੇ ਇਲਾਕੇ ਦੀ ਨੁਹਾਰ ਬਦਲ ਦਿਤੀ ਜਾਵੇਗੀ ਤੇ ਸ਼ਹਿਰ ਪੈਰਿਸ ਵਾਂਗ ਸੁੰਦਰ ਬਣਾਇਆ ਜਾਵੇਗਾ। ਇਸ ਸਮੇਂ ਕੌਂਸਲਰ ਸ਼ਾਂਤੀ ਸਪਰਾ, ਸੁਖਵਿੰਦਰ ਸਿੰਘ, ਹਰਦੇਵ ਸਿੰਘ ਕੰਡੇਵਾਲਾ, ਉਜਾਗਰ ਸਿੰਘ, ਡਿੰਪੀ ਰਾਣਾ, ਵਿਪਨ ਅਤੇ ਸਾਬਕਾ ਚੇਅਰਮੈਨ ਡਾ. ਨੰਦ ਲਾਲ ਦੇ ਇਲਾਵਾ ਹੋਰ ਵੀ ਪਤਵੰਤੇ ਹਾਜਰ ਸਨ।

Related posts

INP1012

‘ਅੰਬੇਡਕਰ ਵਿਚਾਰਧਾਰਾ’ ਪੁਸਤਕ ਐੱਸ.ਆਰ. ਲੱਧੜ ਵੱਲੋਂ ਰਾਲੀਜ

INP1012

ਪੁਰਾਤਨ ਵਿਰਾਸਤ ਤੇ ਸੱਭਿਆਚਾਰ ਦੀ ਸੰਭਾਲ

INP1012

Leave a Comment