Featured India National News Punjab Punjabi

ਅਕਾਲੀ ਦਲ ਅੰਮ੍ਰਿਤਸਰ ਅਤੇ ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਆਗੂਆਂ ਨੇ ਬਿਆਸ ਵਿਖੇ ਗੱਤਕਾ ਦਿਹਾੜਾ ਮਨਾਇਆ

ਸੰਦੌੜ 22 ਜੂਨ (ਹਰਮਿੰਦਰ ਸਿੰਘ ਭੱਟ)
ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿਛਲੇ ਦਿਨੀਂ ਸਿੱਖ ਕੌਮ ਨੂੰ 21 ਤਰੀਕ ਵਾਲੇ ਦਿਨ ਅੰਤਰਰਾਸ਼ਟਰੀ ਪੱਧਰ ਤੇ ਗੱਤਕਾ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਸੀ। ਇਸ ਪ੍ਰੋਗਰਾਮ ਨੂੰ ਸਿਰੇ ਚੜਾਉਂਦਿਆਂ ਹੋਇਆਂ ਆਪਣਾ ਕੌਮੀ ਫ਼ਰਜ ਨਿਭਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਜਿਲਾ ਪ੍ਰਧਾਨ ਭਾਈ ਸਿਕੰਦਰ ਸਿੰਘ ਵਰਾਣਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਬਾਬਾ ਦਇਆ ਸਿੰਘ ਜੀ ਸੇਵਾਦਾਰ ਤਰਨ ਦਲ ਨਿਹੰਗ ਸਿੰਘਾਂ ਬਾਬਾ ਬਕਾਲਾ ਸੰਪਰਦਾ, ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ, ਅੰਮ੍ਰਿਤਸਰ ਜਿਲਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ ਸਮੇਤ ਗੱਤਕਾ ਖਿਡਾਰੀਆਂ ਨੇ ਗੁਰਦੁਆਰਾ ਅਮਾਨਤਸਰ ਸਾਹਿਬ ਬਿਆਸ ਵਿਖੇ ਗੱਤਕਾ ਦਿਹਾੜਾ ਪੂਰੇ ਖ਼ਾਲਸਈ ਸ਼ਾਨੋ ਸ਼ੋਕਤ ਨਾਲ ਮਨਾਇਆ। ਸਮਾਂ ਦੋ ਘੰਟੇ ਦੇ ਕਰੀਬ ਸਿੰਘਾਂ ਵਲੋਂ ਜੈਕਾਰਿਆਂ ਦੀ ਗੂੰਜ ਚ ਸ਼ਸਤਰ ਵਿਦਿਆ ਨਾਲ ਗੱਤਕੇ ਦੇ ਜੰਗੀ ਜੌਹਰ ਦਿਖਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਭਾਈ ਸਿਕੰਦਰ ਸਿੰਘ ਵਰਾਣਾ ਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ ਜਬ ਲਗ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨ ਕਰਉ ਇਨ ਕੀ ਪ੍ਰਤੀਤ ਭਾਵ ਜਿਨਾ ਚਿਰ ਤੱਕ ਖ਼ਾਲਸਾ ਆਪਣੀ ਵਿਲੱਖਣ ਹੋਂਦ ਹਸਤੀ, ਰਹਿਤ ਮਰਿਯਾਦਾ, ਪ੍ਰਪੰਰਾਵਾਂ, ਸਭਿਆਚਾਰ ਅਤੇ ਬਾਣੀ ਬਾਣੇ ਵਿੱਚ ਕਾਇਮ ਰਹੇਗਾ ਓਦੋਂ ਤੱਕ ਮੈਂ ਸਾਰਾ ਤੇਜ ਪ੍ਰਤਾਪ ਬਖਸ਼ਿਸ਼ਾਂ ਖ਼ਾਲਸੇ ਦੀ ਝੋਲੀ ਵਿੱਚ ਪਾ ਕੇ ਰੱਖਾਂਗਾ ਪਰ ਜਦੋਂ ਮੇਰਾ ਖ਼ਾਲਸਾ ਬ੍ਰਾਹਮਣਾਂ ਵਾਲੀਆਂ ਰਹੁ ਰੀਤਾਂ ਕਰਮ ਕਾਂਡਾਂ ਵਿੱਚ ਫਸ ਜਾਵੇਗਾ ਤਾਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਤੋਂ ਵਿਹੂਣਾ ਹੋ ਜਾਵੇਗਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੈ ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵੀ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਵਿੱਚ ਪਹਿਲਵਾਨੀ ਕਰਨ ਲਈ ਸਰੀਰਕ ਤੌਰ ਤੇ ਮਜਬੂਤ ਕਰਨ ਲਈ ਮੱਲ ਅਖਾੜੇ ਸ਼ੁਰੂ ਕਰਵਾਏ। ਫਿਰ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੋ ਕ੍ਰਿਪਾਨਾਂ ਪਹਿਨੀਆਂ, ਮੀਰੀ ਪੀਰੀ ਸਿਧਾਂਤ ਕਾਇਮ ਕੀਤਾ ਅਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਅਤੇ ਗੱਤਕਾ ਪ੍ਰਪੰਰਾ ਦਾ ਮੁੱਢ ਬੰਨਿਆਂ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਸਮੇਤ ਹੋਰ ਸਿੱਖ ਜਰਨੈਲਾਂ ਨੇ ਵੀ ਇਸ ਸਿਧਾਂਤ ਨੂੰ ਕਾਇਮ ਰੱਖ ਕੇ ਖ਼ਾਲਸਾ ਰਾਜ ਪ੍ਰਾਪਤ ਕੀਤਾ ਸੀ। ਉਹਨਾਂ ਕਿਹਾ ਕਿ ਹਿੰਦੂਆਂ ਦੇ ਯੋਗ ਦਿਵਸ ਨਾਲ ਸਾਡਾ ਕੋਈ ਸੰਬੰਧ ਨਹੀਂ ਅਸੀਂ ਇਸ ਦਾ ਬਾਈਕਾਟ ਕਰਦੇ ਹਾਂ।

Related posts

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਢੇਸੀ ਨੂੰ ਸਲੋਹ ਤੋਂ ਸੰਸਦੀ ਉਮੀਦਵਾਰ ਬਣਾਉਣ ਦਾ ਸਵਾਗਤ-ਭਾਈਚਾਰੇ ਨੂੰ ਮੱਦਦ ਕਰਨ ਦੀ ਅਪੀਲ

INP1012

ਖੁਰਾਕ ਵਸਤਾਂ ਦੀਆਂ ਕੀਮਤਾਂ ਘਟਾਉਣ ਅਤੇ ਸਥਿਰਤਾ ਬਣਾਈ ਰੱਖਣ ਲਈ ਯਤਨ ਜਾਰੀ-ਰਾਮ ਵਿਲਾਸ ਪਾਸਵਾਨ

INP1012

ਡੰਗ ਤੇ ਚੋਭਾਂ—ਗੁਰਮੀਤ ਸਿੰਘ ਪਲਾਹੀ

INP1012

Leave a Comment