Featured India National News Punjab Punjabi

ਚੌਧਰ ਦੇ ਭੁੱਖੇ ਨੇਤਾ ਨੇ ਹੋਰ ਸਕਿਉਰਿਟੀ ਲੈਣ ਲਈ ਰਚਿਆ ਡਰਾਮਾ

    ਆਪਣੇ ਆਪ ਨੂੰ ਗੋਲੀ ਮਾਰ ਕੇ ਦਰਜ ਕਰਵਾਏ ਝੂਠੇ ਮਾਮਲੇ ਦੇ ਦੋਸ਼ ਹੇਠ ਸ਼ਿਵ ਸੈਨਾ ਆਗੂ ਸਮੇਤ ਤਿੰਨ ਗ੍ਰਿਫਤਾਰ
ਲੁਧਿਆਣਾ, 23 ਜੂਨ (ਸਤ ਪਾਲ ਸੋਨੀ)  ਅੱਜ ਸਿੰਗਲ ਵਿੰਡੋ ਹਾਲ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਡੀਸੀਪੀ ਧਰੂਮਨ ਨਿੰਬਲੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਿੱਤ ਅਰੋੜਾ ਨੇ ਥਾਣਾ ਡਿਵੀਜ਼ਨ ਨੰਬਰ 7 ਕੋਲ 3-2-16 ਨੂੰ ਇਤਲਾਹ ਦਿੱਤੀ ਸੀ ਕਿ ਉਹ ਰਾਤ ਕਰੀਬ 8.30 ਵਜੇ ਬਸਤੀ ਜੋਧੇਵਾਲ ਵਿਖੇ ਜੀ. ਟੀ. ਰੋਡ ਤੇ ਆਪਣੀ ਕਾਰ ਵਿੱਚ ਸੂਪ ਪੀ ਰਿਹਾ ਸੀ। ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਪਿੱਛੇ ਬੈਠੇ ਨੇ ਉਸ ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪਿਛਲੇ ਪਾਸੇ ਗਰਦਨ ਤੇ ਲੱਗੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਨੇ ਧਾਰਾ 307, 34 ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਸੀ।
ਮਾਮਲੇ ਦੀ ਜਾਂਚ ਲਈ ਪੁਲਿਸ ਕਮਿਸ਼ਨਰ ਅਤੇ ਡਿਪਟੀ ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਬਲਕਾਰ ਸਿੰਘ, ਸਹਾਇਕ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਗੁਰਵਿੰਦਰ ਸਿੰਘ ਅਤੇ ਕਰਾਈਮ ਬਰਾਂਚ ਇੰਚਾਰਜ਼-1 ਇੰਸਪੈਕਟਰ ਹਰਪਾਲ ਸਿੰਘ ਤੇ ਅਧਾਰਿਤ ਇੱਕ ਵਿਸ਼ੇਸ਼ ਟੀਮ ਗਠਤ ਕੀਤੀ ਗਈ। ਇਸ ਟੀਮ ਨੇ ਫੌਰੈਂਸਿਕ ਮਾਹਰਾਂ ਦੀ ਮਦਦ ਨਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਇਸ ਮਾਮਲੇ ਨੂੰ ਸੁਲਝਾਇਆ।
ਪੁਲਿਸ ਜਾਂਚ ਦੌਰਾਨ ਨੌਕਰ ਮਨੀ ਅਤੇ ਗੰਨਮੈਨ ਹੌਲਦਾਰ ਓਮ ਪ੍ਰਕਾਸ਼ ਦੀ ਪੁੱਛ ਗਿੱਛ ਦੌਰਾਨ ਦੱਸਿਆ ਕਿ ਅਮਿੱਤ ਅਰੋੜਾ ਦੀ ਗਰਦਨ ਤੇ ਜੋ ਸੱਟ ਵੱਜੀ ਸੀ ਉਹ ਗੋਲੀ ਨਾਲ ਨਹੀਂ ਸਗੋਂ ਇੱਕ ਸਰੀਏ ਦੇ ਟੁਕੜੇ ਨਾਲ ਮਾਰੀ ਗਈ ਸੀ। ਉੱਕਤ ਸਰੀਏ ਦੀ ਮੁਹਾਲੀ ਦੀ ਫੌਰੈਂਸਿਕ ਲੈਬ ਵਿੱਚ ਟੈਸਟ ਰਿਪੋਰਟ ਵਿੱਚ ਵੀ ਇਹੀ ਸਾਬਤ ਹੋਇਆ। ਫੌਰੈਂਸਿਕ ਮਾਹਰਾਂ ਨੇ ਵੀ ਗਰਦਨ ਦੀ ਚਮੜੀ ਸੜਨ ਦੇ ਨਿਸ਼ਾਨ ਤੋਂ ਇਨਕਾਰ ਕੀਤਾ। ਪੁਲਿਸ ਵੱਲੋਂ ਵੀ ਵਿਗਿਆਨਕ ਢੰਗ ਨਾਲ ਕੀਤੀ ਜਾਂਚ ਵਿੱਚ ਇਹ ਮਾਮਲਾ ਝੂਠਾ ਪਾਇਆ ਗਿਆ। ਪੁਲਿਸ ਜਾਂਚ ਅਤੇ ਨੌਕਰ ਮਨੀ ਅਤੇ ਗੰਨਮੈਨ ਹੌਲਦਾਰ ਓਮ ਪ੍ਰਕਾਸ਼ ਦੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਕਿ ਉਨਾਂ ਸਾਰਿਆਂ ਨੇ ਅਮਿੱਤ ਅਰੋੜਾ ਲਈ ਹੋਰ ਗੰਨਮੈਨ ਅਤੇ ਐਸਕਾਰਟ ਵਹੀਕਲ ਲੈਣ ਲਈ ਇਹ ਸਾਰਾ ਡਰਾਮਾ ਰਚਿਆ ਸੀ।  ਦਰਅਸਲ ਇਹੋ ਜਿਹੇ ਚੌਧਰ ਦੇ ਭੁੱਖੇ ਨੇਤਾਵਾਂ ਅੰਦਰ ਇੱਕ ਦੂਜੇ ਨਾਲੋਂ ਵੱਧ ਸਕਿਉਰਿਟੀ ਲੈਣ ਦਾ ਮੁਕਾਬਲਾ ਚੱਲ ਰਿਹਾ ਹੈ।
ਪੁਲਿਸ ਨੇ ਅਮਿੱਤ ਅਰੋੜਾ ਅਤੇ ਇਸ ਦੇ ਸਾਥੀ  ਨੌਕਰ ਮਨੀ ਅਤੇ ਹੌਲਦਾਰ ਓਮ ਪ੍ਰਕਾਸ਼ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਖਿਲਾਫ ਧਾਰਾ 420, 417, 177, 193, 120ਬੀ, 34 ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ।

Related posts

ਡੰਗ ਅਤੇ ਚੋਭਾਂ.. 222 —ਗੁਰਮੀਤ ਸਿੰਘ ਪਲਾਹੀ

INP1012

ਥਾਣਾ ਸੰਦੌੜ ਵਿਖੇ ਮੁਲਾਜਿਮ ਵਲੋਂ ਮੋਟਰਸਾਈਲ ਤੇ ਕੀਤੀ ਗਈ ਗਸਤ

INP1012

ਸਰਕਾਰੀ ਤੇ ਧਾਰਮਿਕ ਆਗੂਆਂ ਦੇ ਭੇੜ ਵਿੱਚ ਆਮ ਲੋਕ ਮਿਦੇ, ਕੁਚਲੇ ਗਏ–ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

Leave a Comment