Featured India National News Punjab Punjabi

ਅਕਾਲੀ ਦਲ ਦੀ ਸ਼ਰਨ’ਚ ਗੁੰਡਾਗਰਦੀ ਕਰਨ ਵਾਲਿਆਂ’ਤੇ ਪੁਲਿਸ ਕੱਸੇ ਨਕੇਲ-ਢਿੱਲੌਂ

ਲੁਧਿਆਣਾ, 25 ਜੂਨ  (ਸਤ ਪਾਲ ਸੋਨੀ) ਮਾਫੀਆ ਰਾਜ ਦੇ ਮੁਖੀ ਬਾਦਲ ਪਰਿਵਾਰ ਦੀ ਸਰਪ੍ਰਸਤੀ’ਚ ਅਕਾਲੀ ਦਲ ਦੇ ਬੈਨਰ ਹੇਠ ਸੋਈ ਦੇ ਨਾਮ’ਤੇ ਵੋਟਾਂ ਖਾਤਿਰ ਤਿਆਰ ਕੀਤੀ ਗੁੰਡਾ ਬ੍ਰਿਗੇਡ ਵਿੱਚ ਗੁੰਡਿਆਂ ਦੀ ਅੰਨੇਵਾਹ ਭਰਤੀ ਆਪਣੇ ਆਪ’ਚ ਜਨਤਕ ਖੁਲਾਸੇ ਕਰਨ ਲੱਗੀ ਹੈ ਜਿਸ ਦੀ ਮਿਸਾਲ ਪਿਛਲੇ ਕਈ ਮਹੀਨਿਆਂ ਤੋਂ ਕੀਮਤੀ ਜਾਨਾਂ ਖੋਹਣ ਵਾਲੇ ਖਤਰਨਾਕ ਗੈਂਗਸਟਰ ਗੋਰੂ ਬੱਚਾ ਦੇ ਪਨਾਹਕਾਰ ਅਤੇ ਉਸ ਦੇ 2 ਨੰਬਰ ਦੇ ਧੰਦੇ ਚਲਾਉਣ ਵਾਲੇ ਸੋਈ ਦੇ ਜਿਲਾ ਪ੍ਰਧਾਨ ਦੀ ਗ੍ਰਿਫਤਾਰੀ ਤੋਂ ਮਿਲਦੀ ਹੈ ਜਿਸ ਨੂੰ ਦੇਖ ਸੂਬੇ ਦੇ ਵੋਟਰਾਂ ਦਾ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਟੀਮ ਇਨਸਾਫ ਦੇ ਜਿਲਾ ਪ੍ਰਧਾਨ ਸਤਨਾਮ ਸਿੰਘ ਢਿੱਲੌਂ ਨੇ ਜੀਵਨ ਸੇਖਾ ਦੀ ਗ੍ਰਿਫਤਾਰੀ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੀਤਾ।
ਢਿੱਲੌਂ ਨੇ ਕਿਹਾ ਕਿ ਪੰਜਾਬੀਆਂ ਦੇ ਹਿਤੈਸ਼ੀ ਵਿਧਾਇਕ ਬੈਂਸ ਭਰਾਵਾਂ ਦੀ ਟੀਮ ਇਨਸਾਫ ਵੱਲੌਂ ਮਾਫੀਆ ਰਾਜ ਖਿਲਾਫ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਅਕਾਲੀ ਦਲ ਅਤੇ ਸੋਈ ਦੇ ਖਿਲਾਫ ਕੀਤੇ ਗਏ ਖੁਲਾਸੇ ਸੱਚ ਸਾਬਿਤ ਹੋਣ ਲੱਗੇ ਹਨ ਜਦ ਕਿ ਬਾਦਲਾਂ ਦੀ ਹੱਥ ਠੋਕਾ ਬਣੀ ਪਿਲਸ ਦੀ ਅੱਖ ਕਈ ਕੀਮਤੀ ਜਾਨਾਂ ਜਾਣ ਤੋਂ ਬਾਅਦ ਖੁੱਲੀ ਹੈ। ਜਿਕਰਯੋਗ ਹੈ ਕਿ ਪੁਲਿਸ ਕੋਲ ਗੋਰੂ ਬੱਚਾ ਲਈ ਵਸੂਲੀ ਕਰਨ ਵਾਲੇ ਅਤੇ ਉਸ ਨੂੰ ਪਨਾਹ ਦੇਣ ਵਾਲੇ ਅਕਾਲੀ ਦਲ ਅਤੇ ਸੋਈ ਦੇ ਜੀਵਨ ਸੇਖੇ ਵਰਗੇ ਕਈ ਲੀਡਰਾਂ ਦੀ ਪੁਖਤਾ ਜਾਣਕਾਰੀ ਹੋਣ ਦੇ ਬਾਵਜੂਦ ਵੀ ਸਰਕਾਰ ਦੀ ਪਨਾਹ ਹਾਸਿਲ ਹੋਣ ਕਾਰਨ ਇੰਨਾਂ ਨੂੰ ਹੱਥ ਪਾਉਣ ਨੂੰ ਕਾਫੀ ਦੇਰ ਲੱਗੀ ਪਰ ਅੱਜ ਵੀ ਜੇਕਰ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਸ਼ੁਰੂ ਕਰ ਦੇਵੇ ਤਾਂ ਕੁਝ ਘੰਟਿਆਂ’ਚ ਹੀ ਆਮ ਲੋਕਾਂ ਨੂੰ ਅੱਖਾਂ ਦਿਖਾਉਣ ਵਾਲੇ ਗੈਂਗਸਟਰਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾ ਸਕਦੀ ਹੈ। ਪ੍ਰਧਾਨ ਢਿੱਲੌਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਅਕਾਲੀ ਦਲ’ਚ ਸ਼ਾਮਿਲ ਹੋ ਕੇ ਰਾਜਨੀਤੀ ਨੂੰ ਕਲੰਕਿਤ ਕਰਨ ਵਾਲੇ ਅਜਿਹੇ ਖਤਰਨਾਕ ਸਮਾਜ ਵਿਰੋਧੀ ਅਨਸਰਾਂ ਦੇ ਚਿਹਰੇ ਬੇਨਕਾਬ ਕਰਦੇ ਹੋਏ ਸਖਤ ਕਾਰਵਾਈ ਕੀਤੀ ਜਾਵੇ।

Related posts

1978 ਤੋਂ 1884 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ – ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

ਦੱਸੋ ਕਿੱਦਣ ਆਉਂਦੇ ਹੋ?

INP1012

ਪੰਜਾਬ ਦੇ ਅੰਦਰ ਵਸਦਾ ਪੰਜਾਬ ਤੇ ਪੰਜਾਬ ਤੋਂ ਬਾਹਰ ਵੱਸਦਾ ਪੰਜਾਬ—ਗੁਰਮੀਤ ਸਿੰਘ ਪਲਾਹੀ

INP1012

Leave a Comment