Featured India National News Punjab Punjabi

ਜਾਮਾ ਮਸਜਿਦ ਵਿੱਖੇ ਨਮਾਜ ਅਦਾ ਕਰਨ ਮਗਰੋਂ ਮਨਾਇਆ ਗਿਆ ਈਦ ਦਾ ਪਾਵਨ ਤਿਉਹਾਰ

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਹਿਰ ਰਾਜਪੁਰਾ ਦੀ ਪੁਰਾਣੀ ਕੋਰਟ ਰੋਡ ਤੇ ਬਣੀ ਜਾਮਾ ਮਸਜਿਦ ਵਿੱਖੇ ਅੱਜ ਸ਼ਹਿਰ ਰਾਜਪੁਰਾ ਦੇ ਆਸ ਪਾਸ ਦੇ ਇਲਾਕਿਆ ਵਿੱਚ ਰਹਿਣ ਵਾਲੇ ਸੈਕੜੇ ਮੁਸਲਿਮ ਸਮਾਜ ਦੇ ਨਮਾਜੀਆ ਵਲੋਂ ਮਸਜਿਦ ਵਿੱਖੇ ਪੁਜ ਕੇ ਇਬਾਦਤ ਅਤੇ ਨਮਾਜ ਅਦਾ ਕਰਨ ਮਗਰੋ ਈਦ ਉਲ ਫਿਤਰਤ ਦਾ ਪਾਵਨ ਤਿਉਹਾਰ ਮਨਾਇਆ ਗਿਆ। ਮਸਜਿਦ ਦੇ ਮੌਲਵੀ ਅਬਦੁਲ ਈਮਾਮ ਵਲੋ ਮਸਜਿਦ ਵਿੱਚ ਪੁਜੇ ਨਮਾਜਿਆ ਨੂੰ ਨਮਾਜ ਅਦਾ ਕਰਵਾਈ ਗਈ। ਇਸ  ਮੌਕੇ ਮਸਜਿਦ ਵਿੱਚ ਛੋਟੇ ਛੋਟੇ ਬੱਚੇ ਵੀ ਕਾਫੀ ਸੰਖਿਆ ਵਿੱਚ ਨਮਾਜ ਅਦਾ ਕਰਦੇ ਦਿਖਾਈ ਦਿਤੇ। ਇਸ ਮੌਕੇ ਪਤਰਕਾਰਾ ਨਾਲ ਗਲਬਾਤ ਦੌਰਾਨ ਰਾਜਪੁਰਾ ਦੀ ਜਾਮਾ ਮਸਜਿਦ ਦੇ ਪ੍ਰਧਾਨ ਨੂਰ ਮੋਹਮਦ ਨੇ ਦਸਿਆ ਕਿ ਪਵਿਤਰ ੩੦ ਦਿਨਾਂ ਦੇ ਰੋਜੇ ਰਖਣ ਮਗਰੋਂ ਈਦ ਮੁਬਾਰਕ ਦਾ ਦਿਨ ਆਉਂਦਾ ਹੈ ਜੋ ਮੁਸਲਿਮ ਲੋਕਾ ਲਈ ਬਹੁਤ ਅਹਿਮ ਹੁੰਦਾ ਹੈ ਅਤੇ ਇਹ ਦਿਨ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਨਮਾਜ ਅਦਾ ਕਰਨ ਤੋਂ ਬਾਅਦ ਸਭ ਨੇ ਇੱਕ ਦੂਜੇ ਨਾਲ ਗਲੇ ਲਗ ਕੇ ਈਦ ਦੀਆਂ ਵਧਾਈਆਂ ਦਿਤੀਆਂ ਅਤੇ ਫਲ ਖੀਰ ਅਤੇ ਮਿੱਠੇ ਪਕਵਾਨ ਵੰਡਕੇ ਮੌਜੂਦ ਲੋਕਾ ਵਲੋਂ ਈਦ ਮਨਾਈ ਗਈ।

Related posts

ਸ੍ਰੀ ਰਵਿਦਾਸ ਮਿਸ਼ਨ ਪੰਜਾਬ ਵੱਲੋਂ ਕਰਵਾਏ ਜਾ ਰਹੇ ਸਮਾਗਮ ਤੇ ਕੀਤੀ ਟਿੱਪਣੀ ਦਾ ਪ੍ਰਬੰਧਕਾਂ ਨੇ ਜਤਾਇਆ ਰੋਸ

INP1012

ਬੱਚੇ — ਮਲਕੀਅਤ “ਸੁਹਲ”

INP1012

ਤਖਤ ਸ੍ਰੀ ਹਜ਼ੂਰ ਸਾਹਿਬ ਮਾਮਲੇ ‘ਤੇ ਜਾਗੀ ਸ਼੍ਰੋਮਣੀ ਕਮੇਟੀ

INP1012

Leave a Comment