Featured India National News Punjab Punjabi

ਪਿੰਡ ਨਲਾਸ ਦੇ ਲੋਕਾ ਨੇ ਪਿੰਡ ਦੀ ਪੰਚਾਇਤ ਤੇ ਝੂਠੇ ਵਿਕਾਸ ਕਾਰਜ ਦਿਖਾ ਕੇ ਪੈਸੇ ਖਾਣ ਦੇ ਲਾਏ ਦੋਸ਼

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨਜਦੀਕ ਪੈਂਦੇ ਇਤਿਹਾਸਕ ਪਿੰਡ ਨਲਾਸ ਜਿਥੋ ਦਾ ਸ਼ਿਵ ਮੰਦਰ ਵੀ ਦੂਰ ਦਰਾਡੇ ਤੱਕ ਮਸ਼ਹੂਰ ਹੈ ਉਸ ਪਿੰਡ ਦੇ ਵਸਨੀਕਾ ਵਲੋ ਪਿੰਡ ਦੀ ਸਰਪੰਚ ਰੋਸ਼ਨੀ ਦੇਵੀ ਪਤਨੀ ਜਸਵੀਰ ਭਾਰਤੀ ਅਤੇ ਹੋਰ ਪੰਚਾ ਤੇ ਪਿੰਡ ਦੇ ਝੂਠੇ ਵਿਕਾਸ ਦੇ ਨਾ ਤੇ ਪੈਸੇ ਖੁਰਦ ਬੁਰਦ ਕਰਨ ਦੇ ਦੋਸ਼ ਲਾਉਂਦੇ ਹੋਏ ਪਿੰਡ ਵਿੱਚ ਇੱਕਠੇ ਹੋ ਕੇ ਪੰਚਾਇਤ ਦੇ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਪਿੰਡ ਦੀਆਂ ਔਰਤਾਂ ਅਤੇ ਵਸਨੀਕਾ ਵਲੋਂ ਪਿੰਡ ਵਿੱਚ ਘੁਮ ਕੇ ਸਰਪੰਚ ਵਲੋਂ ਕੀਤੇ ਝੂਠੇ ਕਾਰਜਾ ਬਾਰੇ ਵੀ ਮੀਡੀਆ ਨੂੰ ਜਾਣੂ ਕਰਵਾਇਆ। ਪਿੰਡ ਵਾਸਿਆ ਨੇ ਪਤਰਕਾਰਾ ਨੂੰ ਦਸਿਆ ਕਿ ਪਿੰਡ ਦੀ ਸਰਪੰਚ ਰੋਸ਼ਨੀ ਦੇਵੀ ਅਤੇ ਹੋਰ ਪੰਚਾ ਨੇ ਪਿੰਡ ਵਿੱਚ ਸ਼ਟੇਸ਼ਨਰੀ, ਲਾਇਬ੍ਰੇਰੀ, ਕੁਰਸੀਆਂ, ਛੱਪਰ ਦੀ ਸਫਾਈ, ਪਿੰਡ ਦੀਆਂ ਗਲੀਆਂ ਵਿੱਚ ਲਾਈਟਾ ਆਦਿ ਕੰਮ ਕਰਾਉਣ ਦੇ ਸਬੰਧ ਵਿੱਚ ਲੱਖਾ ਰੁਪਏ ਦਾ ਖਰਚ ਦਿਖਾ ਕੇ ਪੈਸਾ ਖੁਰਦ ਬੁਰਦ ਕੀਤਾ ਹੈ ਜਦਕਿ ਪਿੰਡ ਵਿੱਚ ਨਾ ਤਾਂ ਲਾਇਬ੍ਰੇਰੀ ਹੈ ਅਤੇ ਨਾ ਹੀ ਅਜੇ ਤੱਕ ਛਪਰ ਦੀ ਕੋਈ ਸਫਾਈ ਹੋਈ ਹੈ ਪਰ ਫਿਰ ਵੀ ਤਿੰਨ ਵਾਰੀ ਕਾਗਜਾ ਵਿੱਚ ਪੰਚਾਇਤ ਵਲੋਂ ਛੱਪਰ ਦੀ ਸਫਾਈ ਕਰਾਉਣ ਤੇ ਲਖਾ ਰੁਪਏ ਦੇ ਖਰਚ ਕਰ ਦਿਤੇ ਗਏ ਹਨ। ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਪਿੰਡ ਦੀ ਸਰਪੰਚ ਨੇ ਝੂਠਾ ਵਿਕਾਸ ਕਾਰਜ ਕੇਵਲ ਕਾਗਜਾ ਵਿੱਚ ਹੀ ਦਿਖਾਇਆ ਹੈ।
ਪਿੰਡ ਵਾਸੀ ਆਰਤੀ ਦੇਵੀ ਜਗਤ ਰਾਜ, ਬਲਬੀਰ ਗਿਰ ਅਤੇ ਨਛਤਰੋਂ ਦੇਵੀ ਨੇ ਦਸਿਆ ਕਿ ਪਿੰਡ ਦੀ ਜਮੀਨ ਜੋ ਕਿ ਥਰਮਲ ਪਲਾਂਟ ਦੇ ਅਧੀਨ ਆਈ ਸੀ ਉਸ ਦੀ ਕੁਲ ਰਕਮ ੧੬ ਕਰੋੜ ੪੪ ਲੱਖ ਰੁਪਏ ਪਿੰਡ ਦੀ ਪੰਚਾਇਤ ਨੂੰ ਮਿਲੀ ਸੀ ਜੋ ਕਿ ਅੱਜ ਵਿਆਜ ਸਣੇ ਵੱਧ ਰਹੀ ਹੈ ਜਿਸਨੂੰ ਪਿੰਡ ਦੇ ਵਿਕਾਸ ਕਾਰਜਾ ਲਈ ਖਰਚ ਕੀਤਾ ਜਾਣਾ ਸੀ ਪਰ ਮੌਜੂਦਾ ਸਰਪੰਚ ਅਤੇ ਪੰਚ ਅਤੇ ਸਰਪੰਚ ਦਾ ਘਰ ਵਾਲਾ ਆਪਸ ਵਿੱਚ ਰਲੇ ਹੋਏ ਹਨ ਅਤੇ ੨ ਸਾਲਾ ਵਿੱਚ ਕਾਗਜਾ ਵਿੱਚ ਝੂਠੇ ਖਰਚੇ ਵਿਖਾ ਕੇ ਲਖਾ ਰੁਪਏ ਹੜਪ ਚੁਕੇ ਹਨ ਜਿਸਦਾ ਉਹ ਮੰਗਣ ਤੇ ਵੀ ਹਿਸਾਬ ਨਹੀਂ ਦਿੰਦੇ ਪਰ ਅਸੀ ਆਰ ਟੀ ਆਈ ਐਕਟ ਰਾਹੀ ਹਿਸਾਬ ਮੰਗਿਆ ਤਾਂ ਸਾਨੂੰ ਪਤਾ ਲਗਾ ਕਿ ਕਾਗਜਾ ਵਿੱਚ ਹੀ ਡਬਲ ਡਬਲ ਕੰਮ ਦਿਖਾ ਕੇ ਇਹਨਾ ਵਲੋਂ ਪੈਸੇ ਹੜਪੇ ਜਾ ਰਹੇ ਹਨ। ਪਿੰਡ ਵਾਲਿਆਂ ਨੇ ਦਸਿਆ ਕਿ ਸਰਪੰਚ ਨੇ ਆਪਣੇ ਡੇਰੇ ਤੱਕ ਪਕੀ ਸੀਮੇਟ ਵਾਲੀ ਸੜਕ ਬਣਾ ਦਿਤੀ ਹੈ ਪਰ ਪਿੰਡ ਦੀਆਂ ਗਲੀਆਂ ਪੁਟਵਾ ਕੇ ਕਚੀਆਂ ਹੀ ਰਖੀਆਂ ਹੋਇਆ ਹਨ ਜਿਸ ਕਾਰਨ ਬਰਸਾਤਾ ਵਿੱਚ ਕਾਫੀ ਪ੍ਰੇਸ਼ਾਨੀਆਂ ਆਉਂਦੀਆਂ ਹਨ।
ਇਸ ਵਿਸ਼ੇ ਵਿੱਚ ਜਦੋਂ ਪਿੰਡ ਦੀ ਸਰਪੰਚ ਨਾਲ ਗਲ ਕਰਨੀ ਚਾਹੀ ਤਾਂ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਏ ਹੋਣ ਕਾਰਨ ਪਿੰਡ ਦੇ ਪੰਚ ਨਾਲ  ਗਲ ਕਰਨ ਦੀ ਗਲ ਆਖਣ ਲਗੀ।ਪਿੰਡ ਦੇ ਪੰਚ ਦਲੀਪ ਗਿਰ ਨੇ ਦਸਿਆ ਕਿ ਪਿੰਡ ਵਿੱਚ ਧੜੇਬਾਜੀ ਕਾਰਨ ਕੁਝ ਲੋਕ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾ ਨੂੰ ਬਰਦਾਸ਼ਤ ਨਹੀਂ ਕਰ ਰਹੇ ਇਸ ਲਈ ਰੋਜਾਨਾ ਕੋਈ ਨਾ ਕੋਈ ਅਰਚਨ ਪੈਦਾ ਕਰਦੇ ਹਨ। ਉਹਨਾਂ ਦਸਿਆ ਕਿ ਅਸੀ ਬਿਨਾਂ ਮਤੇ ਤੋਂ ਕਿਸੇ ਵੀ ਪੈਸੇ ਦੀ ਨਜਾਇਜ ਵਰਤੋਂ ਨਹੀਂ ਕੀਤੀ ਹੈ ਤੇ ਇਸ ਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ।  ਇਸ ਵਿਸ਼ੇ ਵਿੱਚ ਜਦੋਂ ਬੀਡੀ ਪੀ ਰਾਜਪੁਰਾ ਸ੍ਰ. ਰੂਪ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related posts

ਮਾਂ-ਪਿਉ ਦੀ ਪੂਜਾ — ਮਲਕੀਅਤ ਸਿੰਘ “ਸੁਹਲ”

INP1012

ਭਾਜਪਾ ਸੰਗਠਨ ਵਲੋ ਨਵੇਂ ਨਿਯੁਕਤੀਆਂ ਦਾ ਕੀਤਾ ਐਲਾਨ

INP1012

ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਵਾਰਡ ਨੰ.69 ਵਿੱਚ ਵਰਕਰਾਂ ਨਾਲ ਕੀਤੀ ਅਹਿਮ ਬੈਠਕ

INP1012

Leave a Comment