Featured India National News Punjab Punjabi

ਜ਼ਿਲਾ ਲੁਧਿਆਣਾ ਦੇ 5 ਸਰਕਾਰੀ ਸਕੂਲਾਂ ਵਿੱਚ ‘ਸਮਾਰਟ ਕਲਾਸ ਰੂਮ’ ਸਥਾਪਤ

ਡਿਪਟੀ ਕਮਿਸ਼ਨਰ ਵੱਲੋਂ ਪੰਜਾਂ ਸਕੂਲਾਂ ਦਾ ਦੌਰਾ ਕਰਕੇ ਕਲਾਸਾਂ ਦੀ ਸ਼ੁਰੂਆਤ
ਲੁਧਿਆਣਾ, 13 ਜੁਲਾਈ (ਸਤ ਪਾਲ ਸੋਨੀ) ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਾਉਣ ਦੇ ਮਕਸਦ ਨਾਲ ਜ਼ਿਲ•ਾ ਪ੍ਰਸਾਸ਼ਨ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ 41 ਸਰਕਾਰੀ ਸਕੂਲਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਸਕੂਲ ਨਿਰਦੋਸ਼ ਸਕੂਲ (ਕੁੱਲ 42 ਸਕੂਲ) ਵਿੱਚ ‘ਸਮਾਰਟ ਕਲਾਸ ਰੂਮ’ ਸਥਾਪਤ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਜ਼ਿਲੇ ਦੇ ਪੰਜ ਸਕੂਲਾਂ ਦਾ ਦੌਰਾ ਕਰਕੇ ਉਥੇ ਸਮਾਰਟ ਕਲਾਸ ਰੂਮਾਂ ਦੀ ਸ਼ੁਰੂਆਤ ਕਰਵਾਈ। ਇਸ ਕਾਰਜ ‘ਤੇ ਰੋਟਰੀ ਕਲੱਬ ਵੱਲੋਂ 27.33 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਸ੍ਰੀ ਭਗਤ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਰਾਭਾ ਨਗਰ, ਸੁਨੇਤ ਦੇ ਦੋ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਕੂਲ ਅਤੇ ਗੋਬਿੰਦ ਨਗਰ ਵਿੱਚ ਇਨਾਂ ਕਲਾਸਾਂ ਦੀ ਸ਼ੁਰੂਆਤ ਕਰਵਾਈ।
ਇਸ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਹਰੇਕ ਕਲਾਸ ਰੂਮ ਵਿੱਚ 40 ਇੰਚ ਦੀ ਐੱਲ. ਈ. ਡੀ., ਐੱਚ. ਡੀ. ਟੀ.ਵੀ., ਡੈੱਲ ਕੰਪਿਊਟਰ, ਯੂ. ਪੀ. ਐੱਸ., ਸਾਫ਼ਟਵੇਅਰ ਟੀਚਿੰਗ ਏਡ, ਆਡੀਓ-ਵੀਡੀਓ ਅਤੇ ਹੋਰ ਸਮੱਗਰੀ ਸ਼ਾਮਿਲ ਹੋਵੇਗੀ। ਇਨਾਂ ਸਮਾਰਟ ਕਲਾਸ ਰੂਮ ਵਿੱਚ ਬੱਚਿਆਂ ਨੂੰ ਪੜਾਉਣ ਲਈ ਇੰਟਰਨੈੱਟ ਦੀ ਵੀ ਲੋੜ ਨਹੀਂ ਪਵੇਗੀ। ਸਾਰੀ ਪੜਾਈ ਬਕਾਇਦਾ ਸਾਫ਼ਟਵੇਅਰ ਰਾਹੀਂ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਪ੍ਰਵੇਸ਼ ਪ੍ਰੋਗਰਾਮ ਤਹਿਤ ਇਨਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜਾਈ ਦੀ ਹੋਰ ਸਮੱਗਰੀ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਉਨਾਂ ਨੂੰ ਆਪਣੇ ਜੀਵਨ ਵਿੱਚ ਟੀਚੇ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਇਨਾਂ ਸਮਾਰਟ ਕਲਾਸ ਰੂਮਾਂ ਦੇ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਦੇ ਹਾਣ ਦੀ ਪੜਾਈ ਕਰਨ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਦੀ ਸਿੱਖਿਆ ਦੇ ਮੌਕੇ ਮੁਹੱਈਆ ਕਰਵਾਏ ਜਾਣ ਤਾਂ ਜੋ ਇਨ•ਾਂ ਵਿਦਿਆਰਥੀਆਂ ਵਿੱਚ ਵੀ ਆਤਮ ਵਿਸ਼ਵਾਸ਼ ਦੀ ਭਾਵਨਾ ਦਾ ਵਿਕਾਸ ਹੋ ਸਕੇ।
ਉਨਾਂ ਕਿਹਾ ਕਿ ਸ਼ਹਿਰ ਦੀਆਂ ਦੋ ਕਲੱਬਾਂ (ਸਤਲੁੱਜ ਅਤੇ ਲੋਧੀ) ਨੇ ਆਪਣੀ ਸਲਾਨਾ ਆਮਦਨ ਦਾ ਕੁਝ ਹਿੱਸਾ ਸਿੱਖਿਆ ਦੇ ਵਿਕਾਸ ‘ਤੇ ਖਰਚਣ ਦਾ ਭਰੋਸਾ ਦਿੱਤਾ ਹੈ। ਉਨਾਂ ਹੋਰਨਾਂ ਨਿੱਜੀ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੱਕ-ਇੱਕ ਸਰਕਾਰੀ ਸਕੂਲ ਨੂੰ ਅਪਨਾਉਣ ਲਈ ਅੱਗੇ ਆਉਣ। ਕਲੱਬ ਦੇ ਪ੍ਰਧਾਨ ਸ੍ਰੀ ਵੀ. ਕੇ. ਆਨੰਦ ਨੇ ਦੱਸਿਆ ਕਿ ਕਲੱਬ ਦੇ 48 ਮੈਂਬਰਾਂ ਨੇ 10 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਦੀ ਰਾਸ਼ੀ ਇਸ ਮੰਤਵ ਲਈ ਇਕੱਠੀ ਕੀਤੀ ਹੈ। ਉਨਾਂ ਭਰੋਸਾ ਦਿੱਤਾ ਕਿ ਰੋਟਰੀ ਕਲੱਬ ਜ਼ਿਲਾ ਪ੍ਰਸਾਸ਼ਨ ਦੇ ਹਰ ਸਮਾਜ ਸੇਵੀ ਕੰਮ ਵਿੱਚ ਸਹਿਯੋਗ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਸ੍ਰੀ ਐੱਸ. ਪੀ. ਕਰਕਰਾ, ਬ੍ਰਿਗੇਡੀਅਰ (ਸੇਵਾਮੁਕਤ) ਸ੍ਰ. ਮਸਤਿੰਦਰ ਸਿੰਘ, ਸ੍ਰੀ ਸੁਰੇਸ਼ ਚੌਧਰੀ, ਡਾ. ਅਮਰਜੀਤ ਸਿੰਘ ਹੇਅਰ, ਸ੍ਰ. ਚਰਨਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਪ੍ਰ.) ਸ੍ਰ. ਗੁਰਜੋਤ ਸਿੰਘ ਅਤੇ ਹੋਰ ਹਾਜ਼ਿਰ ਸਨ।

Related posts

ਜ਼ਿਊਲਰਾਂ ਦੀਆਂ ਮੰਗਾਂ ਪ੍ਰਤੀ ਅੰਸਵੇਦਨਸ਼ੀਲ ਬਣੀ ਹੋਈ ਹੈ ਕੇਂਦਰ ਸਰਕਾਰ: ਦੀਵਾਨ

INP1012

ਨੌਜਵਾਨਾਂ ਦੇ ਜੀਵਨ ਸਾਥੀ ਕਿਸ ਦੀ ਪਸੰਦ ਦੇ ਹੋਣੇ ਚਾਹੀਦੇ ਹਨ? –ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

ਕਈ ਆਪਣਾ ਘਰ-ਪਰਿਵਾਰ ਛੱਡ ਕੇ, ਦਰ-ਦਰ ਖ਼ਾਕ ਛਾਣਦੇ ਫਿਰਦੇ ਹਨ–ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

INP1012

Leave a Comment