Featured International News Punjabi

ਫਰਾਂਸ ਦੇ ਨੀਸ਼ ਸਹਿਰ ਵਿੱਚ ਹੋਈ ਘਟਨਾ ਦੀ ਨਿਖੇਧੀ

ਰਾਜਪੁਰਾ (ਧਰਮਵੀਰ ਨਾਗਪਾਲ) ਫਰਾਂਸ ਦੇ ਨੀਸ ਸ਼ਹਿਰ ਵਿੱਚ ਬਾਸਤੀਲ ਡੇਅ ਜਿਸਨੂੰ ਫਰੈਂਚ ਜੁਬਾਨ ਵਿੱਚ ਬਸਤੀ ਵੀ ਕਹਿੰਦੇ ਹਨ ਫਰਾਂਸ ਦੇਸ਼ ਦੀ ਅਜਾਦੀ ਦਿਵਸ ਜਿਸਨੂੰ ਫਰਾਂਸ ਨੈਸ਼ਨਲ ਡੇਅ ਵੀ ਕਹਿੰਦੇ ਹਨ ਲੋਕਾ ਵਲੋਂ ਮਨਾਏ ਜਾ ਰਹੇ ਰੰਗਾ ਰੰਗ ਲਾਈਟਾ ਦੇ ਪ੍ਰੋਗਰਾਮ ਵੇਖਣ ਲਈ ਫਰੈਚ ਲੋਕਾ ਵਲੋਂ ਜਦੋਂ ਖੁਸ਼ੀਆ ਮਨਾਇਆ ਜਾ ਰਹੀਆਂ ਸਨ ਤਾਂ ਉਸ ਸਮੇਂ ਟਿਊਨੀਸ਼ੀਆਂ ਦੇ ਇੱਕ ਵਿਅਕਤੀ ਨੇ ਹਮਲਾ ਕਰਕੇ ਇੱਕ ਵਡੇ ਟਰੱਕ ਵਿੱਚ ਸਵਾਰ ਹੋਏ ਇੱਕ ਵਿਅਕਤੀ ਨੇ ੬੦ ਤੋਂ ੭੦ ਕਿਲੋਮੀਟਰ ਦੀ ਸਪਦਿ ਨਾਲ ਟਰੱਕ ਚਲਾ ਕੇ ਉਥੋ ਦੇ ਵਿਅਕਤੀ ਕੁਚਲ ਦਿਤੇ ਜਿਸ ਵਿੱਚ ਤਕਰੀਬਨ ੮੪ ਲੋਕਾ ਦੀ ਮੋਤ ਹੋ ਗਈ ਤੇ ਕਈ ਜਖਮੀ ਹੋ ਗਏ ਸਨ। ਭਾਵੇ ਇੱਕ ਸ਼ੋਸ਼ਲ ਵਰਕਰ ਤੇ ਮਾਨਵਤਾ ਨੂੰ ਪੂਜਣ ਵਾਲੇ ਵਿਅਕਤੀ ਵਲੌਂ ਇੱਕ ਮੋਟਰ ਸਾਇਕਲ ਤੇ ਸਵਾਰ ਨੇ ਛਾਲ ਮਾਰ ਕੇ ਟਰੱਕ ਤੇ ਚੜਨ ਦੀ ਕੋਸ਼ਿਸ ਕੀਤੀ ਸੀ ਤਾਂ ਉਹ ਵੀ ਹਮਲਾਵਰ ਨੂੰ ਰੋਕ ਨਹੀ ਸੀ ਸਕਿਆ ਤੇ ਹਮਲੇ ਵੇਰੇ ਭਾਰਤੀ ਮੂਲ ਦੇ ਬ੍ਰਿਟਿਸ਼ ਤੇ ਫਰਾਂਸਿਸੀ ਲੋਕਾ ਨੇ ਵੀ ਉਸ ਟਰਕ ਡਰਾਈਵਰ ਨੂੰ ਰੋਕਣ ਦੀ ਬਹੁਤ ਕੋਸ਼ਿਸ ਕੀਤੀ ਸੀ ਪਰ ਉਹ ਵੀ ਸਫਲ ਨਹੀ ਸੀ ਹੋ ਸਕੇ।
ਇਸ ਤੋਂ ਪਹਿਲਾ ਨਵੰਬਰ ੨੦੧੫ ਵਿੱਚ ਅੱਤਵਾਦੀ ਹਮਲੇ ਵਿੱਚ ੧੩੦ ਲੋਕਾ ਦੀ ਮੋਤ ਹੋਈ ਸੀ ।ਇਹ ਹਮਲਾ ਨੀਸ਼ ਦੇ ਪ੍ਰਾਮਿਨੇਡ ਦੇਸ਼ ਅੰਗਲੇਸ਼ ਵਿੱਚ ਹੋਇਆ ਤੇ ਇਥੇ ਵੱਡੇ ਪਧਰ ਤੇ ਲੋਕਾ ਆਤਿਸ਼ਬਾਜੀ ਦੇਖ ਰਹੇ ਸਨ ਤੇ ਹਮਲਾਵਰ ਭੀੜ ਨਾਲ ਭਰੀ ਸੜਕ ਤੇ ੨ ਕਿਲੋਮੀਟਰ ਤੱਕ ਲੋਕਾ ਨੂੰ ਘਸੀਟਦਾ ਹੋਇਆ ਚਲਾ ਗਿਆ ਸੀ ਤੇ ਮੌਕੇ ਤੇ ਮੌਜੂਦ ਪੁਲਿਸ ਨੇ ਟਰੱਕ ਤੇ ਫਾਇਰਿੰਗ ਕਰ ਹਮਲਾਵਰ ਨੂੰ ਮਾਰ ਦਿੱਤਾ ਪਰ ਉਸ ਵੇਲੇ ਤੱਕ ਉਹ ਕਈ ਲੋਕਾ ਨੂੰ ਕੁਚਲ ਚੁਕਿਆ ਸ।ਟਰੱਕ ਵਿੱਚ ਗ੍ਰੇਨੇਡ ਤੇ ਬੰਦੂਕ ਮਿਲੀ ਤੇ ਹੁਣ ਤੱਕ ੮੪ ਲੋਕਾ ਦੀ ਮੋਤ ਦੀ ਪੁਸਟੀ ਹੋ ਚੁੱਕੀ ਹੈ।ਫਰਾਂਸ ਵਿੱਚ ਤਿੰਨ ਮਹੀਨੇ ਦੇ ਲਈ ਸਟੇਟ ਆਫ ਐਮਰਜੈਂਸੀ ਵਧਾ ਦਿੱਤੀ ਗਈ ਹੈ।ਇਸ ਦੁਖਦਾਈ ਘਟਨਾ ਦੀ ਡੀਵੀ ਨਿਊਜ ਪੰਜਾਬ ਵਲੋਂ ਪੁਰਜੋਰ ਨਿਖੇਧੀ ਕੀਤੀ ਜਾਂਦੀ ਹੈ ਕਿਉਂਕਿ ਭਾਰਤ ਹਮੇਸ਼ਾ ਮਨੁਖਤਾ ਤੇ ਇਨਸਾਨਿਅਤ ਦੀ ਸੇਵਾ ਨੂੰ ਪਹਿਲ ਕਰਦਾ ਆਇਆ ਹੈ ਤੇ ਇਹੋ ਜਿਹੀਆਂ ਦੁਖਦਾਈ ਘਟਨਾਵਾਂ ਨੂੰ ਕੀਵੇਂ ਬਰਦਾਸ਼ਤ ਕਰ ਸਕਦਾ ਹੈ ਜਦੋ ਕਿ ਫਰਾਂਸ ਦੇ ਬੋਬਿਨੀ ਨਗਰ ਵਿੱਖੇ ਮੇਰੀ ਕਿਡਨੀ ਵਿੱਚ ਪਥਰੀ ਹੋਣ ਕਾਰਨ ਫਰਾਂਸੀਸੀਆਂ ਵਲੋਂ ਕੀਤੀ ਗਈ ਸੇਵਾ ਸਮੂਹ ਭਾਰਤ ਦੇ ਲੋਕਾ ਲਈ ਸਮਾਜ ਸੇਵਾ ਦੀ ਇੱਕ ਉਦਹਾਰਣ ਬਣਦੀ ਹੈ ਤੇ ਇਸ ਤਰਾਂ ਦੀਆਂ ਘਟਨਾਵਾ ਦੀ ਡੀਵੀ ਨਿਊਜ ਪੰਜਾਬ ਵਲੋਂ ਭਰਪੂਰ ਨਿਖੇਧੀ ਕੀਤੀ ਜਾਂਦੀ ਹੈ ਜਿਹੜੀਆਂ ਘਟਨਾਵਾਂ ਖੁਸ਼ੀਆਂ ਦੇ ਮਾਹੌਲ ਨੂੰ ਗਮੀ ਵਿੱਚ ਬਦਲ ਦਿੰਦਿਆ ਹਨ।

Related posts

ਸੁੱਖ ਤੇ ਦੁੱਖ – ਹਰਮਿੰਦਰ ਸਿੰਘ ਭੱਟ

INP1012

ਯੂਥ ਅਕਾਲੀ ਦਲ ਨੇ 2000 ਦੀਵੇ ਅਤੇ ਮੋਮਬੱਤੀਆਂ ਵੰਡਕੇ ਦੀਵਾਲੀ ਤੇ ਚਾਈਨਾ ਦੇ ਸਾਮਾਨ ਦੀ ਬਜਾਏ ਭਾਰਤੀ ਸਾਮਾਨ ਦੇ ਪ੍ਰਯੋਗ ਦਾ ਦਿੱਤਾ ਸੁਨੇਹਾ

INP1012

ਪਿੰਡ ਫਰਵਾਲੀ ਤੋਂ ਬਾਅਦ ਬਈਏਵਾਲ ਦੇ ਲੋਕ ਵੀ ਉਤਰੇ ਸੜਕਾਂ ਤੇ ਸੜਕ ਨਾ ਬਣਾਉਣ ਕਰਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ

INP1012

Leave a Comment