Featured India National News Punjab Punjabi

ਗੋਸ਼ਾ ਨੇ ਜਾਰੀ ਕੀਤੀ ਵਿਧਾਨਸਭਾ ਪੂਰਬੀ ਯੂਥ ਅਕਾਲੀ ਦਲ ਦੇ 201 ਅੱਹੁਦੇਦਾਰਾਂ ਦੀ ਸੂਚੀ

 ਵਿਧਾਇਕ ਢਿੱਲੋਂ ਅਤੇ ਤਰਸੇਮ ਭਿੰਡਰ ਨੇ ਨਵਨਿਯੂਕਤ ਅੱਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਲੁਧਿਆਣਾ (ਸਤ ਪਾਲ ਸੋਨੀ) ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਬੁੱਧਵਾਰ ਨੂੰ ਵਿਧਾਨਸਭਾ ਪੂਰਬੀ ਯੂਥ ਅਕਾਲੀ ਦਲ ਕਾਰਜਕਾਰਣੀ ਦੀ ਘੋਸ਼ਣਾ ਕਰਦੇ ਵਿਧਾਨਸਭਾ ਪੂਰਬੀ ਨਾਲ ਸੰਬਧਤ 4 ਸਰਕਲ ਪ੍ਰਧਾਨ,12 ਵਾਰਡ ਪ੍ਰਧਾਨ, 31 ਸੀਨੀਅਰ ਮੀਤ ਪ੍ਰਧਾਨ, 57 ਮੀਤ ਪ੍ਰਧਾਨ, 8 ਜਨਰਲ ਸੱਕਤਰ, 32 ਸਕੱਤਰ, 24 ਜੁਆਇੰਟ ਸਕੱਤਰ, 12 ਪ੍ਰਚਾਰ ਸਕੱਤਰ ਅਤੇ 5 ਆਰੇਗਨਾਈਜਰ ਸਕੱਤਰਾਂ ਅਤੇ ਕਾਰਜਕਾਰਣੀ ਮੈਬਰਾਂ ਸਹਿਤ ਕੁਲ 201 ਯੂਥ ਵਰਕਰਾਂ ਮਹੱਤਵਪੂਰਣ ਜਿੰਮੇਦਾਰੀਆਂ ਸੌਂਪੀਆਂ । ਸਥਾਨਕ ਸਰਕਟ ਹਾਉਸ ਵਿੱਖੇ ਬੁੱਧਵਾਰ ਨੂੰ ਆਯੋਜਿਤ ਸਮਾਰੋਹ  ਦੇ ਦੌਰਾਨ ਵਿਧਾਇਕ ਰਣਜੀਤ ਸਿੰਘ  ਢਿੱਲੋਂ, ਯੂਥ ਅਕਾਲੀ ਦਲ ਮਾਲਵਾ ਜੋਨ-3  ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ, ਅਕਾਲੀ ਦਲ ਲੁਧਿਆਣਾ ਸ਼ਹਿਰੀ-2 ਦੇ ਪ੍ਰਧਾਨ ਹਰਭਜਨ ਸਿੰਘ ਡੰਗ, ਇਸਤਰੀ ਅਕਾਲੀ ਦਲ ਲੁਧਿਆਣਾ ਸ਼ਹਿਰੀ 2 ਦੀ ਪ੍ਰਧਾਨ ਨੀਲਮ ਕੋਹਲੀ ਅਤੇ ਗੁਰਦੀਪ ਸਿੰਘ ਗੋਸ਼ਾ ਨੇ ਸੰਯੁਕਤ ਤੋਰ ਤੇ ਨਵਨਿਯੂਕਤ ਅੱਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਅਤੇ ਸਿਰੋਪੇਂ ਭੇਂਟ ਕਰਕੇ ਦੇਸ਼, ਸਮਾਜ ਅਤੇ ਪਾਰਟੀ ਦੀ ਨਿਸ਼ਕਾਮ ਭਾਵ ਨਾਲ ਸੇਵਾ ਕਰਣ ਦੀ ਸਹੁੰ ਚੁੱਕਾਈ । ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਤਰਸੇਮ ਸਿੰਘ ਭਿੰਡਰ ਨੇ ਗੁਰਦੀਪ ਸਿੰਘ ਗੋਸ਼ਾ  ਵੱਲੋਂ ਵਿਧਾਨਸਭਾ ਪੂਰਬੀ ਯੂਥ ਅਕਾਲੀ ਦਲ ਕਾਰਜਕਾਰਣੀ ਦੀ ਘੋਸ਼ਣਾ ਕਰਦੇ ਸਮੇਂ ਹਰ ਵਰਗ ਨਾਲ ਸੰਬਧਤ ਅਤੇ ਪਾਰਟੀ ਦੇ ਨਾਲ ਜ਼ਮੀਨੀ ਪੱਧਰ ਤੇ ਜੁੜੇ ਨਿਸ਼ਠਾਵਾਨ ਵਰਕਰਾਂ ਅਤੇ ਟਕਸਾਲੀ ਪਰਿਵਾਰਾਂ  ਨੂੰ ਮਾਨ ਸਨਮਾਨ ਦੇਣ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਨਵਗਠਿਤ ਯੂਥ ਅਕਾਲੀ ਦਲ ਦੀ ਟੀਮ ਵਿੱਚ ਯੋਗਤਾ ਨੂੰ ਆਧਾਰ ਮੰਨ ਕੇ ਕਰ ਸੌਪੀਆਂ ਗਈਆਂ ਜਿੰਮੇਂਦਾਰੀਆਂ ਸਾਲ 2017  ਦੀਆਂ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਸੁਨਿਸਚਿਤ ਕਰਣ ਵਿੱਚ ਮਦਦ ਕਰੇਗੀ । ਗੁਰਦੀਪ ਸਿੰਘ  ਗੋਸ਼ਾ ਨੇ ਨਵਗਠਿਤ ਯੂਥ ਅਕਾਲੀ ਦਲ ਟੀਮ  ਦੇ ਮੈਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਥ ਅਕਾਲੀ ਦਲ ਵਿਧਾਨਸਭਾ ਪੂਰਬੀ ਦੀ ਕਾਰਜਕਾਰਣੀ ਦਾ ਗਠਨ ਕਰਦੇ ਸਮੇਂ ਬਾਰੀਕੀ ਦੇ ਨਾਲ ਹਰ ਵਰਗ ਨੂੰ ਮਾਨ ਸਨਮਾਨ ਦੇਣ  ਦੇ ਯਤਨ ਕਰਕੇ ਹਰ ਵਰਕਰ ਬਣਦਾ ਮਾਨ ਦੇਣ  ਦੀ ਕੋਸ਼ਿਸ਼ ਕੀਤੀ ਗਈ ਹੈ ।  ਜੇਕਰ ਫਿਰ ਵੀ ਕੋਈ ਵਰਕਰ ਰਹਿ ਗਿਆ ਹੋਵੇਗਾ ਜਿਸਨੂੰ ਸਨਮਾਨ ਨਹੀਂ ਮਿਲਿਆ ਹੋਵੇ ਤਾਂ ਉਸਨੂੰ ਦੂਜੀ ਸੂਚੀ ਵਿੱਚ ਸ਼ਾਮਿਲ ਕਰਕੇ ਉਚਿਤ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਕੌਂਸਲਰ ਬਲਵਿੰਦਰ ਸਿੰਘ ਸੰਧੂ, ਵਿਧਾਨਸਭਾ ਦੱਖਣੀ ਅਕਾਲੀ ਦਲ ਦੇ ਇੰਚਾਰਜ ਹਰਮਿੰਦਰ ਗਿਆਸਪੁਰਾ, ਵਿਧਾਨਸਭਾ ਪੂਰਬੀ ਅਕਾਲੀ ਦਲ ਵਪਾਰ ਵਿੰਗ ਪ੍ਰਧਾਨ ਡਾ. ਅਸ਼ਵਨੀ ਪਾਸੀ, ਸੁਖਵਿੰਦਰ ਢਿੱਲੋਂ, ਜਸਬੀਰ ਸਿੰਘ ਦੁਆ, ਗੋਲਡੀ ਬੱਤਰਾ, ਹਰਕੰਵਲ ਹੀਰ, ਜਸਮੀਤ ਸਿੰਘ ਮੱਕੜ, ਜਸਪਾਲ ਸਿੰਘ ਬੰਟੀ,  ਪ੍ਰਮਿੰਦਰ ਗੁਜਰਾਲ ਅਤੇ ਕੰਵਲਪ੍ਰੀਤ ਸਿੰਘ ਬੰਟੀ ਸਮੇਤ ਹੋਰ ਵੀ ਹਾਜਿਰ ਸਨ।

Related posts

ਨਸ਼ਿਆਂ ਖ਼ਿਲਾਫ ਜਾਗਰੂਕਤਾ ਦੌੜ ੨੭ ਨੂੰ

INP1012

ਆਮ ਆਦਮੀ ਪਾਰਟੀ ਦੇ ਨਾਰਾਜ ਪੁਰਾਣੇ ਵਲੰਟੀਅਰ ਅਤੇ ਪੇਰੈਂਟਸ ਅੈਸੋਸ਼ੀਏਸ਼ਨ ਨੇ ਧਰਨਾ ਦੇ ਕੀਤੀ ਨਾਅਰੇਬਾਜੀ

INP1012

ਚੇਅਰਮੈਨ ਕਰਮਜੀਤ ਸਿੰਘ ਭੁਦਨ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ੫੦੦ ਕੀਟਾਂ ਵੰਡੀਆਂਸੰਦੌੜ੍ਹ ੫ ਅਪਰੈਲ (ਹਰਮਿੰਦਰ ਸਿੰਘ ਭੱਟ)

INP1012

Leave a Comment