Featured India National News Punjab Punjabi

ਬੈਂਸ ਨੇ ਵਾਰਡ ਨੰ.46’ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਲੋਕਾਂ’ਚ ਰਹਿ ਕੇ ਕੰਮ ਕਰਵਾਉਣੇ ਸਾਡਾ ਫਰਜ-ਬੈਂਸ
ਲੁਧਿਆਣਾ, 21 ਜੁਲਾਈ (ਸਤ ਪਾਲ ਸੋਨੀ) ਟੀਮ ਇਨਸਾਫ ਦੇ ਮੁੱਖੀ ਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਮਹਾਨਗਰ ਦੇ ਵੱਖ-ਵੱਖ ਇਲਾਕਿਆਂ’ਚ ਰਹਿੰਦੇ ਲੋਕਾਂ’ਚ ਪੁੱਜ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਲੜੀ ਤਹਿਤ ਉਹ ਵਾਰਡ ਨੰ.46 ਦੇ ਇਲਾਕਾ ਚਿੱਟੇ ਕਵਾਟਰ ਵਿਖੇ ਪੁੱਜੇ,ਜਿੱਥੇ ਇਲਾਕਾ ਨਿਵਾਸੀਆਂ ਨੇ ਉਨਾਂ ਨੂੰ ਆਪਣੀਆਂ ਦਿੱਕਤਾਂ ਤੋਂ ਜਾਣੂ ਕਰਵਾਇਆ। ਵਿਧਾਇਕ ਬੈਂਸ ਵੱਲੋਂ ਇੰਨਾਂ ਦਿੱਕਤਾਂ ਦੇ ਹੱਲ ਲਈ ਤੁਰੰਤ ਆਰੰਭੇ ਯਤਨਾਂ ਬਦਲੇ ਲੋਕਾਂ ਵੱਲੋਂ ਉਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

   ਇਸ ਮੌਕੇ ਬੈਂਸ ਨੇ ਕਿਹਾ ਕਿ ਲੋਕਾਂ ਨੇ ਅਸ਼ੀਰਵਾਦ ਤੇ ਪਿਆਰ ਬਖਸ਼ਦੇ ਹੋਏ ਵੱਡੀਆਂ ਪਾਰਟੀਆਂ ਨੂੰ ਨਕਾਰ ਕੇ ਉਨਾਂ ਨੂੰ ਵਿਧਾਨ ਸਭਾ’ਚ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਹੈ ਅਤੇ ਲੋਕਾਂ’ਚ ਰਹਿੰਦੇ ਹੋਏ ਉਹਨਾਂ ਦੇ ਕੰਮ ਕਰਵਾਉਣਾ ਉਹ ਆਪਣਾ ਫਰਜ ਸਮਝਦੇ ਹਨ। ਇਲਾਕਾ ਨਿਵਾਸੀਆਂ ਵੱਲੋਂ ਸੜਕਾਂ ਦੀ ਰਿਪੇਅਰ, ਸੀਵਰੇਜ ਜਾਮ ਸਮੇਤ ਕੁਝ ਹੋਰ ਸਮੱਸਿਆਵਾਂ ਤੋਂ ਹਲਕਾ ਵਿਧਾਇਕ ਬੈਂਸ ਨੂੰ ਜਾਣੂ ਕਰਵਾਇਆ ਗਿਆ। ਬੈਂਸ ਵੱਲੋਂ ਲੋਕਾਂ ਦੀਆਂ ਇਨਾਂ ਦਿੱਕਤਾਂ ਦੇ ਹੱਲ ਲਈ ਸਬੰਧਿਤ ਅਫਸਰਾਂ ਨਾਲ ਗੱਲਬਾਤ ਕਰਦੇ ਹੋਏ ਤੁਰੰਤ ਢੁੱਕਵਾਂ ਹੱਲ ਕੱਢਣ ਬਾਰੇ ਕਿਹਾ ਗਿਆ। ਇਲਾਕਾ ਨਿਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਸੁਣਨ ਲਈ ਵਿਸ਼ੇਸ਼ ਤੌਰ’ ਤੇ ਇਲਾਕੇ’ਚ ਪੁੱਜੇ ਵਿਧਾਇਕ ਬੈਂਸ ਨੂੰ ਲੋਕਾਂ ਨੇ ਸਨਮਾਨਿਤ ਵੀ ਕੀਤਾ।ਇਸ ਦੌਰਾਨ ਜਤਿੰਦਰ ਪੰਧੇਰ ਵਾਰਡ ਇੰਚਾਰਜ ਟੀਮ ਇਨਸਾਫ, ਮਹਿੰਦਰ ਸਿੰਘ ਸੱਗੂ ਪ੍ਰਧਾਨ ਗੁ.ਟਾਹਲੀ ਸਾਹਿਬ, ਹਿੰਮਤ ਸਿੰਘ, ਰਾਕੇਸ਼ ਸ਼ਰਮਾ, ਪਰਮਿੰਦਰ ਸਿੰਘ ਪਿੰਦੀ, ਤਲਵਿੰਦਰ ਟੋਨੀ, ਤਰਲੋਚਨ ਸਿੰਘ, ਨਰਾਇਣ ਸਿੰਘ, ਮਾਸਟਰ ਗੁਰਬਚਨ ਸਿੰਘ, ਮਨਜੀਤ ਸਿੰਘ,ਮਨਪ੍ਰੀਤ ਸਿੰਘ ਤੋਂ ਇਲਾਵਾ ਕਈ ਲੋਕ ਹਾਜਿਰ ਸਨ।

Related posts

ਐਨ.ਐਸ.ਯੂ.ਆਈ. ਵਲੋਂ ਵਿਧਾਨ ਸਭਾ ਹਲਕਾ ਰਾਜਪੁਰਾ ਤੇ ਘਨੋਰ ਦੇ ਅਹੁਦੇਦਾਰਾਂ ਦਾ ਐਲਾਨ

INP1012

ਪਿੰਡ ਪੰਜਗਰਾਈਆਂ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

INP1012

ਮਾਪਿਆਂ ਨੂੰ ਆਪਣੀ ਧੀਆਂ ਨੂੰ ਉੱਚ ਸਿੱਖਿਆ ਦੇਣੀ ਚਾਹੀਦੀ ਹੈ –ਭਾਈ ਮਨਪ੍ਰੀਤ ਸਿੰਘ ਖ਼ਾਲਸਾ

INP1012

Leave a Comment