Featured India National News Punjab Punjabi

ਸਮਾਜ ਸੇਵੀ ਕੰਮ ਕਰਨ ਵਾਲਿਆਂ ਦੀ ਬਣੇਗੀ ਡਾਇਰੈਕਟਰੀ ਅਤੇ ਵੈੱਬਸਾਈਟ

*ਸੰਸਥਾਵਾਂ, ਵਿਅਕਤੀ, ਸਨਅਤਾਂ ਅਤੇ ਗੈਰ ਸਰਕਾਰੀ ਸੰਗਠਨ ਕਰਵਾ ਸਕਦੇ ਹਨ ਰਜਿਸਟਰ-ਡਿਪਟੀ ਕਮਿਸ਼ਨਰ
ਲੁਧਿਆਣਾ, 22 ਜੁਲਾਈ  (ਸਤ ਪਾਲ ਸੋਨੀ) ਸ਼ਹਿਰ ਲੁਧਿਆਣਾ ਵਿੱਚ ਵੱਖ-ਵੱਖ ਸਮਾਜ ਸੇਵੀ ਕਾਰਜਾਂ ਵਿੱਚ ਕਿਰਿਆਸ਼ੀਲ ਸੰਸਥਾਵਾਂ, ਵਿਅਕਤੀਆਂ, ਸਨਅਤਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੀ ਲੋੜਵੰਦ ਲੋਕਾਂ ਤੱਕ ਪਹੁੰਚ ਸੁਖਾਲੀ ਕਰਨ ਦੇ ਮਕਸਦ ਨਾਲ ਇੱਕ ਆਨਲਾਈਨ ਡਾਇਰੈਕਟਰੀ ਅਤੇ ਵੈੱਬਸਾਈਟ ਤਿਆਰ ਕੀਤੀ ਜਾ ਰਹੀ ਹੈ। ਜਿਸ ਦੇ ਸ਼ੁਰੂ ਹੋਣ ਨਾਲ ਲੋੜਵੰਦ ਲੋਕਾਂ ਨੂੰ ਆਪਣੀ ਲੋੜਾਂ ਦੀ ਪੂਰਤੀ ਲਈ ਇਧਰ ਉਧਰ ਭਟਕਣ ਦੀ ਬਿਜਾਏ ਸਿਰਫ਼ ਆਨਲਾਈਨ ਡਾਇਰੈਕਟਰੀ ਨੂੰ ਕਲਿੱਕ ਹੀ ਕਰਨਾ ਹੋਵੇਗਾ ਅਤੇ ਉਹ ਸੰਬੰਧਤ ਖੇਤਰ ਵਿੱਚ ਕੰਮ ਕਰਦੀ ਸੰਸਥਾ ਨਾਲ ਸਿੱਧਾ ਸੰਪਰਕ ਕਰ ਲਵੇਗਾ।
ਇਸ ਕਾਰਜ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਸ ਆਨਲਾਈਨ ਡਾਇਰੈਕਟਰੀ ਦਾ ਜਿਆਦਾਤਰ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਸ਼ਹਿਰ ਦੀਆਂ ਨਾਮੀਂ ਸੰਸਥਾਵਾਂ, ਵਿਅਕਤੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸੰਪਰਕ ਅਤੇ ਹੋਰ ਜਾਣਕਾਰੀ ਇਸ ਵਿੱਚ ਦਰਜ ਕਰ ਦਿੱਤੀ ਗਈ ਹੈ। ਇਸ ਡਾਇਰੈਕਟਰੀ ਚਲਾਉਣ ਵਾਲੇ ਟਰੱਸਟ ‘ਆਈ ਐੱਮ ਏ ਐੱਨ. ਜੀ. ਓ.’ ਦੇ ਪ੍ਰਧਾਨ ਸ੍ਰੀ ਮਨੀਤ ਦੀਵਾਨ ਇਸ ਦਾ ਸਮੁੱਚਾ ਕੰਮ ਦੇਖ ਰਹੇ ਹਨ। ਇਸ ਡਾਇਰੈਕਟਰੀ ਦੀ ਬਕਾਇਦਾ ਵੈੱਬਸਾਈਟ ਬਣਾਈ ਜਾਵੇਗੀ। ਇਸ ਵੈੱਬਸਾਈਟ ‘ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕਿਸ ਖੇਤਰ ਵਿੱਚ ਕੰਮ ਕੀਤਾ ਜਾ ਰਿਹਾ ਹੈ, ਬਾਰੇ ਸਾਰੀ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ। ਇਛੁੱਕ ਵਿਅਕਤੀ ਆਪਣੇ ਆਪ ਨੂੰ ਵਿਅਕਤੀਗਤ ਤੌਰ ‘ਤੇ ਵੀ ਮੁਫ਼ਤ ਰਜਿਸਟਰ ਕਰਵਾ ਸਕਦੇ ਹਨ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੈੱਬਸਾਈਟ ਵਿੱਚ ਸਮਾਜ ਸੇਵਾ ਵਿੱਚ ਜੁੱਟੀਆਂ ਸਰਕਾਰੀ ਏਜੰਸੀਆਂ, ਨਸ਼ਾ ਛੁਡਾਊ ਕੇਂਦਰ, ਡਿਸਪੈਂਸਰੀਆਂ, ਆਂਗਣਵਾੜੀਆਂ, ਰੈਣ ਬਸੇਰੇ, ਪਿੰਗਲਵਾੜੇ, ਬਿਰਧ ਆਸ਼ਰਮ, ਸਕਿੱਲ ਸੈਂਟਰ ਅਤੇ ਹੋਰ ਵੀ ਦਰਜ ਕੀਤੇ ਜਾ ਰਹੇ ਹਨ। ਸ੍ਰੀ ਭਗਤ ਨੇ ਦੱਸਿਆ ਕਿ ਵੱਖ-ਵੱਖ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਕਈ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਜ਼ਿਲ•ਾ ਪ੍ਰਸਾਸ਼ਨ ਨੂੰ ਲਗਾਤਾਰ ਸੰਪਰਕ ਕੀਤਾ ਜਾਂਦਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੀ ਉਨ•ਾਂ ਇਸ ਵੈੱਬਸਾਈਟ ਨੂੰ ਤਿਆਰ ਕਰਾਉਣ ਦਾ ਮਨ ਬਣਾਇਆ ਸੀ। ਇਹ ਵੈੱਬਸਾਈਟ ਅਜਿਹੇ ਦਾਨੀਆਂ ਅਤੇ ਸਮਾਜ ਸੇਵੀਆਂ ਨੂੰ ਇੱਕ ਮੰਚ ਪ੍ਰਦਾਨ ਕਰੇਗੀ।
ਇਸ ਵੈੱਬਸਾਈਟ ਦੀ ਸਮੁੱਚੀ ਮੋਨੀਟਰਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਰਿਸ਼ੀਪਾਲ ਸਿੰਘ ਕਰਨਗੇ। ਉਨਾਂ ਕਿਹਾ ਕਿ ਇਸ ਵੈੱਬਸਾਈਟ ‘ਤੇ ਪਧਾਰ ਕੇ ਲੋੜਵੰਦ ਵਿਅਕਤੀ ਦਾਨ, ਮਨੁੱਖੀ ਅੰਗਾਂ, ਕੱਪੜਿਆਂ, ਪੁਰਾਣੀਆਂ ਕਿਤਾਬਾਂ, ਫਰਨੀਚਰ, ਵੂਲਨ ਅਤੇ ਪਦਾਰਥਾਂ ਦੀ ਪ੍ਰਾਪਤੀ ਕਰ ਸਕਦੇ ਹਨ। ਰਜਿਸਟਰੇਸ਼ਨ ਕਰਾਉਣ ਲਈ  www. iamango. org ‘ਤੇ ਲਾਗਆਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ‘ਆਈ ਐੱਮ ਏ ਐੱਨ. ਜੀ. ਓ.’ ਵੱਲੋਂ ਇੱਕ ਟੈਲੀਫੋਨ ਹੈਲਪਲਾਈਨ (0161-5063805) ਵੀ ਚਾਲੂ ਕੀਤੀ ਹੋਈ ਹੈ, ਜਿਸ ‘ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਭਗਤ ਨੇ ਵੱਖ-ਵੱਖ ਸੰਸਥਾਵਾਂ, ਵਿਅਕਤੀਆਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਇਸ ਵੈੱਬਸਾਈਟ ‘ਤੇ ਰਜਿਸਟਰ ਕਰਨ।

Related posts

ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾਹ ਲਿਆ – ਬੀਬੀ ਰਾਜਿੰਦਰ ਕੌਰ ਭੱਠਲ

INP1012

ਭਾਰਤੀ ਸੰਸਦ ਦੇ ਹੰਗਾਮੇ ਤੇ ਦੇਸ ਦੀ ਜਮਹੂਰੀਅਤ–ਪ੍ਰੋ. ਬਲਵਿੰਦਰਪਾਲ ਸਿੰਘ

INP1012

ਭਗਵਾਨ ਵਾਲਮੀਕੀ ਜੀ ਮੂਰਤੀ ਦਰਸ਼ਨ ਯਾਤਰਾ ਦਾ ਜ਼ਿਲਾ ਲੁਧਿਆਣਾ ਵਿੱਚ ਕੀਤਾ ਜਾਵੇਗਾ ਸ਼ਾਨਦਾਰ ਸਵਾਗਤ-ਡਿਪਟੀ ਕਮਿਸ਼ਨਰ

INP1012

Leave a Comment