Featured India National News Punjab Punjabi

ਬਿਮਾਰੀਆਂ ਤੋਂ ਬਚਾਅ ਲਈ ਸਰੀਰ ਦੀ ਮੁਕੰਮਲ ਜਾਂਚ ਕਰਵਾਉਣੀ ਅਤੀ ਜਰੂਰੀ : ਗੋਗਾ

ਕੈਂਪ ‘ਚ 100 ਵਿਅਕਤੀਆਂ ਨੇ ਕਰਵਾਈ ਜਾਂਚ
ਲੁਧਿਆਣਾ, 24 ਜੁਲਾਈ (ਸਤ ਪਾਲ ਸੋਨੀ) ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਵੱਲੋਂ ਵਾਰਡ 70 ਅਧੀਨ ਆਉਂਦੇ ਇਲਾਕਾ ਢੋਲੇਵਾਲ, ਗੁਰੂ ਅਰਜਨ ਦੇਵ ਨਗਰ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਿਮਾਰੀਆਂ ਤੋਂ ਬਚਾਅ ਲਈ ਜਾਂਚ ਕੈਂਪ ਬੀ.ਸੀ ਵਿੰਗ ਦੇ ਵਾਰਡ ਪ੍ਰਧਾਨ ਕਰਤਾਰ ਸਿੰਘ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸੋਹਣ ਸਿੰਘ ਗੋਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ, ਬੀ.ਸੀ ਵਿੰਗ ਸ਼ਾਮਿਲ ਹੋਏ। ਇਸ ਮੌਕੇ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਤੰਦਰੁਸਤ ਸਰੀਰ ਲਈ ਸਮੇਂ ਸਮੇਂ ਤੇ ਡਾਕਟਰੀ ਜਾਂਚ ਕਰਵਾਉਣੀ ਅਤੀ ਜਰੂਰੀ ਹੈ, ਤਾਂ ਹੀ ਆਰੋਗ ਜੀਵਨ ਬੀਤਤ ਕਰ ਸਕਦੇ ਹੋ। ਕੈਂਪ ‘ਚ ਕਰੀਬ 100 ਤੋਂ ਵੱਧ ਵਿਅਕਤੀਆਂ ਨੇ ਬਿਮਾਰੀਆਂ ਤੋਂ ਬਚਾਅ ਲਈ ਸਰੀਰ ਦੀ ਮੁਕੰਮਲ ਜਾਂਚ ਕਰਵਾਈ। ਕੈਂਪ ‘ਚ ਜਾਂਚ ਡਾਕਟਰ ਐਚ.ਕੇ ਭਾਰਤੀ ਤੇ ਉਹਨਾਂ ਦੀ ਟੀਮ ਨੇ ਕੀਤੀ। ਉਹਨਾਂ ਨੇ ਦੱਸਿਆ ਕਿ ਕੈਂਪ ਦੌਰਾਨ ਦਿਮਾਗ, ਦਿਲ, ਅੱਖਾਂ, ਚਮੜੀ, ਨਰਵਸ ਸਿਸਟਮ, ਕਿਡਨੀ, ਮਾਈਗ੍ਰੇਨ, ਗਠੀਆ, ਔਰਤਾਂ  ਤੇ ਮਰਦਾਂ ਦੇ ਗੁਪਤ ਰੋਗਾਂ ਦੇ ਟੈਸਟ ਕੀਤੇ ਗਏ। ਅੰਤ ਵਿਚ ਪ੍ਰਧਾਨ ਕਰਤਾਰ ਸਿੰਘ ਤੇ ਉਹਨਾਂ ਦੀ ਟੀਮ ਨੇ ਸੋਹਣ ਸਿੰਘ ਗੋਗਾ ਨੂੰ ਸਿਰਪਾਓ ਭੇਂਟ ਕਰ ਸਨਮਾਨਿਤ ਕੀਤਾ । ਕੈਂਪ ਨੂੰ ਸਫਲ ਬਣਾਉਣ ਵਿਚ ਕਰਤਾਰ ਸਿੰਘ ਪ੍ਰਧਾਨ ਤੋਂ ਇਲਾਵਾ ਪਰਮਜੀਤ ਸਿੰਘ, ਰਣਬੀਰ ਸਿੰਘ,  ਗਗਨਪ੍ਰੀਤ ਸਿੰਘ, ਹਰਿੰਦਰ ਸਿੰਘ, ਜਸਮੀਤ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ, ਅਮਨਦੀਪ ਕੌਰ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ,ਅਮਰਦੀਪ ਕੌਰ ਗੇਂਦੂ ਨੇ ਅਹਿਮ  ਭੂਮਿਕਾ ਨਿਭਾਈ।

Related posts

ਤਨਖਾਹ ਨਾ ਮਿਲਣ ਕਾਰਨ ਮਨਰੇਗਾ ਦੇ ਵਰਕਰਾ ਨੇ ਕੀਤੀ ਵਿਸ਼ਾਲ ਰੈਲੀ ਤੇ ਦਿੱਤਾ ਮੈਮੋਰੰਡਮ

INP1012

ਧਰਤੀ ਗੂੰਗੀ, ਅੰਬਰ ਬੋਲਾ, ਲੋਕਾਂ ਦੇ ਕੰਨ ਪੱਥਰ–ਗੁਰਮੀਤ ਪਲਾਹੀ

INP1012

ਸ੍ਰੀ ਰਵਿਦਾਸ ਮਿਸ਼ਨ ਪੰਜਾਬ ਵੱਲੋਂ ਕਰਵਾਏ ਜਾ ਰਹੇ ਸਮਾਗਮ ਤੇ ਕੀਤੀ ਟਿੱਪਣੀ ਦਾ ਪ੍ਰਬੰਧਕਾਂ ਨੇ ਜਤਾਇਆ ਰੋਸ

INP1012

Leave a Comment