Featured India National News Punjab Punjabi

ਬਰਾੜ ਨੂੰ ਸੁਖਬੀਰ ਬਾਦਲ ਦਾ ਓਐਸਡੀ ਬਣਾਉਣ ਨਾਲ ਪਾਰਟੀ ਅਤੇ ਸਰਕਾਰ ਵਿੱਚ ਵਧੀ ਨੌਜਵਾਨ ਵਰਗ ਦੀ ਭਾਗੀਦਾਰੀ : ਗੋਸ਼ਾ

ਲੁਧਿਆਣਾ,  (ਸਤ ਪਾਲ ਸੋਨੀ)  ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਪ੍ਰਮਿੰਦਰ ਸਿੰਘ ਬਰਾੜ ਨੂੰ ਸੁਖਬੀਰ ਸਿੰਘ ਬਾਦਲ ਦਾ ਓਐਸਡੀ ਬਨਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਪ੍ਰਧਾਨ ਅਤੇ ਰਾਜ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਬਰਾੜ ਵਰਗੇ ਨਿਸ਼ਠਾਵਾਨ ਵਰਕਰ ਨੂੰ ਆਪਣੇ ਓਐਸਡੀ  ਦੇ ਰੁਪ ਵਿੱਚ ਤੈਨਾਤ ਕਰਕੇ ਜੋ ਸਨਮਾਨ ਦਿੱਤਾ ਹੈ ਉਹ ਸਿਰਫ ਅਕਾਲੀ ਦਲ ਵਿੱਚ ਹੀ ਸੰਭਵ ਹੈ । ਉਨਾਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਮਿਹਨਤੀ ਅਤੇ ਈਮਾਨਦਾਰ ਛਵੀ ਵਾਲੇ ਨੌਜਵਾਨ ਵਰਕਰਾਂ ਤੇ ਆਗੂਆਂ ਨੂੰ ਸਤਾ ਅਤੇ ਪਾਰਟੀ ਵਿੱਚ ਉੱਚ ਪਦਾਂ ਤੇ ਵਿਰਾਜਮਾਨ ਕਰਕੇ ਜਿੰਮੇਦਾਰੀਆਂ ਸੌਂਪਣ ਨਾਲ ਨੌਜਵਾਨ ਵਰਗ ਦਾ ਝੁਕਾਅ ਅਕਾਲੀ ਦਲ ਵੱਲ ਹੋ ਰਿਹਾ ਹੈ ।  ਗੋਸ਼ਾ ਨੇ ਕਿਹਾ ਕਿ ਪ੍ਰਮਿੰਦਰ ਬਰਾੜ  ਨੂੰ ਉਪ ਮੁੱਖਮੰਤਰੀ ਦਾ ਓਐਸਡੀ ਨਿਯੁਕਤ ਕਰਣ ਨਾਲ ਪਾਰਟੀ ਅਤੇ ਸਰਕਾਰ ਵਿੱਚ ਵਧੀ ਨੌਜਵਾਨ ਵਰਗ ਦੀ ਭਾਗੀਦਾਰੀ  ਦੇ ਨਾਲ  ਨੌਜਵਾਨ ਵਰਗ ਵਿੱਚ ਭਾਰੀ ਉਤਸ਼ਾਹ ਤੇ ਨਵੀਂ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਹੈ । ਇਸ ਕ੍ਰਾਂਤੀ  ਦੇ ਨਤੀਜੇ ਅਗਲੀਆਂ ਵਿਧਾਨਸਭਾ ਚੋਣਾਂ ਵਿੱਚ ਅਕਾਲੀ ਦਲ  ਦੇ ਪੱਖ ਵਿੱਚ ਨੌਜਵਾਨ ਵਰਗ ਵੱਲੋਂ ਕੀਤੇ ਗਏ ਮਤਦਾਨ  ਦੇ ਰੁਪ ਵਿੱਚ ਦੇਖਣ ਨੂੰ ਮਿਲਣਗੇ ।  ਇਸ ਮੌਕੇ ਤੇ ਗੋਸ਼ਾ  ਦੇ ਨਾਲ ਜਸਬੀਰ ਦੁਆ, ਗਗਨਦੀਪ ਗਿਆਸਪੁਰਾ, ਕਮਲ ਅਰੋੜਾ, ਮਨਿੰਦਰ ਸਿੰਘ ਲਾਡੀ, ਜੈਨੀ ਸਟੀਫਨ, ਮਨਿੰਦਰ ਇੰਮੀ, ਤਰਣਦੀਪ ਸਿੰਘ, ਮਨਪ੍ਰੀਤ ਕੱਕੜ, ਪ੍ਰਮਿੰਦਰ ਸੰਧੂ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਰਘੁ ਰਾਜ, ਕਰਨਬੀਰ ਸਿੰਘ, ਤਜਿੰਦਰ ਸੇਖੋਂ, ਜੋਰਾਵਰ, ਅਮਰਪ੍ਰੀਤ ਸਿੰਘ, ਤਜਿੰਦਰਵੀਰ ਸਿੰਘ, ਹਰਵਿੰਦਰ ਸਿੰਘ  ਅਤੇ ਹੋਰ ਵੀ ਮੌਜੂਦ ਸਨ ।

Related posts

ਕਿਉਂ ਪ੍ਰਵਾਸੀ ਪੰਜਾਬੀਆਂ ਤੋੰ ਖ਼ੋਫ਼ਜਦਾ ਹਨ ਪੰਜਾਬ ਦੇ ਨੇਤਾ?—ਗੁਰਮੀਤ ਸਿੰਘ ਪਲਾਹੀ

INP1012

ਦਰਬਾਰ ਸਾਹਿਬ ਦੇ ਉਸਰੱਈਏ ਭਾਈ ਦੇਸ ਰਾਜ ਦਾ ਦਰਦ–ਵਰਿਆਮ ਸਿੰਘ ਸੰਧੂ

INP1012

ਨਾਮਜ਼ਦਗੀਆਂ ਅੱਜ ਤੋਂ ਦਾਖ਼ਲ ਕੀਤੀਆਂ ਜਾ ਸਕਣਗੀਆਂ, ਪ੍ਰਬੰਧ ਮੁਕੰਮਲ

INP1012

Leave a Comment