Featured India National News Punjab Punjabi

ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆ ਹੈ- ਪ੍ਰੀਤ ਸੰਘਰੇੜੀ

ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੀਤਾ ਗਿਆ ਸਨਮਾਨਿਤ
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ) ਕੋਰੇ ਕਾਗ਼ਜ਼ ਦੀ ਹਿੱਕ ਤੇ ਝਰੀਟੇ ਮੇਰੇ ਸਭਿਆਚਾਰ ਗੀਤਾਂ ਵਿਚ ਸਮਾਜ ਦਾ ਅਕਸ ਝਲਕਦਾ ਹੈ।ਇਸੇ ਕਰ ਕੇ ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆਂ ਹੈ, ਮੈਂ ਮੇਰੇ ਰੱਬ ਵਰਗੇ ਸਰੋਤਿਆਂ ਦਾ ਹਮੇਸ਼ਾ ਰਿਣੀ ਰਹਾਂਗਾ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਿਰਮੌਰ ਸਾਹਿੱਤਕਾਰ ਤੇ ਗੀਤਕਾਰ ਪ੍ਰੀਤ ਸੰਘਰੇੜੀ ਨੇ ਇੱਥੇ ਇੱਕ ਨਿੱਘੀ ਮੁਲਾਕਾਤ ਦੌਰਾਨ ਕਰਿਆ।ਇਸ ਦੌਰਾਨ ਗੀਤਕਾਰ ਪ੍ਰੀਤ ਸੰਘਰੇੜੀ ਨੇ ਸਾਹਿਬ ਸੇਵਾ ਸੁਸਾਇਟੀ ਦੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨਾਂ ਨੂੰ ਲਵਲੀ ਵਰਜ਼ਿਸ਼ ਪੀ. ਯੂ, 3600 ਵਰਜ਼ਿਸ਼ ਗੁੱਡੀਆਂ ਅਤੇ ਕਦੇ ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ ਆਦਿ ਅਨੇਕਾਂ ਗੀਤਾਂ ਨੇ ਚਮਕੌਰ ਤੋਂ ਪ੍ਰੀਤ ਸੰਘਰੇੜੀ ਬਣਾ ਦਿੱਤਾ।ਉਨਾਂ ਨੇ ਕਿਹਾ ਕਿ ਮੰਜ਼ਿਲ ਪਾਉਣ ਲਈ ਸੁੰਨੇ ਰਾਹਾਂ ਵਿਚ ਅਨੇਕਾਂ ਉਤਰਾਅ ਚੜਾ ਆਉਂਦੇ ਹਨ ਜਿਸ ਦਾ ਸਾਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।ਉਹੀ ਇਨਸਾਨ ਮੰਜ਼ਿਲਾਂ ਨੂੰ ਸਰ ਕਰਦੇ ਹਨ ਜਿੰਨਾ ਦੇ ਇਰਾਦੇ ਮਜਬੂਤ ਹੁੰਦੇ ਹਨ।ਉਨਾਂ ਨੇ ਕਿਹਾ ਕਿ ਮੈਂ ਗੀਤਕਾਰੀ ਦੇ ਨਾਲ-ਨਾਲ ਆਪਣੀ ਪੜ•ਾਈ ਨੂੰ ਵੀ ਪੂਰੀ ਤਰਜੀਹ ਦਿੱਤੀ ਹੈ ਮੈਂ ਪੰਜ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਿਆ ਹਾਂ ਤੇ ਹੁਣ ਪੀ. ਐੱਚ. ਡੀ ਕਰ ਰਿਹਾ ਹਾਂ।ਇਸ ਸਮੇਂ ਉਨ•ਾਂ ਨਾਲ ਉੱਘੇ ਪੰਜਾਬੀ ਲੇਖਕ ਤੇ ਗੀਤਕਾਰ ਤਰਸੇਮ ਮਹਿਤੋ, ਸਿਰਮੌਰ ਲੇਖਕ ਹਰਮਿੰਦਰ ਸਿੰਘ ‘ਭੱਟ’, ਲੇਖਿਕਾ ਗੁਰਜੀਤ ਕੌਰ ‘ਭੱਟ’, ਕਮਲਜੀਤ ਸਿੰਘ ਸੰਦੌੜ, ਸਾਹਿਬਜੋਤ ਤੋਂ ਇਲਾਵਾ ਆਦਿ ਵਿਦਿਆਰਥੀ ਹਾਜਰ ਸਨ।

Related posts

ਕੇਸਾਂ ਦੀ ਮਹੱਤਤਾ– ਹਰਮਿੰਦਰ ਸਿੰਘ ਭੱਟ

INP1012

ਗੁਰੂ ਘਰਾ ਵਿਚ ਬੇਲੋੜੈ ਰੀਤੀ ਰਿਵਾਜ ਤੋ ਦੂਰ ਰਹੀਏ

INP1012

ਭਾਰਤ ਰਤਨ ਭੀਮ ਰਾਓ ਅੰਬੇਦਕਰ ਦੀ ੧੨੬ਵੀਂ ਜਯੰਤੀ ਸਮਾਰੋਹ ਮਨਾਇਆ

INP1012

Leave a Comment