Featured India National News Punjab Punjabi

ਮੰਡੀ ਬੋਰਡ ਨੇ ਸ਼ੇਰਪੁਰ ਮੱਛੀ ਮਾਰਕੀਟ ਦੇ ਦੁਕਾਨਦਾਰਾਂ ਨੂੰ ਤੰਗ-ਪਰੇਸ਼ਾਮ ਕਰਨਾ ਬੰਦ ਨਾਂ ਕੀਤਾ ਤਾਂ ਹੋਵੇਗਾ ਮੁੱਖਮੰਤਰੀ ਨਿਵਾਸ ਦਾ ਘਿਰਾਉ : ਖੋਸਲਾ

ਲੁਧਿਆਣਾ,  (ਸਤ ਪਾਲ ਸੋਨੀ ) ਪੈਥਰਸ ਪਾਰਟੀ ਪੰਜਾਬ ਨੇ ਮੰਡੀ ਬੋਰਡ  ਵੱਲੋਂ ਸ਼ੇਰਪੁਰ ਸਥਿਤ ਮੱਛੀ ਮੰਡੀ ਨੂੰ ਉਜਾੜ ਕੇ ਸੈਂਕੜੇ ਪਰਿਵਾਰਾਂ  ਦੇ ਮੁੰਹ ਵਿਚੋਂ ਦੋ ਵਕਤ ਦੀ ਰੋਟੀ ਦਾ ਨਿਵਾਲਾ ਖੋਹਣ ਤੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਰਾਜ ਸਰਕਾਰ ਅਤੇ ਮੰਡੀ ਬੋਰਡ ਨੇ ਉਕਤ ਮੱਛੀ ਮੰਡੀ  ਦੇ ਦੁਕਾਨਦਾਰਾਂ ਨੂੰ ਤੰਗ-ਪਰੇਸ਼ਾਨ ਕਰਣਾ ਬੰਦ ਨਹੀਂ ਕੀਤਾ ਤਾਂ ਪੈਥਰਸ ਪਾਰਟੀ ਰਾਜ ਦੇ ਮੁੱਖਮੰਤਰੀ ਨਿਵਾਸ ਦਾ ਘਿਰਾਉ ਕਰਕੇ ਵਿਰੋਧ ਜਤਾਏਗੀ ।  ਉਪਰੋਕਤ ਚਿਤਾਵਨੀ ਪੈਂਥਰਸ ਪਾਰਟੀ  ਦੇ ਪੰਜਾਬ ਪ੍ਰਭਾਰੀ ਅਤੇ ਦਿੱਲੀ ਇਕਾਈ  ਦੇ ਪ੍ਰਧਾਨ ਰਾਜੀਵ ਖੋਸਲਾ ਨੇ ਸਥਾਨਕ ਸ਼ੇਰਪੁਰ ਸਥਿਤ ਮੱਛੀ ਮੰਡੀ ਵਿੱਖੇ ਸਾਹਨੀ ਮਛੁਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਵਰਿਛ ਸਾਹਨੀ ਦੀ ਅਗਵਾਈ ਹੇਠ ਆਯੋਜਿਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ । ਖੋਸਲਾ ਨੇ ਪੰਜਾਬ ਮੰਡੀ ਬੋਰਡ ਵੱਲੋਂ ਸ਼ੇਰਪੁਰ ਮੱਛੀ ਮੰਡੀ ਵਿੱਖੇ ਕਈ ਸਾਲਾਂ ਤੋਂ ਮੱਛੀ ਵੇਚਕੇ ਪਰਿਵਾਰ ਦਾ ਪਾਲਣ ਪੋਸਣ ਕਰ ਰਹੇ ਲੋਕਾਂ ਨੂੰ ਧਨਾਢ ਲੋਕਾਂ  ਦੇ ਇਸ਼ਾਰੇ ਤੇ ਤੰਗ ਪੇਰਸ਼ਾਨ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਮੰਡੀ ਬੋਰਡ ਨੇ ਤਾਜਪੁਰ ਰੋਡ ਸਥਿਤ ਮੱਛੀ ਮੰਡੀ ਵਿੱਚ ਦੁਕਾਨਾਂ ਦੀ ਅਲਾਟਮੈਂਟ ਕਰਦੇ ਸਮੇਂ ਉਕਤ ਗਰੀਬ ਦੁਕਾਨਦਾਰਾਂ ਦੀ ਬਜਾਏ ਪ੍ਰਾਪਟੀ ਅਤੇ ਹੋਰ ਕੰਮ-ਕਾਜ ਕਰਨ ਵਾਲੇ ਧਨਾਢ ਲੋਕਾਂ ਨੂੰ ਦੁਕਾਨਾਂ ਅਲਾਟ ਕਰਕੇ ਧੱਕੇਸ਼ਾਹੀ ਕੀਤੀ ।  ਅਤੇ ਹੁਣ ਉਨਾਂ ਧਨਾਢ ਲੋਕਾਂ  ਦੇ ਕੰਮ-ਕਾਜ ਨੂੰ ਵਧਾਉਣ ਲਈ ਸ਼ੇਰਪੁਰ ਮੰਡੀ ਵਿੱਚ ਮੱਛੀ ਵੇਚਣ ਵਾਲੇ ਲੋਕਾਂ ਦੇ ਚਲਾਣ ਕੱਟਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ।  ਖੋਸਲਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮੰਡੀ ਬੋਰਡ ਨੇ ਬਿਨਾਂ ਦੁਕਾਨਾਂ ਅਲਾਟ ਕੀਤੇ ਉਕਤ ਮੰਡੀ  ਦੇ ਦੁਕਾਨਦਾਰਾਂ ਨੂੰ ਉਜਾੜਨ  ਦੀ ਕੋਸ਼ਿਸ਼ ਕੀਤੀ ਤਾਂ ਪੈਂਥਰਸ ਪਾਰਟੀ ਸਡਕਾਂ ਤੇ ਉੱਤਰ ਕੇ ਅੰਦੋਲਨ ਕਰੇਗੀ ।  ਇਸ ਮੌਕੇ ਤੇ ਪੈਂਥਰਸ ਪਾਰਟੀ ਪੰਜਾਬ ਚੇਅਰਮੈਨ ਕਮਲਜੀਤ ਸਿੰਘ  ਪੱਪੂ, ਪ੍ਰਧਾਨ ਕ੍ਰਿਸ਼ਨ ਲਾਲ ਸ਼ਰਮਾ, ਅਭਿਲਾਸ਼ ਸ਼ਾਸਤਰੀ, ਰਾਜਿੰਦਰ ਸੋਨਕਰ, ਸਮਿੰਦਰ ਸਿੰਘ, ਰਾਮ ਵਿਲਾਸ ਸਾਹਨੀ, ਨਰੇਸ਼ ਸਾਹਨੀ, ਬੱਬਲੂ, ਰਾਜੀਵ ਚੌਧਰੀ , ਦਵਿੰਦਰ ਸਾਹਨੀ, ਰਾਮ ਚੰਦ ਸਾਹਨੀ, ਮੋਹਣ ਸਾਹਨੀ, ਹਰੀਸ਼ ਸਾਹਨੀ, ਕ੍ਰਿਪਾਲ ਸਿੰਘ ਦੁਗਰੀ, ਜਸਵੀਰ ਸਿੰਘ, ਵਰਜੀਤ ਸਿੰਘ, ਰਵੀ ਕੁਮਾਰ, ਰਾਜੇਸ਼ ਸਿੰਘ, ਸਮਿੰਦਰ ਸਿੰਘ  ਢਿੱਲੋ, ਸੁਸ਼ੀਲ ਖੰਨਾ, ਨਰਿੰਦਰ ਸਿੰਘ  ਪਰਵਾਨਾ, ਅਬੁਲ ਕਲਾਮ ਵਾਰਸੀ, ਸਲੀਮ ਅਹਿਮਦ, ਦਵਿੰਦਰ ਨਾਹਰ ਸਹਿਤ ਹੋਰ ਵੀ ਮੌਜੂਦ ਸਨ ।

Related posts

ਇੱਕ ਔਰਤ 7 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ

INP1012

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)– ਮਲਕੀਅਤ “ਸੁਹਲ”

INP1012

ਸ਼ਹਿਰ ਲੁਧਿਆਣਾ ਨੂੰ ‘ਸਮਾਰਟ ਸਿਟੀ’ ਵਜੋਂ ਵਿਕਸਤ ਕਰਨ ਲਈ ਕਵਾਇਦ ਸ਼ੁਰੂ

INP1012

Leave a Comment