Featured India National News Punjab Punjabi

ਸਟੂਡੈਂਟਸ ਡੈਮੋਕ੍ਰੇਟਿਕ ਫੈਡਰੇਸ਼ਨ (S46) ਵੱਲੋ ”ਨਸ਼ਾ ਭਜਾਉ , ਪੰਜਾਬ ਬਚਾਓ” ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ, 18 ਅਗਸਤ (ਸਤ ਪਾਲ ਸੋਨੀ)  ਸਟੂਡੈਂਟਸ ਡੈਮੋਕ੍ਰੇਟਿਕ ਫੈਡਰੇਸ਼ਨ (S46) ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਜੱਥੇਬੰਦੀ ਦੀਆਂ ਇਕਾਈਆਂ ਵੱਲੋ ”ਨਸ਼ਾ ਭਜਾਉ, ਪੰਜਾਬ ਬਚਾਓ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਲੁਧਿਆਣਾ ਵਿੱਖੇ ਸਟੂਡੈਂਟਸ ਡੈਮੋਕ੍ਰੇਟਿਕ ਫੈਡਰੇਸ਼ਨ (S46) ਦੇ ਕੋਮੀ ਪ੍ਰਧਾਨ ਸ੍ਰ: ਜਸਪ੍ਰੀਤ ਸਿੰਘ ਹੋਬੀ  ਦੀ ਅਗਵਾਈ ਵਿੱਚ ਅਹੁਦੇਦਾਰਾਂ ਅਤੇ ਵਰਕਰਾਂ ਵੱਲੋ ਲੋਕਾਂ  ਨੂੰ ਜਾਗਰੂਕ ਕਰਨ ਲਈ ਪਰਚੇ ਵੰਡੇ ਗਏ । ਇਸ ਮੁਹਿੰਮ ਲਈ ਤਿਆਰ ਕੀਤੇ ਗਏ ਸਟੀਕਰ ਵੀ ਗੱਡੀਆ ਉੱਪਰ ਲਗਾਏ ਗਏ। ਇਸ ਮੋਕੇ ਸ੍ਰ : ਹੋਬੀ ਨੇ ਕਿਹਾ ਕਿ ਅੱਜ ਪੰਜਾਬ ਹੀ ਨਹੀ ਬਲਕਿ ਭਾਰਤ ਦੇ ਹਰੇਕ ਸੂਬੇ ਦਾ ਨੋਜਵਾਨ ਜਿਨਾਂ ਵਿੱਚ ਲੜਕੀਆਂ ਵੀ ਸ਼ਾਮਲ ਹਨ , ਨਸ਼ੇ ਦੇ ਦਲਦਲ ਵਿੱਚ ਗਰਕ ਹੁੰਦਾ ਜਾ ਰਿਹਾ ਹੈ। ਅੱਜ ਅਸੀ ਅੰਗਰੇਜਾਂ ਤੋ ਭਾਰਤ ਦੀ ਅਜਾਦੀ ਦਾ ਦਿਹਾੜਾ ਮਨਾ ਕੇ ਹਟੇ ਹਾਂ ਪਰ ਅਸਲ ਵਿੱਚ ਦੇਸ਼ ਨੂੰ ਨਸ਼ਿਆਂ ਤੋ ਅਜਾਦੀ ਦਿਵਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਅੱਜ ਅਸੀ ਰੱਖੜੀ ਦਾ ਤਿਉਹਾਰ ਮਨਾ ਰਹੇ ਹਾਂ, ਪਰ ਉਨਾਂ ਭੈਣਾਂ ਦਾ ਕੀ ਹਾਲ ਹੋਵੇਗਾ ਜਿਨਾਂ ਦੇ ਭਰਾਵਾਂ ਨੂੰ ਨਸ਼ੇ ਦੇ ਦੈਤ ਨੇ ਨਿਗਲ ਲਿਆ ਹੈ ਅਤੇ ਕਈ ਹੋਰ ਨਸ਼ਾ ਲੈਣ ਦੇ ਆਦੀ ਬਣ ਚੁੱਕੇ ਹਨ । ਉਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਦੇਣ ਕਿ ਕਿੱਤੇ ਉਨਾਂ ਦਾ ਬੱਚਾ ਵੀ ਚੁੱਪ-ਚੁੱਪੀਤੇ ਨਸ਼ੇ ਦਾ ਗੁਲਾਮ ਤਾਂ ਨਹੀ ਬਣਦਾ ਜਾ ਰਿਹਾ। ਉਨਾਂ ਕਿਹਾ ਕਿ ਲੋਕ ਉਨਾਂ ਦਾ ਇਸ ਸਮਾਜ ਭਲਾਈ ਮੁਹਿੰਮ ਵਿੱਚ ਸਾਥ ਦੇਣ ਤਾਂ ਜੋ ਦੇਸ਼ ਅਤੇ ਸੂਬੇ ਦੇ ਉਜਵਲ ਭਵਿਖ ਦੀ ਉਸਾਰੀ ਕੀਤੀ ਜਾ ਸਕੇ। ਇਸ ਮੋਕੇ ਚੰਡੀਗੜ, ਮੋਹਾਲੀ, ਅੰਮ੍ਰਿਤਸਰ, ਜਲੰਧਰ, ਜਗਰਾਓ, ਮੋਗਾ, ਪਟਿਆਲਾ, ਫਤਿਹਗੜ ਸਾਹਿਬ ਅਤੇ ਹੋਰਨਾ ਜਿਲਿਆਂ ਦੀਆ ਇਕਾਈਆਂ ਨੇ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਨੂੰ ਲੋਕਾ ਵੱਲੋ ਚੰਗਾ ਹੁੰਗਾਰਾ ਮਿਲਿਆ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਸ੍ਰ: ਗੁਰਨਿੰਦਰ ਸਿੰਘ ਗੋਜੀ (ਜਨਰਲ ਸਕੱਤਰ) , ਯਾਦਵਿੰਦਰ ਸਿੰਘ ਗੋਲਡੀ (ਸਕੱਤਰ), ਗੁਰਪ੍ਰੀਤ ਸਿੰਘ ਸਰਨਾ, ਕਮਲਜੀਤ ਸਿੰਘ, ਸੁਮੀਤ ਗੁਪਤਾ, ਪੁਸ਼ਪਨੀਤ ਸਿੰਘ, ਜਤਿੰਦਰ ਸਿੰਘ, ਸੰਦੀਪ ਸਿੰਘ ਅਤੇ ਹੋਰ ਕਈ ਅਹੁਦੇਦਾਰ ਹਾਜ਼ਿਰ ਸਨ।

Related posts

ਪੁਸਤਕ ਸਮੀਖਿਆ\ਗੁਰਮੀਤ ਪਲਾਹੀ

INP1012

ਸ਼ੇਰਗੜ ਚੀਮਾ ਕਬੱਡੀ ਕੱਪ 20 ਅਤੇ 21 ਮਾਰਚ ਨੂੰ

INP1012

ਆਮ ਆਦਮੀ ਪਾਰਟੀ ਦੇ ਨਾਰਾਜ ਪੁਰਾਣੇ ਵਲੰਟੀਅਰ ਅਤੇ ਪੇਰੈਂਟਸ ਅੈਸੋਸ਼ੀਏਸ਼ਨ ਨੇ ਧਰਨਾ ਦੇ ਕੀਤੀ ਨਾਅਰੇਬਾਜੀ

INP1012

Leave a Comment