Featured India National News Punjab Punjabi

400 ਗ੍ਰਾਮ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਗ੍ਰਿਫਤਾਰ

    ਲੁਧਿਆਣਾ, 22 ਅਗਸਤ (ਸਤ ਪਾਲ ਸੋਨੀ) ਅੱਜ ਹੰਬੜਾਂ ਮੇਨ ਟੀ-ਪੁਆਂਇੰਟ ਤੋਂ ਨਾਕੇਬੰਦੀ ਦੌਰਾਨ ਐਂਟੀ-ਨਾਰਕੋਟਿਕਸ ਸੈਲ-1 ਦੀ ਟੀਮ ਨੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੂੰ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਵਿਅਕਤੀਆਂ ਦੀ ਪੁਛਾਣ ਬਲਕਾਰ ਪੁੱਤਰ ਜੀਤ ਸਿੰਘ ਵਾਸੀ ਪਿੰਡ ਮਧੇਪੁਰਾ ਜਗਰਾਓਂ ਅਤੇ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਧਰਮ ਸਿੰਘ ਦੀਆਂ ਛੰਨਾਂ ਜ਼ਿਲਾ ਜਲੰਧਰ ਵਜੋਂ ਹੋਈ ਹੈ। ਬਲਕਾਰ ਸਿੰਘ ਰੇਤੇ ਦਾ ਕੰਮ ਕਰਦਾ ਹੈ ਅਤੇ ਕੁਲਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ।
ਸੈਲ ਦੇ ਇੰਚਾਰਜ਼ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਏਐਸਆਈ ਨਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਹੰਬੜਾਂ ਰੋਡ ਟੀ-ਪੁਅਇੰਟ ਲਾਡੂਵਾਲ ਵਿਖੇ ਨਾਕੇਬੰਦੀ ਤੇ ਮੌਜੂਦ ਸਨ। ਨਾਕੇਬੰਦੀ ਦੌਰਾਨ ਉਨਾਂ ਨੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਤੇ ਸਵਾਰ ਉੱਕਤ ਦੋ  ਵਿਅਕਤੀਆਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨਾਂ ਦੇ ਕਬਜ਼ੇ ਚੋਂ ਪੁਲਿਸ ਨੇ 400 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਪੁਲਿਸ ਨੇ ਉਨਾਂ ਦੇ ਖਿਲਾਫ ਥਾਣਾ ਲਾਡੂਵਾਲ ਵਿਖੇ ਮੁਕੱਦਮਾ ਦਰਜ਼ ਕਰ ਲਿਆ। ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉੱਕਤ ਦੋਵੇਂ ਵਿਅਕਤੀ ਆਪਸ ਵਿੱਚ ਰਿਸ਼ਤੇਦਾਰ ਹਨ। ਦੋਵੇਂ ਮਿਲ ਕੇ ਪਿਛਲੇ 6 ਮਹੀਨੇ ਤੋਂ ਇਹ ਨਾਜਾਇਜ਼ ਧੰਦਾ ਕਰ ਰਹੇ ਸਨ। ਗ੍ਰਿਫਤਾਰ ਵਿਅਕਤੀਆਂ ਨੇ ਮੰਨਿਆ ਕਿ ਉਹ ਪਹਿਲਾਂ ਵੀ ਲੁਧਿਆਣਾ ਸ਼ਹਿਰ ਅੰਦਰ ਹੈਰੋਇਨ ਸਪਲਾਈ ਕਰ ਚੁੱਕੇ ਹਨ। ਬ੍ਰਾਮਦ ਹੈਰੋਇਨ ਉਹ ਰਵੀ ਵਾਸੀ ਅੱਬੂਪੁਰਾ ਥਾਣਾ ਸਿੱਧਵਾਂ ਪਾਸੋਂ ਲੈ ਕੇ ਆਏ ਸਨ। ਪੁਲਿਸ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।

Related posts

ਭਗਵੰਤ ਮਾਨ ਨੇ ਔਰਬਿਟ ਬੱਸ ਐਕਸੀਡੈਂਟ ਦੇ ਪੀੜਤ ਪਰਿਵਾਰ ਨਾਲ ਕੀਤਾ ਅਫਸੋਸ ਪ੍ਰਗਟ

INP1012

ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਕੀਤੇ ਕੰਮ ਸਲਾਘਾਯੋਗ-ਮੈਡਮ ਰੂਬੀ ਸਹੋਤਾ

INP1012

ਪ੍ਰਾਈਵੇਟ ਸਕੂਲਾਂ ‘ਚ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਲੈ ਕੇ ਮੁਸਲਿਮ ਫੈਡਰੇਸ਼ਨ ਨੇ ਕੀਤੀ ਆਵਾਜਾਈ ਠੱਪ

INP1012

Leave a Comment