Featured India National News Punjab Punjabi

ਆਸਥਾ ਕਿਡਨੀ ਹਸਪਤਾਲ ਅਤੇ ਗਰਗ ਹਸਪਤਾਲ ਦੀਆਂ ਪੰਜਾਬ ਸਰਕਾਰ ਦੀ ਬੀਮਾ ਯੋਜਨਾ ਸੰਬੰਧੀ ਸੇਵਾਵਾਂ ਮੁਅੱਤਲ

ਮਾਮਲਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਮਰੀਜ਼ਾਂ ਨਾਲ ਠੱਗੀ ਮਾਰਨ ਦੀ ਵਿਭਾਗੀ ਜਾਂਚ ਸ਼ੁਰੂ-ਪ੍ਰਮੁੱਖ ਸਕੱਤਰ ਸਿਹਤ ਅਤੇ ਸਿਵਲ ਸਰਜਨ
ਲੁਧਿਆਣਾ, 24 ਅਗਸਤ (ਸਤ ਪਾਲ ਸੋਨੀ) ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀ ਮਰੀਜ਼ਾਂ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਦਾ ਸਾਹਮਣੇ ਕਰ ਰਹੇ ਸਥਾਨਕ ਘੁਮਾਰ ਮੰਡੀ ਸਥਿਤ ਆਸਥਾ ਕਿਡਨੀ ਹਸਪਤਾਲ ਅਤੇ ਜਵੱਦੀ ਸਥਿਤ ਗਰਗ ਹਸਪਤਾਲ ਦੀਆਂ ਇਸ ਯੋਜਨਾ ਤਹਿਤ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਧਿਆਨ ਵਿੱਚ ਆਏ ਇਸ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਕਰ ਸੰਬੰਧਤ ਹਸਪਤਾਲਾਂ ਦੇ ਪ੍ਰਬੰਧਕ/ਡਾਕਟਰ ਦੋਸ਼ੀ ਪਾਏ ਜਾਂਦੇ ਹਨ ਤਾਂ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।
ਇਸ ਸੰਬੰਧੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਵੱਲੋਂ ਪ੍ਰਾਪਤ ਹੁਕਮ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੇਨੂੰ ਛਤਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਤੁਰੰਤ ਕਾਰਵਾਈ ਕਰਦਿਆਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਫ਼ਿਲਹਾਲ ਇਨਾਂ ਦੋਵਾਂ ਹਸਪਤਾਲਾਂ ਦੀ ਇਸ ਬੀਮਾ ਯੋਜਨਾ ਨੂੰ ਚਲਾਉਣ ਸੰਬੰਧੀ ਸੇਵਾਵਾਂ ‘ਤੇ ਰੋਕ ਲਗਾਈ ਗਈ ਹੈ, ਜੇਕਰ ਦੋਵਾਂ ਹਸਪਤਾਲਾਂ ਵਿੱਚੋਂ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੀ ਮਾਨਤਾ ਰੱਦ ਕਰਨ ਜਾਂ ਹੋਰ ਕਾਨੂੰਨੀ ਕਾਰਵਾਈ ਬਾਰੇ ਵੀ ਵਿਚਾਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੀਮਾ ਕਰਨ ਵਾਲੀ ਕੰਪਨੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਨੇ ਵੀ ਬੀਮਾ ਕਲੇਮਾਂ ‘ਤੇ ਰੋਕ ਲਗਾ ਦਿੱਤੀ ਹੈ।
ਉਨਾਂ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਲੋਕ ਹਿੱਤ ਵਿੱਚ ਚਾਲੂ ਕੀਤੀ ਗਈ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ, ਜਿਸ ਦੀ ਆੜ ਵਿੱਚ ਹਸਪਤਾਲਾਂ ਨੂੰ ਅਜਿਹੀ ਠੱਗੀ ਠੋਰੀ ਨਹੀਂ ਕਰਨ ਦਿੱਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹਾ ਕੋਈ ਵੀ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਟੋਲ ਫਰੀ ਨੰਬਰ 104 ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Related posts

ਰਾਜਪੁਰਾ ਸਰਾਏ ਕਿਲੇ ਵਿੱਚ ਬਣੀ ਦਰਗਾਹ ਤੇ ਮੱਥਾ ਟੇਕਣ ਪਹੁੰਚੀ ਪੰਜਾਬ ਦੀ ਸਿਖਿਆ ਮੰਤਰੀ

INP1012

ਹਲਕਾ ਦਾਖਾ ਵਿੱਚ ਬਣਨ ਵਾਲੇ ‘ਆਧੁਨਿਕ ਖੇਡ ਪਾਰਕ’ ਪਿੰਡਾਂ ਦੇ ਵਿਕਾਸ ਵਿੱਚ ਵੀ ਪਾਉਣਗੇ ਯੋਗਦਾਨ

INP1012

ਦਸਤਾਰ ਦੀ ਸੰਭਾਲ ਲਈ ਸਿੱਖ ਸੰਸਥਾਵਾਂ ਅਤੇ ਸਿੱਖ ਜਗਤ ਨੂੰ ਸੰਜੀਦਾ ਹੋਣ ਦੀ ਲੋੜ: ਨਰਪਾਲ ਸਿੰਘ ਸ਼ੇਰਗਿਲ

INP1012

Leave a Comment