Featured India National News Punjab Punjabi

ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾ ਬਰਦਾਸ਼ਤ ਨਹੀਂ-ਰਿਸ਼ੀਪਾਲ ਸਿੰਘ

ਸ਼ਹਿਰ ਦੇ ਨਾਮੀਂ ਖਾਧ ਪਦਾਰਥ ਵਿਕਰੇਤਾਵਾਂ ਨੂੰ 49 ਲੱਖ ਰੁਪਏ ਜੁਰਮਾਨਾ
*ਉਲੰਘਣਾ ਕਰਨ ਵਾਲਿਆਂ ਵਿੱਚ ਸਮਾਰਟ ਸ਼ਾਪੀ, ਓਮ ਕਵਾਲਟੀ, ਮਹਿਲ ਐਕਸਪ੍ਰੈੱਸ, ਵੈਸਟਰਨ ਲੋਜਿਸਟਿਕ, ਨਿਊ ਸੇਖੋਂ ਡੇਅਰੀ ਅਤੇ ਹੋਰ ਕਈ ਸ਼ਾਮਿਲ
ਲੁਧਿਆਣਾ, 24 ਅਗਸਤ (ਸਤ ਪਾਲ ਸੋਨੀ)  ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾ ਅਤੇ ਰੂਲਜ਼ 2011 ਵਿੱਚ ਨਿਰਧਾਰਤ ਮਾਪਦੰਡਾਂ ਤੋਂ ਹੇਠਾਂ ਦੇ ਕੁਆਲਟੀ ਦੇ ਖਾਧ ਪਦਾਰਥ ਵੇਚਣ ਵਾਲਿਆਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਦੇ ਚੱਲਦਿਆਂ ਅੱਜ ਸ਼ਹਿਰ ਦੇ ਮਸ਼ਹੂਰ 8 ਖਾਧ ਪਦਾਰਥ ਵਿਕਰੇਤਾਵਾਂ ਨੂੰ ਕੁੱਲ 45 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਜ਼ੁਰਮਾਨਾ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਐਡਜੁਕੇਟਿੰਗ ਅਫ਼ਸਰ ਸ੍ਰ. ਰਿਸ਼ੀਪਾਲ ਸਿੰਘ ਵੱਲੋਂ ਕੀਤਾ ਗਿਆ ਹੈ।
ਇਸ ਸੰਬੰਧੀ ਅਦਾਲਤੀ ਹੁਕਮ ਜਾਰੀ ਕਰਦਿਆਂ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਲੰਘੇ ਸਮੇਂ ਦੌਰਾਨ ਸਮਰੱਥ ਅਧਿਕਾਰੀ ਸ੍ਰੀ ਰਵਿੰਦਰਪਾਲ ਗਰਗ, ਮਨੋਜ ਖੋਸਲਾ ਅਤੇ ਸ੍ਰੀ ਯੋਗੇਸ਼ ਗੋਇਲ ਦਫ਼ਤਰ ਡੈਜੀਗਨੇਟਿਡ ਅਫ਼ਸਰ-ਕਮ-ਜ਼ਿਲ•ਾ ਸਿਹਤ ਅਫ਼ਸਰ ਲੁਧਿਆਣਾ ਨੇ ਸਥਾਨਕ ਕੋਚਰ ਮਾਰਕੀਟ ਸਥਿਤ ਸਮਾਰਟ ਸ਼ਾਪੀ ਤੋਂ ਰੋਸਟਡ ਚਨਾ ਦੇ ਪੈਕੇਟ, ਨਾਨਕ ਨਗਰ ਸਬਜ਼ੀ ਮੰਡੀ ਸਥਿਤ ਓਮ ਕਵਾਲਿਟੀ ਹਾਊਸ ਤੋਂ ਬੀਕਾਨੇਰੀ ਨਮਕੀਨ, ਸੇਵੀਆਂ ਤੇ ਮੇਥੀ, ਪੈਵੇਲੀਅਨ ਮਾਲ ਸਥਿਤ ਮਹਿਲ ਐਕਸਪ੍ਰੈੱਸ ਤੋਂ ਪਨੀਰ, ਜਵੱਦੀ ਸੂਆ ਰੋਡ ਸਥਿਤ ਨਿਊ ਸੇਖੋਂ ਡੇਅਰੀ ਤੋਂ ਦਹੀਂ, ਜਲੰਧਰ ਬਾਈਪਾਸ ਨਜ਼ਦੀਕ ਵੈਸਟਰਨ ਲੋਜਿਸਟਿਕਸ ਤੋਂ ਸਲਾਈਸ ਬੋਤਲਾਂ, ਭਾਮੀਆਂ ਸੜਕ ਜਮਾਲਪੁਰ ਚੌਕ ਸਥਿਤ ਟੀ. ਕੇ. ਕਨਫੈਕਸ਼ਨਰੀ ਤੋਂ ਨਮਕੀਨ ਅਤੇ ਰੋਜ਼-ਏ-ਰਫ਼ਨ ਡਰਿੰਕ, ਜੀ. ਕੇ. ਮਾਲ ਜਵੱਦੀ ਸਥਿਤ ਸਵਦੇਸ਼ੀ ਸਵੀਟਸ ਤੋਂ ਖੋਆ, ਪਿੰਡ ਬੀਰਮੀ ਹੰਬੜਾਂ ਸੜਕ ਸਥਿਤ ਕੈਮਫੂਡ ਪ੍ਰੋਡਟਕਸ ਪ੍ਰਾਈਵੇਟ ਲਿਮਟਿਡ ਤੋਂ ਨੈਚੁਰਲ ਕੀਵੀ ਜੂਸ ਦੇ ਨਮੂਨੇ ਲਏ ਸਨ।
ਇਨਾਂ ਨਮੂਨਿਆਂ ਨੂੰ ਸਰਕਾਰੀ ਪ੍ਰਕਿਰਿਆ ਤਹਿਤ ਚੈੱਕ ਕਰਾਉਣ ‘ਤੇ ਪਤਾ ਲੱਗਾ ਕਿ ਇਹ ਸਾਰੇ ਉਤਪਾਦ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਅਤੇ ਰੂਲਜ਼ 2011 ਵਿੱਚ ਨਿਰਧਾਰਤ ਮਾਪਦੰਡਾਂ ਤੋਂ ਹੇਠਾਂ ਦੇ ਹਨ। ਇਸ ਸੰਬੰਧੀ ਫੂਡ ਐਨਾਲਿਸਟ ਪੰਜਾਬ, ਚੰਡੀਗੜ• ਤੋਂ ਜਾਰੀ ਜਾਂਚ ਰਿਪੋਰਟਾਂ ਵੀ ਜਾਰੀ ਕੀਤੀਆਂ ਗਈਆਂ ਹਨ। ਲਿਹਾਜ਼ਾ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਉਪਰੋਕਤ ਖਾਧ ਪਦਾਰਥ ਵਿਕਰੇਤਾਵਾਂ ਜਾਂ ਦੁਕਾਨਾਂ ਨੂੰ ਕਰਮਵਾਰ 49 ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਿਸ ਤਹਿਤ ਸਥਾਨਕ ਕੋਚਰ ਮਾਰਕੀਟ ਸਥਿਤ ਸਮਾਰਟ ਸ਼ਾਪੀ ਨੂੰ 1 ਲੱਖ ਰੁਪਏ, ਨਾਨਕ ਨਗਰ ਸਬਜ਼ੀ ਮੰਡੀ ਸਥਿਤ ਓਮ ਕਵਾਲਿਟੀ ਹਾਊਸ ਨੂੰ 9 ਲੱਖ ਰੁਪਏ, ਪੈਵੇਲੀਅਨ ਮਾਲ ਸਥਿਤ ਮਹਿਲ ਐਕਸਪ੍ਰੈੱਸ ਨੂੰ 5 ਲੱਖ ਰੁਪਏ, ਜਵੱਦੀ ਸੂਆ ਰੋਡ ਸਥਿਤ ਨਿਊ ਸੇਖੋਂ ਡੇਅਰੀ ਨੂੰ 5 ਲੱਖ ਰੁਪਏ, ਜਲੰਧਰ ਬਾਈਪਾਸ ਨਜ਼ਦੀਕ ਵੈਸਟਰਨ ਲੋਜਿਸਟਿਕਸ ਨੂੰ 2 ਲੱਖ ਰੁਪਏ, ਭਾਮੀਆਂ ਸੜਕ ਜਮਾਲਪੁਰ ਚੌਕ ਸਥਿਤ ਟੀ. ਕੇ. ਕਨਫੈਕਸ਼ਨਰੀ ਨੂੰ ਨਮਕੀਨ ਲਈ 25 ਹਜ਼ਾਰ ਰੁਪਏ ਅਤੇ ਨਿਰਮਾਤਾ ਬਾਂਸਲ ਨਮਕੀਨ ਮਲੇਰਕੋਟਲਾ ਨੂੰ 2.75 ਲੱਖ ਰੁਪਏ। ਇਸੇ ਤਰ•ਾਂ ਰੋਜ਼-ਏ-ਰਫ਼ਨ ਡਰਿੰਕ ਲਈ 5 ਹਜ਼ਾਰ ਰੁਪਏ ਅਤੇ ਨਿਰਮਾਤਾ ਡੀ. ਡੀ. ਐਗਰੋਫੂਡਜ਼ ਪ੍ਰਾਈਵੇਟ ਲਿਮਟਿਡ ਡੇਰਾਬੱਸੀ ਨੂੰ 14.95 ਲੱਖ ਰੁਪਏ, ਜੀ. ਕੇ. ਮਾਲ ਜਵੱਦੀ ਸਥਿਤ ਸਵਦੇਸ਼ੀ ਸਵੀਟਸ ਨੂੰ 5 ਲੱਖ ਰੁਪਏ ਅਤੇ ਕੈਮਫੂਡ ਪ੍ਰੋਡਕਟਸ ਨੂੰ 4 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨੇ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੀਤੇ ਗਏ ਹਨ। ਦੋਸ਼ੀਆਂ ਨੂੰ ਉਕਤ ਰਕਮ ਤੁਰੰਤ ਸਰਕਾਰੀ ਖ਼ਜ਼ਾਨੇ ਵਿੱਚ ਜਮ•ਾ ਕਰਾਉਣ ਦੇ ਆਦੇਸ਼ ਦਿੱਤੇ ਹਨ।
ਸ੍ਰੀ ਰਿਸ਼ੀਪਾਲ ਸਿੰਘ ਨੇ ਨਿਰਧਾਰਤ ਮਾਪਦੰਡਾਂ ਤੋਂ ਹੇਠਾਂ ਦਾ ਸਮਾਨ ਰੱਖਣ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਇਸ ਐਕਟ ਅਧੀਨ ਵੱਧ ਤੋਂ ਵੱਧ ਜੁਰਮਾਨੇ ਕੀਤੇ ਜਾਣਗੇ ਤਾਂ ਜੋ ਅਜਿਹੇ ਦੁਕਾਨਦਾਰ ਜਾਂ ਵਿਕਰੇਤਾਵਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖ਼ਿਲਵਾੜ ਨਾ ਕੀਤਾ ਜਾ ਸਕੇ।

Related posts

ਈਦ-ਉਲ-ਫਿਤਰ ਦਾ ਚਾਂਦ ਨਜ਼ਰ ਨਹੀਂ ਆਇਆ: ਸ਼ਾਹੀ ਇਮਾਮ ਪੰਜਾਬ

INP1012

ਸਮੇਂ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ

INP1012

ਬਸਪਾ ਸਰਕਾਰ ਬਣਨ ਉਪਰੰਤ ਪਹਿਲੇ ਸਾਲ ਇੱਕ ਲੱਖ ਨੌਕਰੀਆਂ ਦਾ ਪ੍ਰਬੰਧ ਕਰਾਂਗੇ – ਕਰੀਮਪੁਰੀ

INP1012

Leave a Comment