Featured International News Punjab Punjabi

ਤੀਆਂ ਦਾ ਮੇਲਾ ਬਰੁਸਲ ਵਿਚ ਪਹਿਲੀ ਵਾਰ ਬਹੁਤ ਸੋਹਣਾ ਦਰਸ਼ਕਾਂ ਦੇ ਭਰਵੇ ਹੁੰਗਾਰੇ ਨਾਲ ਹੋਇਆ

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਰੌਣਕਾਂ ਤ੍ਰਿੰਝਣਾਂ ਦੀਆਂ ਤੀਆਂ ਮੇਲਾ ਬਰੁਸਲ ਦੀ ਧਰਤੀ ਤੇ ਪਹਿਲੀ ਵਾਰ ਦਰਸ਼ਕਾਂ ਦੇ ਬਹੁਤ ਭਰਵੇ ਹੂੰਗਾਰੇ ਨਾਲ ਹੋਇਆ, ਪੰਜ ਹਫਤੇ ਦੀ ਤਿਆਰੀ ਵਿਚ ਬਰੁਸਲ ਦੀਆਂ ਤਰੀਮਤਾਂ ਨੇ ਗਿੱਧੈ ਦੀਆਂ ਧਮਾਲਾ ਪਾ ਛੱਡੀਆਂ, ਸਾਫ ਸੁਥਰਾ ਨਿਰੋਲ ਕਲਚਰਲ ਤੀਆਂ ਮੇਲਾ ਪ੍ਰਵਾਰਾਂ ਨੇ ਬਹੁਤ ਪਸੰਦ ਕੀਤਾ, ੨੪ ਅਗਸਤ ਦਿਨ ਦੇ ੧੪ ਵਜੇ ਮੇਲੇ ਦੀ ਸ਼ੁਰੂਆਤ ਸਟੇਜ ਸੈਕਟਰੀ “ਰੂੰਪਾ ਸੰਧੂ ਜੀ” ਨੇ ਅਮੈਸਟਰਡਾਮ ਹੌਲੈਂਡ ਤੋ ਮੌਕੇ ਤੇ ਪਹੂੰਚ ਕੇ ਬੜੈ ਸੁਚੱਜੇ ਤਰੀਕੇ ਨਾਲ ਪ੍ਰੌਗਰਾਮ ਦਾ ਸੰਚਾਲਣ ਕੀਤਾ, ਝਲਕ ਪੰਜਾਬ ਦੀ ਡੀ ਜੇ ਗਰੁੱਪ ਨੇ ਪ੍ਰਵਾਰਿਕ ਪੰਜਾਬੀ ਵਿਰਸੇ ਨਾਲ ਜੁੜੈ ਹੋਏ ਗੀਤਾਂ ਨਾਲ ਦਰਸ਼ਕਾਂ ਦੀ ਖਿਚ ਦਾ ਕੇਂਦਰ ਬਣੇ, ਇਸ ਤੀਆਂ ਮੇਲੇ ਦੇ ਪ੍ਰੋਗਰਾਮ ਹਾਲ ਵਿਚ ੪੫੦ ਕੁਰਸੀਆਂ ਲਗਾਈਆਂ ਸਨ ਸੋ ਘੱਟ ਰਹਿ ਗਈਆਂ, ਗਿੱਧਾ ਪ੍ਰੋਗਰਾਮ ਕਰਨ ਵਾਲੀਆਂ ੩੨ ਬੀਬੀਆਂ ਦੀਆਂ ੩੪ ਐਟਮਾਂ ਸਨ ਜੋ ਪੇਸ਼ ਕੀਤੀਆਂ,ਇਹ  ਤੀਆਂ ਮੇਲਾ ਰੌਣਕਾਂ ਤ੍ਰਿੰਝਣਾਂ ਦੀਆਂ ਵਿਚ ਸਾਰੇ ਬੈਲਜੀਅਮ ਦੇ ਵੱਖ ਵੱਖ ਹਿਸਿਆ ਤੋ ਅਤੇ ਸ਼ਪੈਸ਼ਲ ੪ ਬੀਬੀਆਂ ਸਾਡੇ ਪ੍ਰਵਾਰ ਦੀਆਂ ਯੂ ਕੇ ਤੋ ਆਈਆਂ ਸਨ ਖਾਣ ਪੀਣ ਵਾਲੇ ਲੀਅਜ ਵਾਲਿਆਂ ਨੇ ਗੋਲ ਗੱਪੇ ਪੂੜੀਆਂ ਛੌਲੇ ਜਲੇਬੀਆਂ ਜੋ ਲਗਾਈਆਂ ਸਨ ਬੀਬੀਆਂ ਦੇ ਮੰਨ ਪਸੰਦ ਖਾਣਾ ਬੜੀ ਭੀੜ ਦੇ ਰੂਪ ਵਿਚ ਲੋਕਾਂ ਨੇ ਪਸੰਦ ਕੀਤਾ, ਪੰਜ ਹਫਤੇ ਤੋ ਮੇਲੇ ਦੀ ਤਿਆਰੀ ਕਰਨ ਵਾਲੀਆਂ ਪ੍ਰਬੰਧਿਕ ਬੀਬੀਆਂ, ਬੀਬੀ ਨਿਮਰਤ ਕੌਰ, ਬੀਬੀ ਕੁਲਵਿੰਦਰ ਕੌਰ, ਨੂਰਪ੍ਰੀਤ ਕੌਰ ਅਤੇ ਨਵਦੀਪ ਕੌਰ ਅਤੇ ਇਹਨਾ ਦੇ ਪ੍ਰਵਾਰਕ ਮੈਬਰਾਂ ਨੇ ਪੂਰਾ ਪੂਰਾ ਸਹਿਯੌਗ ਦਿੱਤਾ, ਸਮਾਪਤੀ ਤੋ ਕੁਝ ਮਿੰਟ ਪਹਿਲਾ ਦਰਸ਼ਕਾਂ ਵਿਚ ਪ੍ਰੌਗਰਾਮ ਵਿਚ ਬੈਠਣ ਵਾਲੀਆਂ ਕੁਰਸੀਆਂ ਪਰਾਂ ਕਰਕੇ ਬੀਬੀਆਂ ਨੇ ਖੂਬ ਭੰਗੜਾ ਪਾ ਕੇ ਕਈ ਚਿਰਾ ਦੇ ਨਾ ਪਾਏ ਭੰਗੜੈ ਗਿੱਧੈ ਦੀ ਕਸਰ ਕੱਢ ਛੱਡੀ, ਅਤੇ ਪ੍ਰਗੋਰਾਮ ਕਰਨ ਵਾਲਿਆ ਦੀ ਤਰੀਫ ਕਰਦਿਆਂ ਕਿਹਾ ਕਿ ਐਸੇ ਪ੍ਰੋਗਰਾਮ ਕਰਨ ਲਈ ਸਾਡਾ ਵੀ ਸਹਿਯੌਗ ਜਰੂਰ ਲਿਆ ਕਰੋ ਅਸੀ ਤੁਹਾਡੀ ਹਰ ਮਦਦ ਕਰਨ ਨੂੰ ਤਿਆਰ ਹਾਂ, ਬਹੁਤ ਸਾਰੀਆਂ ਬੀਬੀਆਂ ਨੇ ਅਗਲਿਆਂ ਪ੍ਰੋਗਰਾਮਾਂ ਲਈ ਆਪੋ ਆਪਣੇ ਨਾਮ ਫੋਨ ਨੰਬਰ ਕੰਟੈਕਟ ਦਿੱਤੇ ਹਨ, ਨਿਰੋਲ ਬੀਬੀਆਂ ਦਾ ਤੀਆਂ ਮੇਲਾ ਸਾਰਿਆ ਨੇ ਬਹੁਤ ਪਸੰਦ ਕੀਤਾ, ਪ੍ਰਬੰਧਿਕ ਮੈਬਰਾਂ ਨੇ ਉਹਨਾ ਸਾਰੇ ਵੀਰਾਂ ਭੈਣਾ ਦਾ ਧੰਨਵਾਦ ਕੀਤਾ ਜਿਹਨਾ ਨੇ ਆਪਣਾ ਬਣਦਾ ਸਹਿਯੌਗ ਇਸ ਮੇਲੇ ਵਿਚ ਪਾਇਆ ਹੈ,ਭਾਵੇ ਇਸ ਪਹਿਲੇ ਮੇਲੇ ਦੀ ਤਿਆਰੀ ਲਈ ਕਲਚਰਲ ਸਮਾਨ ਇਕੱਠਾ ਕਰਨ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਮੌਕੇ ਨਾਲ ਹਰ ਵਸਤੂ ਤਿਆਰ ਹੋ ਗਈ .

Related posts

ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕੈਪਟਨ ਹੀ ਹੋਣਗੇ ਸੀ.ਐਮ.- ਬੀਬੀ ਭੱਠਲ

INP1012

ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਜਨਵਿਰੋਧੀ ਨੀਤੀਆਂ ਖਿਲਾਫ ਬਸਪਾ ਦਾ ਧਰਨਾ

INP1012

ਟੀਮ ਇਨਸਾਫ ਵੱਲੌਂ ਸਮਾਜਿਕ ਦੇ ਨਾਲ-ਨਾਲ ਧਾਰਮਕਿ ਕਾਰਜਾਂ’ਚ ਵੀ ਸਹਿਯੋਗ ਜਾਰੀ

INP1012

Leave a Comment