Featured India International News National News Punjab Punjabi

ਕਿਨਕਾ ਫਾਊਡੇਸ਼ਨ ਪ੍ਰਤਿਭਾਸ਼ਾਲੀ ਗੀਤਕਾਰਾਂ, ਗਾਇਕਾਂ ਤੇ ਲੋੜਵੰਦ ਵਿਦਿਆਰਥੀਆਂ ਦੀ ਕਰਗੇਗੀ ਆਰਥਿਕ ਸਹਾਇਤਾ

ਰਿੱਕੀ ਸਿੰਘ  ਦੇ ‘ਭਗਤ ਸਿੰਘ ਲੰਡਨ ‘ਚ’ ਗੀਤ ਨੂੰ ਕੀਤਾ ਰਲੀਜ਼

ਲੁਧਿਆਣਾ, (ਸਤ ਪਾਲ ਸੋਨੀ) ਕਿਨਕਾ ਫਾਊਡੇਸ਼ਨ ਨੇ ਆਰਥਿਕ ਤੌਰ ਤੇ ਕਮਜ਼ੋਰ ਤੇ ਪ੍ਰਤਿਭਾਸ਼ਾਲੀ ਗੀਤਕਾਰਾਂ ਤੇ ਗਾਇਕਾਂਵਾਂ ਨੂੰ ਪ੍ਰਮੋਟ ਕਰਨ ਦਾ ਫੈਸਲਾ ਕੀਤਾ ਹੈ। ਤਾਂ ਜੋ ਪੰਜਾਬੀ ਸਭਿਆਚਾਰ ਵਿਚ ਪੈਸੇ ਦੇ ਜ਼ੋਰ ਤੇ ਨੰਗੇਜ ਪਰੋਸ ਕੇ ਹਾਸਲ ਕੀਤੀ ਜਾ ਰਹੀ ਸਸਤੀ ਸ਼ੌਹਰਤ ਨੂੰ ਠੱਲ ਪਾਈ ਜਾ ਸਕੇਗੀ। ਇਸੇ ਸਬੰਧ ਵਿੱਚ ਅੱਜ ਰਿੱਕੀ ਸਿੰਘ ਦਾ ਪਹਿਲਾ ਸਿੰਗਲ ਟਰੈਕ ‘ਭਗਤ ਸਿੰਘ ਲੰਡਨ ‘ਚ’ ਗੀਤ ਨਗਰ ਨਿਗਮ ਲੁਧਿਆਣਾ ਦੇ ਮੇਅਰ ਹਾਊਸ ਵਿਖੇ ਮੇਅਰ ਹਰਚਰਨ ਸਿੰਘ ਗੋਹਲਵੜੀਆਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੇਅਰ ਗੋਹਲਵੜੀਆਂ ਨੇ ਕਿਹਾ ਕਿ ਕਿਨਕਾ ਫਾਊਡੇਸ਼ਨ ਨੇ ਆਰਥਿਕ ਤੌਰ ਤੇ ਕਮਜ਼ੋਰ ਤੇ ਪ੍ਰਤਿਭਾਸ਼ਾਲੀ ਗੀਤਕਾਰਾਂ ਤੇ ਗਾਇਕਾਂ ਨੂੰ ਪ੍ਰਮੋਟ ਕਰਨ ਦਾ ਜੋ ਉਪਰਾਲਾ ਕੀਤਾ  ਹੈ ਉਹ ਬਹੁਤ ਸ਼ਲਾਘਾਯੋਗ ਹੈ। ਅਜਿਹੇ ਉਪਰਾਲਿਆ ਸਦਕਾ ਹੀ ਅਸੀਂ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਜਿਉਂਦਾ ਰੱਖ ਸਕਾਂਗੇ।
ਇਸ ਮੌਕੇ ਪ੍ਰਧਾਨ ਕੰਵਲਜੀਤ ਸਿੰਘ ਜੱਸਲ, ਚੇਅਰਮੈਨ ਤਲਜਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਕਿਨਕਾ ਫਾਊਡੇਸ਼ਨ ਵੱਲੋਂ ਉਹਨਾਂ ਪ੍ਰਤਿਭਾਸ਼ਾਲੀ ਅਤੇ ਆਰਥਿਕ ਪੱਖੋਂ ਪਿਛੜੇ ਗਾਇਕਾ ਤੇ ਪੜਾਈ ਵਿਚ ਅਵੱਲ ਆਉਣ ਵਾਲੇ ਗਰੀਬ ਵਿਦਿਆਰਥੀਆਂ ਨੂੰ ਵਿਸ਼ੇਸ ਤੋਰ ਤੇ ਮਦਦ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਫਾਊਡੇਸ਼ਨ ਵੱਲੋਂ ਪੜਾਈ ਛੱਡ ਚੁੱਕੇ ਵਿਦਿਆਰਥੀਆਂ ਲਈ ਰੁਜ਼ਗਾਰ ਲਈ ਸਕਿੱਲ ਡਿਪਵੈਲਮੈਂਟ ਦੇ ਅਧੀਨ ਮੁੱਢਲੀ ਕੰਪਿਊਟਰ ਸਿੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਜਨਰਲ ਸਕੱਤਰ ਵਰਿੰਦਰ ਕੁਮਾਰ ਵੱਧਵਾ, ਸਵਰਨਜੀਤ ਸਿੰਘ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਅਸ਼ਵਨੀ ਰਾਣਾ ਮਿਊਜ਼ਿਕ ਡਾਇਰੈਕਟਰ ਅਤੇ ਗੀਤ ਦੀ ਰਿਕਾਡਿੰਗ ਮਾਸਟਰ ਵਰਲਡ ਵਿਖੇ ਏ.ਕੇ ਮਿਸ਼ਰਾ ਦੀ ਦੇਖਰੇਖ ਵਿਚ ਕੀਤੀ ਗਈ ਹੈ। ਜਦਕਿ ਇਸ ਨੂੰ ਰਿੱਕ-ਈ ਪ੍ਰੋਡਕਸ਼ਨ ਦੇ ਮਾਲਕ ਅਮਰਜੋਤ ਸਿੰਘ ਦੇ ਸਹਿਯੋਗ ਨਾਲ ਰਿਲੀਜ਼ ਕੀਤਾ ਗਿਆ।
ਇਸ ਮੌਕੇ ਕਿਨਕਾ ਫਾਊਡੇਸ਼ਨ ਦੇ ਚੇਅਰਮੈਨ ਤਲਜਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਸੁੱਖੀ ਬਾਠ ਫਾਊਡੇਸ਼ਨ ਕਨੇਡਾ ਪਿਛਲੇ 20 ਸਾਲਾਂ ਤੋਂ ਭਾਰਤ ਵਿਚ ਫਰੀ ਆਈ ਕੈਂਪ ਤੇ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਕਨੇਡਾ ਵਿਚ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਸਟੂਡੀਓ ਸੈਵਨ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੈ। ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਨੂੰ ਪਹਿਲ ਦੇਣ ਸਦਕਾ ਸੁੱਖੀ ਬਾਠ ਫਾਊਡੇਸ਼ਨ ਕਨੇਡਾ ਦੇ ਫਾਊਡਰ ਸੁੱਖੀ ਬਾਠ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੀਰਥ ਸਿੰਘ, ਕ੍ਰਿਸ਼ਨ ਦੇਵ, ਨਿਰਮਲ ਨੂਰ, ਗੀਤਕਾਰ ਸ਼ਫੀ ਜਲਵੇੜਾ, ਇੰਦਰਪਾਲ ਸਿੰਘ ਮੈਰੀਮੈਂਟ ਪਬਲਿਕ ਸਕੂਲ, ਇੰਦਰਜੀਤ ਸਿੰਘ ਗਿੱਲ, ਸੁਖਦੇਵ ਸਿੰਘ ਲੋਟੇ ਆਦਿ ਹਾਜ਼ਿਰ ਸਨ।

Related posts

ਜੂਨ 1984 ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਚ 32ਵਾਂ ਸ਼ਹੀਦੀ ਸਮਾਗਮ ਅੱਜ ਕਰਵਾਇਆ ਜਾ ਰਿਹਾ ਹੈ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

INP1012

ਡੈਡੀਕੇਟਿਡ ਬ੍ਰਦਰਜ. ਗਰੁੱਪ ਨੇ ਮਾਸਟਰ ਯੁਵਰਾਜ ਨੂੰ ਕੀਤਾ ਸਨਮਾਨਿਤ

INP1012

ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੁੱਝ ਅਹਿਮ ਨੁਕਤੇ— ਹਰਮਿੰਦਰ ਸਿੰਘ ਭੱਟ

INP1012

Leave a Comment