Featured India National News Punjab Punjabi

ਕੇਜਰੀਵਾਲ ਸਵਾਰਥੀ-ਕਿਸੇ ਦਾ ਵੀ ਦੇ ਸਕਦੇ ਨੇ ਬਲਿਦਾਨ-ਮਨੀਸ਼ ਤਿਵਾੜੀ

ਲੁਧਿਆਣਾ, (ਸਤ ਪਾਲ ਸੋਨੀ) ਸਾਬਕਾ ਕੇਂਦਰੀ ਮੰਤਰੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨਾਂ ਦੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਲੀਡਰਸ਼ਿਪ ‘ਤੇ ਆਪਣਾ ਕਬਜ਼ਾ ਕਾਇਮ ਕਰਨ ਲਈ ਸੀਨੀਅਰ ਪੰਜਾਬੀਆਂ ਆਗੂਆਂ ਨਾਲ ਅਪਣਾਏ ਗਏ ਵਤੀਰੇ ਦੀ ਨਿੰਦਾ ਕੀਤੀ ਹੈ।
ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਲੁਧਿਆਣਾ ਪੂਰਬੀ ਹਲਕੇ ਦੇ ਇੰਚਾਰਜ਼ ਗੁਰਮੇਲ ਸਿੰਘ ਪਹਿਲਵਾਨ ਵੱਲੋਂ ਬਸਤੀ ਜੋਧੇਵਾਲ ਚੌਕ ਵਿਖੇ ਹੁਨਰ ਹਸਪਤਾਲ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਕਿਹਾ ਕਿ ਕੇਜਰੀਵਾਲ ਇਕ ਸਵਾਰਥੀ ਵਿਅਕਤੀ ਹੈ, ਜਿਹੜਾ ਆਪਣਾ ਉਦੇਸ਼ ਹਾਸਲ ਕਰਨ ਵਾਸਤੇ ਕਿਸੇ ਦਾ ਵੀ ਬਲਿਦਾਨ ਦੇ ਸਕਦੇ ਹਨ।
ਉਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਵਹਿਮ ਹੈ ਕਿ ਖੁਦ ਨੂੰ ਪ੍ਰਮੋਟ ਕਰਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ। ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਪ ਆਗੂਆਂ ਵੱਲੋਂ ਗਲਤੀ ਜਾਂ ਫਿਰ ਸੋਚ ਸਮਝ ਕੇ ਕੀਤੀਆਂ ਗਈਆਂ ਗੰਭੀਰ ਗਲਤੀਆਂ ਦਰਸਾਉਂਦੀਆਂ ਹਨ ਕਿ ਇਹ ਹਾਲੇ ਵੀ ਪੰਜਾਬ ਨੂੰ ਜਾਣ ਤੇ ਸਮਝ ਨਹੀਂ ਸਕੇ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਆਪ ਦਾ ਅੰਦਰੂਨੀ ਕਲੇਸ਼ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਜੋ ਸਿਰਫ ਆਪੋ ਆਪਣੇ ਫਾਇਦਿਆਂ ਲਈ ਇਕੱਠੇ ਹੋਏ ਆਗੂਆਂ ਦੀਆਂ ਉਮੀਦਾਂ ਦੇ ਟਕਰਾਅ ਨਾਲ ਇਕ ਦਿਨ ਹੋ ਕੇ ਹੀ ਰਹਿਣਾ ਸੀ। ਉਨਾਂ ਨੇ ਕਿਹਾ ਕਿ ਨਾ ਹੀ ਆਪ ਤੇ ਨਾ ਹੀ ਸੱਤਾਧਾਰੀ ਅਕਾਲੀ ਦਲ-ਭਾਜਪਾ ਕਾਂਗਰਸ ਪਾਰਟੀ ਲਈ ਕੋਈ ਚੁਣੌਤੀ ਰੱਖਦੇ ਹਨ। ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਹੁਤ ਹੀ ਮਜ਼ਬੂਤ ਤੇ ਇਕਜੁੱਟ ਸਥਿਤੀ ‘ਚ ਹੈ। ਕਾਂਗਰਸ 2017 ਚੋਣਾਂ ‘ਚ ਰਿਕਾਰਡ ਤੋੜ ਸੀਟਾਂ ਨਾਲ ਜਿੱਤ ਦਰਜ਼ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਹਰਜਿੰਦਰ ਪਾਲ ਸਿੰਘ ਲਾਲੀ, ਸੰਨੀ ਕੈਂਥ, ਸਤਵਿੰਦਰ ਜਵੱਦੀ, ਪਲਵਿੰਦਰ ਤੱਗੜ, ਬਲਜਿੰਦਰ ਬੰਟੀ, ਪਰਮੋਦ ਰਾਏ, ਲਾਲੀ ਗਰੇਵਾਲ, ਸੁਨੀਲ ਦੱਤ, ਜੈਮਲ ਸਿੰਘ, ਵਿਕ੍ਰਮ ਪਹਿਲਵਾਨ, ਸੰਤੋਖ ਸਿੰਘ, ਅਜਾਇਬ ਸਿੰਘ, ਪ੍ਰਵੀਨ ਸੂਦ, ਮਿੰਟੂ ਸ਼ਰਮਾ, ਕਮਲ ਮਿਗਲਾਨੀ, ਪਿਤਾਂਜਲੀ ਸ਼ਰਮਾ, ਗੁਰਿੰਦਰ ਰੰਧਾਵਾ, ਨਰੇਸ਼ ਸ਼ਰਮਾ, ਮਹਾਵੀਰ ਸਿਸੋਦੀਆ, ਪ੍ਰਧਾਨ ਸੋਹਨ ਸਿੰਘ, ਸੂਰਜ ਪ੍ਰਕਾਸ਼, ਬੀ.ਐਸ ਠਾਕੁਰ, ਰਾਜਾ ਗੁਰਜੋਤ ਸਿੰਘ, ਰੋਹਿਤ ਪਾਹਵਾ, ਰਜਨੀਸ਼ ਚੋਪੜਾ, ਅਸ਼ੋਕ ਝਾ, ਸੰਨੀ ਜੈਨ ਵੀ ਮੌਜ਼ੂਦ ਰਹੇ।

Related posts

ਇੱਕ ਤਰਫਾ ਕਾਰਵਾਈ ਦੇ ਵਿਰੋਧ ਵਿੱਚ ਬਸਪਾ ਦੀ ਅਗਵਾਈ ‘ਚ ਥਾਣਾ ਜਮਾਲਪੁਰ ਦੇ ਬਾਹਰ ਪ੍ਰਦਰਸ਼ਨ

INP1012

ਸਾਹਿਬ ਸੇਵਾ ਸੁਸਇਟੀ ਵਿਖੇ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਏ ਮੁਕਾਬਲਾ ਕਰਵਾਇਆ ਗਿਆ ਨਤੀਜਾ 20 ਤਰੀਕ ਨੂੰ

INP1012

ਔਰਤ ਦੀ ਜਾਨ ਬਖ਼ਸ਼ਦੋਂ–ਸਤਵਿੰਦਰ ਕੌਰ ਸੱਤੀ-(ਕੈਲਗਰੀ)-ਕੈਨੇਡਾ

INP1012

Leave a Comment