Featured India National News Punjab Punjabi

ਦੋ ਦਿਨ ਪਹਿਲਾ ਲਾਪਤਾ ਹੋਏ ੧੧ ਮਹੀਨੇ ਦੇ ਬੱਚੇ ਦੀ ਲਾਸ਼ ਬਰਾਮਦ

ਨਜਾਇਜ ਸੰਬਧਾ ਦੀ ਆਪਸੀ ਰਜਿੰਸ਼ ਕਾਰਣ ਕੀਤਾ ਬੱਚੇ ਦਾ ਕੱਤਲ

ਮ੍ਰਿਤਕ ਬੱਚੇ ਦੇ ਪਿਤਾ ਦਾ ਮਾਮਾ  ਨਿਕਲਿਆ  ਕਾਤਲ
ਰਾਜਪੁਰਾ ੩ ਸੰਤਬਰ (ਧਰਮਵੀਰ ਨਾਗਪਾਲ)  ਲਗਭਗ ਦੋ ਦਿਨ ਪਹਿਲਾ ਸਥਾਨਕ ਵਿਸ਼ਵਕਰਮਾ ਮੰਦਿਰ ਨੇੜੇ ਸਥਿਤ ਇਕ ਝੁੱਗੀ ਵਿਚ ਆਪਣੀ ਮਾਂ ਦੀ ਕੁਛੱੜ ਚ ਸੁਤਾ ਪਿਆ ਇਕ ੧੧ ਮਹਿਨੇ ਦਾ ਬੱਚਾ ਭੇਦਭਰੀ ਹਾਲਤ ਲਾਪਤਾ ਹੋ ਗਿਆ ਸੀ ਜਿਸਦੀ ਲਾਸ਼ ਅਜ ਸਵੇਰੇ aਸੇ ਝੁੱਗੀ ਨੇੜੇ ਝਾੜੀਆ ਵਿਚੋ ਪੁਲਸ ਨੇ ਬਰਾਮਦ ਕਰ ਲਈ ਹੈ।ਅਤੇ ਪੁਲਸ ਨੇ ਦਸਿਆ ਹੈ। ਕਿ ਇਸ ਮਾਸੂਮ ਬਚੇ ਦਾ ਕੱਤਲ ਬਚੇ ਦੇ ਪਿਤਾ ਦੇ ਮਾਮਾ ਨੇ ਕੀਤਾ ਹੈ।ਜਿਸਦੇ ਬੱਚੇ ਦੀ ਮਾਂ ਨਾਲ ਨਜਾਇਜ ਸਬੰਧ ਵੀ ਸਨੰ।ਪੁਲਸ ਨੇ ਕਾਤਲ ਮਾਮੇ ਨੂੰ ਗ੍ਰਿਫਤਾਰ ਅਗਲੇਰੀ ਕਾਰਵਾਈ ਸ਼ੂਰੁ ਕਰ ਦਿਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ  ਦਾ ਪਿਤਾ ਪੁਰਨ ਸਿੰਘ ਨੇ ਥਾਣਾਂ ਸੀਟੀ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੂੰ ਦਸਿਆ ਕਿ aਹ ਆਪਣੀ ਪਤਨੀ ਰੋਸਨੀ ਅਤੇ ਦੋ ਬਚਿਆ ਸਣੇ ਰਾਜਪੁਰਾ ਮੂਰਤੀਆ ਵੇਚਣ ਲਈ ਆਏ ਸੀ ਅਤੇ ਵਿਸ਼ਵਕਰਮਾ ਮੰਦਿਰ ਨੇੜੇ ਝੁੱਗੀ ਬਣਾ ਕੇ aਸ ਵਿਚ ਆਪਣੇ ਪਰਿਵਾਰ ਸਣੇ ਰਹਿ ਰਿਹੇ ਸੀ ਮੇਰਾ ਮਾਮਾ ਅਮਰ ਸਿੰਘ aਰਫ ਬਚੀ ਵਾਸੀ ਕਰਨਾਲ ਦੇ ਮੇਰੀ ਪਤਨੀ ਰੋਸਨੀ ਨਾਲ ਨਜਾਇਜ ਸੰਬਧ ਸਨੰ। ਜਦੋ ਮੈਨੂ ਇਨਾ ਸੰਬਧਾ ਬਾਰੇ ਪਤਾ ਲਗਾ ਤਾਂ ਮੈਨੇ ਅਤੇ ਮੇਰੇ ਰਿਸ਼ਤੇਦਾਰਾ ਨੇ ਉਸਨੂੰ ਇਥੋ ਮਾਰਕੁੱਟ ਕੇ ਭਜਾ ਦਿਤਾ ਸੀ ਜਿਸਦੀ ਰਜਿੰਸ਼ ਕਾਰਣ ਅਮਰ ਸਿੰਘ ਬੀਤੀ ਅੱਧੀ ਰਾਤ ਨੂੰ ਆਇਆ ਅਤੇ ਮੇਰੇ ਨਾਲ ਸੁੱਤੇ ਪਏ ਮੇਰੇ ੧੧ ਮਹੀਨੇ ਦੇ ਬੱਚੇ ਕਮਲ ਨੂੰ ਚੁਕ ਕੇ ਲੈ ਗਿਆ ਅਤੇ ਬੱਚੇ ਦਾ ਗਲ ਘੁੱਟ ਕੇ aਸਦੀ ਹਤਿਆ ਕਰ aਥੇ ਨਾਲ ਦੀਆ ਝਾੜੀਆਂ ਵਿਚ ਸੁਟ ਕੇ ਫਰਾਰ ਹੋ ਗਿਆ, ਇਸ ਸੰਬਧੀ ਥਾਣਾ ਸੀਟੀ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਦਸਿਆ ਕਿ ਬੱਚੇ ਦਾ ਕਾਤਲ ਅਮਰ ਸਿੰਘ aਰਫ ਬਚੀ ਵਾਸੀ ਕਰਨਾਲ ਨੂੰ aਚ ਅਧਿਕਰਿਆ ਵਲੋ ਤਿਆਰ ਕੀਤੀ ਗਈ ਇਕ ਸਪੈਸ਼ਲ ਪੁਲਸ ਦੀ ਟੀਮ ਨੇ ਅਰੋਪੀ ਨੂੰ ਮੁੱਜਫਰਨਗਰ (ਯੂਪੀ) ਤੋਂ  ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੀ ਹੀ ਨਿਸ਼ਾਨ ਦੇਹੀ ਮਤਾਬਕ ਬੱਚੇ ਦੀ ਲਾਸ਼ ਨੂੰ ਨਾਇਬ ਤਹਿਸੀਲਦਾਰ ਸ੍ਰੀ ਸਤੀਸ਼ ਕੁਮਾਰ ਦੀ ਅਗਵਾਈ ਹੇਠ ਬਰਾਮਦ ਕਰ ਲਿਆ ਹੈ।ਮ੍ਰਿਤਕ ਬੱਚੇ ਦੇ ਪਿਤਾ ਪੂਰਨ ਸਿੰਘ ਦੇ ਬਿਆਨਾ ਮੁਤਾਬਕ ਅਮਰ ਸਿੰਘ ਖਿਲਾਫ ਕੱਤਲ ਦਾ ਮਾਮਲਾ ਦਰਜ ਕਰ ਲਿਆ ਹੈ।

Related posts

ਮਿਸਟਰ ਜਸਟਿਸ ਐਸ.ਐਸ. ਸਾਰੋਂ ਨਸ਼ਿਆਂ ਵਿਰੁੱਧ ਕੱਢੀ ਜਾਣ ਵਾਲੀ ਰੈਲੀ ਨੂੰ ਝੰਡੀ ਦਿਖਾ ਕੇ ਕਰਨਗੇ ਰਵਾਨਾ

INP1012

ਪੰਜਗਰਾਈਆਂ ਵਿਖੇ ਸੰਤ ਬਾਬਾ ਰਣਜੀਤ ਸਿੰਘ ਵਿਰੱਕਤ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

INP1012

ਸਾਡਾ ਮੁੱਖ ਮਕਸਦ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ-ਐਚ ਐਸ ਫੂਲਕਾ

INP1012

Leave a Comment