Featured India National News Punjab Punjabi

ਈਦ-ਉਲ-ਜੁਹਾ 13 ਸਿੰਤਬਰ ਨੂੰ : ਸ਼ਾਹੀ ਇਮਾਮ

ਲੁਧਿਆਣਾ, 4 ਸਤੰਬਰ ( ਸਤ ਪਾਲ ਸੋਨੀ) ਈਦ-ਉਲ-ਜੁਹਾ (ਬਕਰੀਦ) ਦੀ ਨਮਾਜ਼ 13 ਸਿੰਤਬਰ ਦਿਨ ਮੰਗਲਵਾਰ ਨੂੰ ਪੰਜਾਬ ਭਰ ‘ਚ ਅਦਾ ਕੀਤੀ ਜਾਏਗੀ। ਇਹ ਐਲਾਨ ਅੱਜ ਇਥੇ ਸੂਬੇ ਦੇ ਮੁਸਲਿਮ ਧਾਰਮਿਕ ਕੇਂਦਰ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ ਦੇ ਪ੍ਰਧਾਨ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤਾ। ਸ਼ਾਹੀ ਇਮਾਮ ਨੇ ਦੱਸਿਆ ਕਿ 13 ਸਿੰਤਬਰ ਨੂੰ ਇਸਲਾਮੀ ਮਹੀਨਾ ਜਿਲਹਿੱਜ਼ਾ ਦੀ 10 ਤਾਰੀਖ ਹੈ ਅਤੇ ਇਸ ਦਿਨ ਦੁਨੀਆਂ ਭਰ ‘ਚ ਮੁਸਲਮਾਨ ਈਦ ਦੀ ਨਮਾਜ ਪੜ ਕੇ ਕੁਰਬਾਨੀ ਕਰਦੇ ਹਨ। ਉਨਾਂ ਦੱਸਿਆ ਕਿ ਇਸ ਈਦ ਦੇ ਮੌਕੇ ‘ਤੇ ਅਲਾਹ ਦੇ ਨਬੀ ਹਜ਼ਰਤ ਇਬਰਾਹੀਮ (ਅਲ.) ਦੀ ਸੁੰਨਤ ਅਦਾ ਕਰਦੇ ਹੋਏ ਮੁਸਲਮਾਨ ਕੁਰਬਾਨੀ ਕਰਦੇ ਹਨ। ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਸਾਰੇ ਪੰਜਾਬ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।

Related posts

ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੀ ਵਿਦਿਆਰਥਣ ਨਗੀਸ਼ ਬੰਸਲ ਨੂੰ ਹਿਮਾਚਲ ਦੇ ਰਾਜਪਾਲ ਨੇ ਕੀਤਾ ਸਨਮਾਨਿਤ

INP1012

ਰਾਜਪੁਰਾ ਦੇ ਸਰਕਾਰੀ ਏ.ਪੀ.ਜੈਨ ਹਸਪਤਾਲ ਵਿੱਚ ਰੈਡ ਕਰਾਸ ਦੀ ਸਰਕਾਰੀ ਦੁਕਾਨ ਤੁਰੰਤ ਖੋਲੀ ਜਾਵੇ : ਹਰਦਿਆਲ ਸਿੰਘ ਕੰਬੋਜ

INP1012

ਅਧਿਕਾਰੀ ਲੋਕਾਂ ਤੱਕ ਖੁਦ ਪਹੁੰਚ ਕਰਨ ਤਾਂ ਜੋ ਲੋਕਾਂ ਨੂੰ ਸ਼ਿਕਾਇਤ ਕਰਨ ਦੀ ਲੋੜ ਹੀ ਨਾ ਪਵੇ-ਮਦਨ ਮੋਹਨ ਮਿੱਤਲ

INP1012

Leave a Comment