Featured India National News Punjab Punjabi

ਦੁੱਗਰੀ ਵਾਸੀਆਂ ਨੇ ਕੀਤਾ ਵਿਧਾਇਕ ਬੈਂਸ ਦਾ ਸਨਮਾਨ

ਲੁਧਿਆਣਾ, 5 ਸਤੰਬਰ (ਸਤ ਪਾਲ ਸੋਨੀ) ਦੁੱਗਰੀ ਫੇਸ-2 ਦੇ ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਸਮਾਰੋਹ ਤੇ ਮੀਟਿੰਗ ਰੱਖੀ ਗਈ । ਜਿਸ ਵਿਚ ਵਿਸ਼ੇਸ਼ ਤੌਰ ਤੇ ਹਲਕਾ ਆਤਮ ਨਗਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨਾਂ ਦੇ ਟੀਮ ਇਨਸਾਫ ਦੇ ਸਾਥੀ ਪਹੁੰਚੇ।  ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਵਿਧਾਇਕ ਬੈਂਸ ਨੇ ਦੱਸਿਆ ਕਿ ਲੋਕਾਂ ਵੱਲੋਂ ਉਨਾਂ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਜਾ ਰਿਹਾ ਹੈ ਅਤੇ ਉਹ ਹਮੇਸ਼ਾ ਸੰਗਤ ਦੇ ਇਸ ਪਿਆਰ ਅਤੇ ਸਤਿਕਾਰ ਦੇ ਰਿਣੀ ਰਹਿਣਗੇ। ਉਨਾਂ ਕਿਹਾ ਕਿ ਅੱਜ ਦੇ ਸਮੇਂ ਪੰਜਾਬ ਨੂੰ ਬਚਾਉਣ ਦੀ ਜਰੂਰਤ ਹੈ, ਪੰਜਾਬ ਵਿਚ ਭ੍ਰਿਸ਼ਟਾਚਾਰ, ਰੇਤਾ, ਬਜਰੀ ਦੀ ਕਾਲਾਬਾਜਾਰੀ ਅਤੇ ਨਸ਼ਿਆਂ ਦੀ ਧੜਲੇ ਨਾਲ ਹੋ ਰਹੀ ਵੰਡ ਨੇ ਲੋਕਾਂ ਦਾ ਜੀਵਨ ਪੱਧਰ ਨੂੰ ਰੋਲ ਕੇ ਰੱਖ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਇਨਾਂ ਨਾਦਰਸ਼ਾਹੀ ਫਰਮਾਨਾਂ ਵਾਲਿਆਂ ਨੂੰ ਮੂੰਹਤੋੜ ਜੁਆਬ ਦੇਣ ਦਾ । ਬੈਂਸ ਨੇ ਅੱਗੇ ਗੱਲਬਾਤ ਕਰਦਿਆ ਕਿ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਜੇਕਰ ਹੁਣ ਅਸੀ ਪੰਜਾਬ ਵਿਚ ਬਦਲਾਵ ਨਾ ਲਿਆਉਦਾ ਤਾਂ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦੇਣਾ ਅਤੇ ਟੈਕਸਾਂ ਤੇ ਭ੍ਰਿਸ਼ਟਾਚਾਰ ਦੇ ਬੋਝ ਹੇਠਾ ਦੱਬ ਦੇਣਾ ਹੈ। ਸਮਾਰੋਹ ਦੌਰਾਨ ਇਲਾਕਾ ਨਿਵਾਸੀਆਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹਰਗੁਨਜੀਤ ਸਿੰਘ, ਹਰਤਿੰਦਰ ਸਿੰਘ, ਚਾਵਲਾ, ਔਲਖ, ਸਾਧੂ ਸਿੰਘ, ਭਾਟਿਆ, ਤਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਮਨੀ, ਧਰਮਿੰਦਰ, ਗੋਗੀ ਸ਼ਰਮਾ ਆਦਿ ਵੱਡੀ ਗਿਣਤੀ ਵਿਚ ਟੀਮ ਇਨਸਾਫ ਦੇ ਲੋਕ ਹਾਜਰ ਸਨ।

Related posts

ਉਪ ਮੁੱਖ ਮੰਤਰੀ ਤੇ ਡੀ.ਜੀ.ਪੀ. ਵੱਲੋਂ ਰਾਜਪੁਰਾ ਸ਼ਹਿਰ ਦਾ ਅੱਧੀ ਰਾਤ ਅਚਨਚੇਤ ਦੌਰਾ

INP1012

ਸ੍ਰੀ ਗੁਰੂ ਅਰਜਨ ਦੇਵ ਜੀ ਜਗਤ ਦੇ ਪੰਜਵੇਂ ਗੁਰੂ -ਸਤਵਿੰਦਰ ਕੌਰ ਸੱਤੀ (ਕੈਲਗਰੀ)

INP1012

ਲੁਧਿਆਣਾ ਦੇ ਮਾਡਲ ਟਾਊਨ ‘ਚ ਦਿਨ-ਦਿਹਾੜੇ ਡਾਕਾ

INP1012

Leave a Comment