Featured India National News Punjab Punjabi

ਯੂਥ ਅਕਾਲੀ ਦਲ ਲੁਧਿਆਣਾ-2 ਨੇ ਕਿਦਵਈ ਨਗਰ ਪਾਰਕ ਨੂੰ ਗੋਦ ਲੈ ਕੇ ਸੌਂਪੀ ਯੂਵਰਾਜ ਮੈਕੀ ਨੂੰ ਕੇਅਰਟੇਕਰ ਦੀ ਕਮਾਨ

ਲੁਧਿਆਣਾ ਨੂੰ ਸਮਾਰਟ ਸਿਟੀ  ਦੇ ਰੁਪ ਵਿਕਸਿਤ ਕਰਣ ਲਈ ਨੌਜਵਾਨ ਵਰਗ ਕਰੇ ਸਹਿਯੋਗ  :  ਗੋਸ਼ਾ

ਲੁਧਿਆਣਾ, 5 ਸਤੰਬਰ (ਸਤ ਪਾਲ ਸੋਨੀ) ਯੂਥ ਅਕਾਲੀ ਦਲ ਲੁਧਿਆਣਾ-2 ਦੇ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਕਿਦਵਈ ਨਗਰ ਪਾਰਕ ਨੂੰ ਸੁੰਦਰ ਬਣਾਉਣ ਲਈ ਗੋਦ ਲੈ ਕੇ ਯੂਥ ਅਕਾਲੀ ਆਗੂ ਯੁਵਰਾਜ ਸਿੰਘ ਮੈਕੀ ਨੂੰ ਕੇਅਰਕੇਟਰ ਦੀ ਜ਼ਿੰਮੇਦਾਰੀ ਸੌਂਪੀ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਲੁਧਿਆਣਾ ਨੂੰ ਹਕੀਕਤ ਵਿੱਚ ਸਮਾਰਟ ਸਿਟੀ ਬਣਾਉਣ ਲਈ ਯੂਥ ਅਕਾਲੀ ਦਲ ਵਰਕਰਾਂ ਨੂੰ ਕਿਦਵਈ ਪਾਰਕ ਨੂੰ ਸਮਾਰਟ ਪਾਰਕ ਬਣਾਕੇ ਸੁੰਦਰਤਾ ਬਰਕਰਾਰ ਰੱਖਣ ਦੀ ਜ਼ਿੰਮੇਦਾਰੀ ਸੌਂਪਦੇ ਹੋਏ ਕਿਹਾ ਕਿ ਨੌਜਵਾਨ ਪੀੜੀ ਦੇ ਸਹਿਯੋਗ ਦੇ ਬਿਨਾਂ ਸ਼ਹਿਰ ਨੂੰ ਸਮਾਰਟ ਸਿਟੀ  ਦੇ ਰੁਪ ਵਿੱਚ ਵਿਕਸਿਤ ਕਰਣਾ ਸੰਭਵ ਨਹੀਂ ਹੈ । ਉਨਾਂ ਨੇ ਕਿਹਾ ਕਿ ਮਹਾਂਨਗਰ ਨੂੰ ਸਮਾਰਟ ਬਣਾਉਣ ਦੀ ਜ਼ਿੰਮੇਦਾਰੀ ਇਕੱਲੇ  ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਦੀ ਨਹੀਂ ਹੈ । ਸਗੋਂ ਸਾਡੇ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਅਸੀ ਨਗਰ ਨਿਗਮ ਵੱਲੋਂ ਬਣਾਏ ਪਾਰਕਾਂ ਅਤੇ ਸਾਰਵਜਨਿਕ ਸਥਾਨਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਅਤੇ ਉਨਾਂ ਨੂੰ ਹੋਰ ਖੂਬਸੂਰਤ ਬਣਾਉਣ ਵਿੱਚ ਆਪਣਾ ਫਰਜ ਨਿਭਾਕੇ ਲੁਧਿਆਣਾ ਨੂੰ ਸਮਾਰਟ ਸਿਟੀ ਦੇ ਰੁਪ ਵਿੱਚ ਵਿਕਸਿਤ ਕਰੀਏ ।  ਯੁਵਰਾਜ ਸਿੰਘ ਮੈਕੀ ਨੇ ਸੌਂਪੀ ਗਈ ਜਿੰਮੇਵਾਰੀ ਨੂੰ ਨਿਭਾਉਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਯੂਥ ਅਕਾਲੀ ਦਲ ਵਰਕਰ ਕਿਦਵਈ ਨਾਗਰ ਪਾਰਕ ਨੂੰ ਵਿਕਸਿਤ ਕਰਕੇ ਰੋਜਾਨਾਂ ਸਫਾਈ ਦੀ ਵਿਅਵਸਥਾ ਕਰਨਗੇ ।  ਇਸ ਮੌਕੇ ਤੇ ਜਸਬੀਰ ਸਿੰਘ ਦੁਆ, ਜੌਲੀ ਵਰਮਾ, ਕੰਵਲਪ੍ਰੀਤ ਬੰਟੀ, ਸੰਦੀਪ ਬੈਂਸ, ਸੰਨੀ ਬੇਦੀ, ਸਿਮਰ ਚੰਡੋਕ, ਹਰਮਿੰਦਰ ਰਾਜਾ, ਨਵਪ੍ਰੀਤ ਸਿੰਘ, ਸਾਜਨ ਸਿੰਘ, ਜਸਕੀਰਤ ਸਲੂਜਾ, ਅਮਨਦੀਪ ਸਿੰਘ, ਲੱਕੀ ਸਿੰਘ, ਗਗਨਦੀਪ ਸਿੰਘ ਸਹਿਤ ਹੋਰ ਵੀ ਮੌਜੂਦ ਸਨ।

Related posts

ਲੋਕ ਦਰਦ ਕਮੇਟੀ ਵੱਲੋਂ ਆਯੋਜਿਤ ਹੋਮਿਓਪੈਥੀ ਕੈਂਪ ਵਿੱਚ 300 ਮਰੀਜਾਂ ਦਾ ਹੋਇਆ ਇਲਾਜ

INP1012

ਰਾਜਪੁਰਾ ਵਿੱਚ ਚਲ ਰਹੇ ਸ਼ਰੇਆਮ ਦੜੇ ਸਟੇ ਬੰਦ ਕਰਵਾਏ ਜਾਣਗੇ………ਹਰਵਿੰਦਰ ਸਿੰਘ ਹਰਪਾਲਪੁਰ

INP1012

ਵੋਟਾਂ ਵੀ ਬਣ ਗਿਆ ਫ਼ੈਸ਼ਨ- ਹਰਮਿੰਦਰ ਸਿੰਘ ਭੱਟ

INP1012

Leave a Comment