Featured India National News Punjab Punjabi

ਪਾਵਰਕੌਮ ਮੁਲਾਜਮਾਂ ਨੇ ਅਰਥੀ ਫੂਕ ਮੁਜਾਹਰਾ ਕਰਕੇ ਕੀਤੀ ਨਾਅਰੇਬਾਜੀ

ਰਾਜਪੁਰਾ ੬ ਸਤੰਬਰ (ਧਰਮਵੀਰ ਨਾਗਪਾਲ ) ਅੱਜ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੁਲਾਜਮਾਂ ਵੱਲੋ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਰਥੀ ਫੂਕ ਮੁਜਾਹਰਾ ਕਰਕੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਖਿਲਾਫ ਕਮਲਜੀਤ ਸਿੰਘ, ਤਰਲੋਚਨ ਸਿੰਘ ਅਤੇ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਨਾਅਰੇਬਾਜੀ ਕੀਤੀ ਗਈ । ਮੁੱਖ ਦਫਤਰ ਦੇ ਆਲੇ ਦੁਆਲੇ ਅਰਥੀ ਮੋਢਿਆਂ ਤੇ  ਚੁੱਕ ਕੇ ਰੋਸ ਵਿਖਾਵਾ ਕੀਤਾ ਗਿਆ ।ਜੁਆਇਟ ਫਾਰਮ ਦੇ ਆਗੂਆਂ ਨੇ ਆਪਣੇ ਭਾਸਣ ਵਿੱਚ ਕਿਹਾ ਕਿ ਪਾਵਰਕੋਮ ਦੀ ਮੈਨੇਜਮੈਟ ਮੁਲਾਜਮਾਂ ਨਾਲ ਵਾਅਦੇ ਕਰਕੇ ਮੁਕਰ ਰਹੀ ਹੈ ।ਜਿਸ ਨਾਲ ਮੁਲਾਜਮਾਂ ਵਿੱਚ ਰੋਹ ਦੀ ਲਹਿਰ ਫੈਲ ਗਈ ਹੈ । ਆਗੂਆਂ ਨੇ ਕਿਹਾ ਕਿ ਪੇ ਬੈਡ ਚ ਸੋਧ ਕਰਨ, ਡੀ ਏ ਦੀਆਂ ਕਿਸ਼ਤਾਂ ਦੀ ਤੁਰੰਤ ਅਦਾਇਗੀ ਕਰਨਾ,ਕੰਟਰੈਕਟ ਕਾਮਿਆ ਨੂੰ ਪੱਕਾ ਕਰਨਾ ,ਮ੍ਰਿਤਕਾਂ ਦੇ ਵਾਰਸਾਂ ਨੂੰ ਨੋਕਰੀ ਦੇਣ ਆਦਿ ਮੰਗਾਂ ਤੁਰੰਤ ਮੰਨਣ ਲਈ ਕਿਹਾ ਹੈ ।ਆਗੂਆਂ ਨੇ ਕਿਹਾ ਕਿ ਜੇਕਰ ਊਹਨਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਨਿਕਲਣ ਵਾਲੇ ਸਿਟਿਆਂ ਦੀ ਸਰਕਾਰ ਆਪ ਜਿੰਮੇਵਾਰ ਹੋਵੇਗੀ ।ਇਸ ਮੋਕੇ ਤੇ ਹੋਰਨਾਂ ਸਮੇਤ ਸ਼ੁਨੀਲ ਕੁਮਾਰ , ਮਨਜੀਤ ਸਿੰਘ ,ਨਾਜਰ ਸਿੰਘ, ਗੁਰਬਚਨ ਸਿੰਘ ਗੁਰਮੁੱਖ ਸਿੰਘ , ਤਰਸ਼ੇਮ ਸਿੰਘ, ਜੀਵਨ ਸਿੰਘ, ਗੁਰਮੀਤ ਸਿਘ ਅਤੇ ਹੋਰ ਆਗੂ ਹਾਜਰ ਸਨ .

Related posts

ਰਾਜਮਾਤਾ ਨਮਿੱਤ ਅੰਤਿਮ ਅਰਦਾਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਡਾ. ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ ਤੇ ਸੁਖਬੀਰ ਬਾਦਲ ਨੇ ਸ਼ਮੂਲੀਅਤ ਕੀਤੀ

INP1012

ਧੂਰੀ ਸੰਗਰੂਰ ਰੋਡ ਤੇ ਸਥਿਤ ਰੈਸਟ ਹਾਊਸ ਪ੍ਰਵਾਸੀ ਔਰਤ ਦੀ ਲਾਸ਼ ਮਿਲੀ

INP1012

ਸੇਵਾ ਕੇਂਦਰਾਂ ਵਿੱਚ ਹੋਣਗੀਆਂ ਸੇਵਾਵਾਂ ਆਰੰਭ-ਮੁੱਖ ਸਕੱਤਰ

INP1012

Leave a Comment