Featured India National News Punjab Punjabi

ਮੈਡਮ ਸ਼ਕੂਰਾਂ ਬੇਗਮ ਸਟੇਟ ਐਵਾਰਡ ਨਾਲ ਸਨਮਾਨਿਤ

ਮਾਲੇਰਕੋਟਲਾ 06 ਸਤੰਬਰ (ਹਰਮਿੰਦਰ ਸਿੰਘ ਭੱਟ) ਸ਼ਕੂਰਾਂ ਬੇਗ਼ਮ ਪੀ.ਟੀ.ਆਈ. ਟੀਚਰ ਸਰਕਾਰੀ ਹਾਈ ਸਕੂਲ, ਜਮਾਲਪੁਰਾ ਜੋ ਬੈਡਮਿੰਟਨ ਦੇ ਨਾਮਵਰ ਕੋਚ ਵੀ ਹਨ, ਨੂੰ ਪੰਜਾਬ ਸਰਕਾਰ ਵੱਲੋਂ ਲਾਂਡਰਾਂ (ਮੋਹਾਲੀ) ਵਿਖੇ ਰੱਖੇ ਸਟੇਟ ਐਵਾਰਡ ਪ੍ਰੋਗਰਾਮ ‘ਚ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਆ ਗਿਆ। ਸ਼ਕੂਰਾਂ ਬੇਗਮ ਵੱਲੋਂ ਆਪਣਾ ਐਵਾਰਡ ਲੈ ਕੇ ਮਾਲੇਰਕੋਟਲਾ ਪਹੁੰਚਣ ‘ਤੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਦਾ ਸੁਆਗਤ ਬੜੀ ਖ਼ੁਸ਼ੀ ਅਤੇ ਚਾਵਾਂ ਨਾਲ ਲੱਡੂ ਵੰਡ ਕੇ ਢੋਲ ਵਜਾ ਕੇ ਕੀਤਾ ਤੇ ਸਾਰੇ ਹੀ ਉਨਾਂ ਨੂੰ ਮੁਬਾਰਕਬਾਦ ਦੇ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਅਸਰਾਰ ਨਿਜਾਮੀ, ਅਬਦੁੱਲ ਹਮੀਦ ਜਨਤਾ ਇਲੈਕਟ੍ਰਿਕ ਸੈਂਟਰ, ਸਾਕਿਬ, ਨਾਸਰ ਢਿੱਲੋਂ, ਮੁਜਾਹਿਦ ਅਲੀ ਢਿੱਲੋਂ ਆਟੋ ਡੀਲਰ, ਮੁਹੰਮਦ ਰਾਸ਼ਿਦ ਡਿਪਟੀ ਮੈਨੇਜਰ ਬਜਾਜ ਕੈਪੀਟਲ ਲੁਧਿਆਣਾ, ਸ਼੍ਰੀਮਤੀ ਜਮੀਲਾਂ ਬੇਗ਼ਮ, ਮੁਹੰਮਦ ਅਨਵਾਰ, ਸ਼੍ਰੀਮਤੀ ਹਰਸ਼ ਬਾਲਾ, ਸ਼੍ਰੀਮਤੀ ਕੌਸਰ ਢਿੱਲੋਂ, ਸ਼੍ਰੀਮਤੀ ਰਸ਼ੀਦਾਂ, ਸ਼੍ਰੀਮਤੀ ਮਨਪ੍ਰੀਤ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।

Related posts

ਨਸ਼ੇੜੀਆਂ ਨੂੰ ਘਰਾਂ ਤੇ ਗੁਰਦੁਆਰੇ ਸਾਹਿਬ ਧੱਕੇ ਪੈਂਦੇ ਹਨ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

INP1012

ਭਾਈ ਕਰਮਜੀਤ ਸਿੰਘ ਸੁਨਾਮ – – – ਕੌਮ ਦਾ ਓਹ ਹੀਰਾ ਜਿਸਦੀ ਕੁਰਬਾਨੀ ਦੀ ਤੇ ਓਸ ਹੀਰੇ ਦੀ ਅਸੀਂ ਕਦਰ ਨੀ ਪਾਈ

INP1012

ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਭਾਈ ਰਣਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਣਾਈਆਂ ਖਰੀਆਂ – ਖਰੀਆਂ

INP1012

Leave a Comment