Featured India National News Punjab Punjabi

ਨੌਜਵਾਨਾਂ ਤੇ ਖੁਸਰਿਆਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ-ਜ਼ਿਲਾ ਚੋਣ ਅਫ਼ਸਰ

ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
ਲੁਧਿਆਣਾ, 7 ਸਤੰਬਰ (ਸਤ ਪਾਲ ਸੋਨੀ)  ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਸਵੀਪ ਗਤੀਵਿਧੀਆਂ ਅਧੀਨ 18-19 ਸਾਲ ਦੀ ਉਮਰ ਵਰਗ ਦੇ ਯੁਵਕਾਂ ਦੀ ਘਟ ਰਹੀ ਰਜਿਸਟਰੇਸ਼ਨ ਨੂੰ ਵਧਾਉਣ ਲਈ ਖਾਸ ਤੌਰ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਇਸੇ ਤਰਾਂ ਖੁਸਰਿਆਂ ਨੂੰ ਵੀ ਵੋਟਰ ਵਜੋਂ ਰਜਿਸਟਰ ਕਰਨ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨਾਂ ਕਿਹਾ ਕਿ ਅੱਜ ਜ਼ਿਲਾ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਵੋਟਰ ਵਜੋਂ ਰਜਿਸਟਰ ਹੋਣ ਦੀ ਯੋਗਤਾ ਰੱਖਦੇ ਹਨ ਪਰ ਇਨਾਂ ਵਿੱਚੋਂ ਬਹੁਤੇ ਰਜਿਸਟਰ ਨਹੀਂ ਹਨ। ਇਸ ਦਿਸ਼ਾ ਵਿੱਚ ਜ਼ਿਲਾ ਪ੍ਰਸਾਸ਼ਨ ਨੇ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਹੰਭਲਾ ਮਾਰਿਆ ਹੈ।

    ਅੱਜ ਇਸ ਸੰਬੰਧੀ ਆਪਣੇ ਦਫ਼ਤਰ ਵਿਖੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਦੌਰਾਨ ਸ੍ਰੀ ਰਵੀ ਭਗਤ ਨੇ ਅਪੀਲ ਕੀਤੀ ਕਿ ਉਹ ਜ਼ਿਲਾ ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਵੇਲੇ ਤੱਕ ਮਹਿਜ਼ 22 ਖੁਸਰਿਆਂ ਦੀ ਵੋਟਰ ਵਜੋਂ ਰਜਿਸਟਰੇਸ਼ਨ ਹੋਈ ਹੈ, ਜਦਕਿ ਇਨਾਂ ਦੀ ਗਿਣਤੀ ਜਿਆਦਾ ਹੈ।

    ਸ੍ਰੀ ਭਗਤ ਨੇ ਕਿਹਾ ਕਿ ਇਸ ਵਾਰ ਬਲਾਂਈਡ ਅਤੇ ਬਜ਼ੁਰਗ ਵੋਟਰਾਂ ਦੀ ਵੋਟਿੰਗ ਵਧਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਯਤਨ ਕੀਤੇ ਜਾਣਗੇ। ਬਲਾਂਈਡ ਵੋਟਰਾਂ ਦੀ ਰਜਿਸਟਰੇਸ਼ਨ ਇਸ ਵਾਰ ਪਹਿਲਾਂ ਕਰ ਲਈ ਜਾਵੇਗੀ ਤਾਂ ਜੋ ਉਨਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਅਤੇ ਵਾਪਸ ਛੱਡਣ ਲਈ ਵਾਹਨ ਮੁਹੱਈਆ ਕਰਵਾਏ ਜਾਣ। ਅਜਿਹੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥ ਵੀ ਢੁੱਕਵੇਂ ਹੀ ਤਿਆਰ ਕੀਤੇ ਜਾਣਗੇ।

    ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਵਿਦਿਅਕ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇ, ਜੋ ਇਹ ਯਕੀਨੀ ਬਣਾਉਣਗੇ ਕਿ ਉਨਾਂ ਦੇ ਸਕੂਲ, ਕਾਲਜ, ਯੂਨੀਵਰਸਿਟੀ, ਵਿੱਦਿਅਕ ਸੰਸਥਾ ਵਿੱਚ ਪੜ ਰਹੇ ਵਿਦਿਆਰਥੀਆਂ, ਜਿਨਾਂ ਦੀ ਉਮਰ ਯੋਗਤਾ ਮਿਤੀ 1.1.2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ, ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ।

    ਇਸ ਤੋਂ ਇਲਾਵਾ ਹਰ ਈ. ਆਰ. ਓ. (ਚੋਣ ਰਜਿਸਟਰੇਸ਼ਨ ਅਫ਼ਸਰ) ਆਪਣੇ ਚੋਣ ਹਲਕੇ ਵਿੱਚ ਪੈਂਦੇ ਸਕੂਲ, ਕਾਲਜ, ਯੂਨੀਵਰਸਿਟੀ, ਵਿਦਿਅਕ ਸੰਸਥਾਂ ਦੇ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ ਦੁਆਰਾ ਕ੍ਰਮਵਾਰ ਮਿਤੀ 10.9.2016 (ਦਿਨ ਸ਼ਨੀਵਾਰ), ਮਿਤੀ 17.9.2016 (ਦਿਨ ਸ਼ਨੀਵਾਰ) ਅਤੇ ਮਿਤੀ 24.9.2016 (ਦਿਨ ਸ਼ਨੀਵਾਰ) ਨੂੰ ਆਪਣੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾ ਵਿੱਚ ਯੁਵਕਾਂ ਦੀ ਰਜਿਸਟਰੇਸ਼ਨ ਕਰਨ ਸਬੰਧੀ ਵਿਸ਼ੇਸ਼ ਕੈਂਪ ਲਗਾਉਣਗੇ ਅਤੇ ਇਸ ਕੰਮ ਨੂੰ ਸਹੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਬੰਧਤ ਸੁਪਰਵਾਈਜਰ/ਬੀ.ਐਲ.ਓ. ਵੀ ਸਹਿਯੋਗ ਦੇਣਗੇ ਤਾਂ ਜੋ ਕੋਈ ਵੀ ਯੁਵਕ/ਵਿਦਿਆਰਥੀ ਵੋਟ ਬਣਾਉਣ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ।

    ਉਨਾਂ ਇਹ ਵੀ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ 1 ਜਨਵਰੀ 2017 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾਂ ਸਬੰਧੀ ਦਾਅਵੇ ਅਤੇ ਇਤਰਾਜ 7 ਅਕਤੂਬਰ 2016 ਤੱਕ ਦਿੱਤੇ ਜਾ ਸਕਣਗੇ। ਇਸੇ ਸਮੇਂ ਦੌਰਾਨ ਹੀ ਨਵੀਂਆਂ ਵੋਟਾਂ ਬਣਾਉਣ ਲਈ ਫਾਰਮ ਭਰ ਕੇ ਬੀ.ਐਲ.ਓ./ਚੋਣ ਰਜਿਸਟਰੇਸ਼ਨ ਅਫ਼ਸਰ/ਜ਼ਿਲਾ ਚੋਣ ਅਫ਼ਸਰ ਕੋਲ ਜਮਾਂ ਕਰਵਾਇਆ ਜਾ ਸਕੇਗਾ। ਜਿੰਨ•ਾਂ ਨੌਜਵਾਨ ਦੀ ਉਮਰ 1 ਜਨਵਰੀ, 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਉਹ ਵੀ ਆਪਣੀ ਵੋਟ ਬਣਾ ਸਕਣਗੇ। ਇਸ ਦੌਰਾਨ 10 ਅਤੇ 24 ਸਤੰਬਰ, 2016 ਨੂੰ ਫੋਟੋ ਵੋਟਰ ਸੂਚੀਆਂ ਗ੍ਰਾਮ ਸਭਾ ਵਿਚ ਪੜ• ਕੇ ਸੁਣਾਈਆਂ ਜਾਣਗੀਆਂ। 11 ਅਤੇ 25 ਸਤੰਬਰ, 2016 ਨੂੰ ਦਾਅਵੇ ਅਤੇ ਇਤਰਾਜ਼ ਲੈਣ ਲਈ ਸੰਬੰਧਤ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ। 4 ਨਵੰਬਰ 2016 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। 11 ਨਵੰਬਰ 2016 ਤੱਕ ਸਾਰਾ ਡਾਟਾਬੇਸ ਅਪਡੇਟ ਕਰ ਲਿਆ ਜਾਵੇਗਾ ਅਤੇ 2 ਜਨਵਰੀ 2017 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕਰ ਦਿੱਤੀ ਜਾਵੇਗੀ।

   ਉਨਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਅਤੇ ਸੌਖੀ ਰਜਿਸਟਰੇਸ਼ਨ ਲਈ ਵੈੱਬਸਾਈਟਸ (www.eci.nic.in, www.nvsp.in, www.ceopunjab.nic.in, www.ludhiana.nic.in ) ਅਤੇ ਮੁਫ਼ਤ ਹੈਲਪਲਾਈਨ ਨੰਬਰ 1950 ਜਾਂ ਜ਼ਿਲਾ ਦਫ਼ਤਰ ਦੇ ਨੰਬਰ 0161-2431430 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ ਨੰਬਰ-6, ਵੋਟ ਕਟਾਉਣ ਲਈ ਫਾਰਮ ਨੰਬਰ-7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਫਾਰਮ ਨੰਬਰ-8 ਭਰ ਕੇ ਦੇ ਸਕਦਾ ਹੈ। ਦਾਅਵੇ ਅਤੇ ਇਤਰਾਜ਼ ਨਾਲ ਸੰਬੰਧਤ ਫਾਰਮ (ਫਾਰਮ ਨੰਬਰ-6, 6ਏ, 7, 8, 8ਏ) ਬੀ.ਐਲ.ਓ./ਚੋਣ ਰਜਿਸਟਰੇਸ਼ਨ ਅਫ਼ਸਰ/ਜ਼ਿਲਾ ਚੋਣ ਅਫ਼ਸਰ ਕੋਲੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਉਕਤ ਵੈੱਬਸਾਈਟਾਂ ‘ਤੇ ਵੀ ਉਪਲੱਬਧ ਹਨ।ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ.ਪੀ. ਆਈ., ਸੀ. ਪੀ. ਆਈ. (ਐੱਮ) ਦੇ ਨੁਮਾਇੰਦੇ ਹਾਜ਼ਿਰ ਸਨ।

Related posts

ਕੁਲਬੀਰ ਸਿੰਘ ਰਿੰਕਾ ਸਾਹੀ ਯੂਥ ਅਕਾਲੀ ਦਲ ਸਰਕਲ ਸੰਦੌੜ ਅਤੇ ਐਡਵੋਕੇਟ ਸੁਖਚੈਨ ਸਿੰਘ ਮਾਲੇਰਕੋਟਲਾ ਦੇ ਯੂਥ ਪ੍ਰਧਾਨ ਨਿਯੁਕਤ

INP1012

ਕੰਵਲਦੀਪ ਸਿੰਘ ਬਾਦਲ ਰੂਸ ‘ਚ ਕਰੇਗਾ ਭਾਰਤੀ ਯੂਨੀਵਰਸਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ

INP1012

ਪੈਰਾਂ ਦੀ ਥਾਪ ਭਰਵੇਂ ਸਰੀਰ ਦੇ ਨਾਚ -ਪੰਜਾਬਣਾਂ-ਡਾ-ਅਮਰਜੀਤ ਟਾਂਡਾ

INP1012

Leave a Comment