Featured India National News Punjab Punjabi

ਵਿਦੇਸ਼ਾਂ ‘ਚ ਮਰੇ ਭਾਰਤੀਆਂ ਦੀਆਂ ਲਾਸ਼ਾਂ ਲਿਆਉਣ ਦੀ ਪੀ੍ਰਕ੍ਰਿਆ ਹੋਵੇ ਸਰਲ: ਭਗਵੰਤ ਮਾਨ

ਸਾਰੀਆਂ ਪਾਰਟੀਆਂ ਹੀ ਸੂਬਿਆਂ ‘ਚ ਲਾਉਂਦੀਆਂ ਨੇ ਅਬਜ਼ਰਵਰ: ਮਾਨ

     ਲੁਧਿਆਣਾ, 7 ਸਤੰਬਰ (ਸਤ ਪਾਲ ਸੋਨੀ) ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਸਾਊਦੀ ਅਰਬ ਵਿਚ ਰੁੜਕਾ ਪਿੰਡ ਦੇ ਦਵਿੰਦਰ ਸਿੰਘ ਪੁਤਰ ਨਾਜਰ ਸਿੰਘ ਦੀ ਮੌਤ ਤੋਂ ਸਾਢੇ ਚਾਰ ਮਹੀਨੇ ਪਿੱਛੋਂ ਉਸ ਦੀ ਲਾਸ਼ ਅੱਜ ਸਵੇਰੇ ਮੁਲਾਂਪੁਰ ਲਾਗੇ ਪਿੰਡ ਰੁੜਕਾ ਵਿਖੇ ਉਸੇ ਦੇ ਦੁੱਖੀ ਪ੍ਰੀਵਾਰ ਪਾਸ ਪੁਜੀ, ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ । ਦੋ ਸਾਲ ਪਹਿਲਾਂ ਗਏ ਦਵਿੰਦਰ ਸਿੰਘ ਦੀ ੨੫ ਅਪਰੈਲ ਨੂੰ ਸਾਊਦੀ ਅਰਬ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਸਾਢੇ ਚਾਰ ਮਹੀਨੇ ਦੀ ਲਗਾਤਾਰ ਖੱਜਲ ਖਆਰੀ  ਪਿੱਛੋਂ ਉਸ ਦੀ ਲਾਸ਼ ਲਿਆਉਣ ਵਿਚ ਸਫਲਤਾ ਮਿਲੀ ਹੈ। ਇਸ  ਸਮੇਂ ਭਗਵੰਤ ਮਾਨ ਨੇ ਪਿੰਡ ਪੁੱਜ ਕੇ ਦੁੱਖੀ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰੀਵਾਰ ਨਾਲ ਹਮਦਰਦੀ ਪ੍ਰਕਟ ਕੀਤੀ। ਅੰਤਿਮ ਸਸਕਾਰ ਸਮੇਂ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪ੍ਰਸਾਸ਼ਨ ਅਤੇ ਸ਼ਕਾਇਤ ਸੈਲ ਦੇ ਸਯੁੰਕਤ ਸਕੱਤਰ ਦਰਸ਼ਨ ਸਿੰਘ ਸ਼ੰਕਰ, ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਬਾਸੀ ਲਲਤੋਂ ਅਤੇ ਪ੍ਰਕਾਸ਼ ਸਿੰਘ ਜੰਡਾਲੀ ਵੀ ਹਾਜਿਰ ਸਨ। ਦਵਿੰਦਰ ਸਿੰਘ ਦੇ ਮਾਤਾ ਪਿਤਾ ਨੇ ਭਗਵੰਤ ਮਾਨ ਨੂੰ ਦੱਸਿਆ ਕਿ ਉਨਾਂ ਨੇ ਵੱਡਾ ਕਰਜਾ ਚੁੱਕ ਕੇ ਪੁਤਰ ਨੂੰ ਕਮਾਈ ਲਈ ਵਿਦੇਸ਼ ਭੇਜਿਆ ਸੀ ਪ੍ਰੰਤੂ ਉਸ ਦੀ ਮੌਤ ਪਿੱਛੋਂ ਉਹ ਕਰਜਾ ਮੋੜਨ ਵਿਚ ਸਮਰੱਥ ਨਹੀਂ ਹਨ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਗਵੰਤ ਮਾਨ ਨੇ ਕਿਹਾ ਕਿਹਾ ਵਿਦੇਸ਼ੀ ਮਾਮਲਿਆ ਬਾਰੇ ਵਿਭਾਗ ਨੂੰ ਵਿਦੇਸ਼ ਵਿਚ ਕਿਸੇ ਭਾਰਤੀ  ਦੀ ਮੌਤ ਹੋ ਜਾਣ ਤੇ ਉਸ ਦੀ ਲਾਸ਼ ਵਾਪਸ ਮੰਗਵਾਉਣ ਦੀ ਪ੍ਰੀਕ੍ਰਿਆ ਨੂੰ ਸਰਲ ਬਣਾਉਣਾ ਚਾਹੀਦਾ ਹੈ ਕਿਉਂਕਿ ਮੌਜੂਦਾ  ਪ੍ਰੀਕ੍ਰਿਆ ਬਹੁਤ ਗੁੰਝਲਦਾਰ ਹੈ ਅਤੇ ਦਿਹਾਤੀ ਘੱਟ ਪੜੇ ਲੋਕਾਂ ਨੂੰ ਅਜੇਹੀ ਸਥਿਤੀ ਵਿਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਪਿੱਛਲੇ ਇਕ ਮਹੀਨੇ ਦੌਰਾਨ 7 ਅਜੇਹੇ ਮੰਦਭਾਗਿਆਂ ਦੀਆਂ ਲਾਸ਼ਾਂ ਲਿਆਉਣ ‘ਚ ਸਫਲ ਹੋਏ ਹਨ ਅਤੇ ਕਰੀਬ ਇਕ ਦਰਜਨ ਹੋਰ ਦਰਖਾਸਤਾਂ ਪੀ੍ਰਕ੍ਰਿਆ ਅਧੀਨ ਹਨ । ਸ. ਮਾਨ ਨੇ ਦੱਸਿਆ ਕਿ ਕੱਲ ਫਿਰ  ਉਨਾਂ ਦੇ ਯਤਨਾਂ ਨਾਲ ਇਕ ਹੋਰ ਨੌਜਵਾਨ ਦੀ ਵਿਦੇਸ਼ ਵਿਚੋਂ ਲਾਸ਼ ਸੰਗਰੂਰ ਦੇ ਪਿੰਡ ਗੁਰਦਾਸਪੁਰਾ ਵਿਚ ਪੁੱਜ ਰਹੀ ਹੈ। ਪੱਤਰਕਾਰਾਂ ਵਲੋਂ ਪੰਜਾਬ ਵਿਚ ਬਾਹਰੋਂ ਅਬਜਰਵਰਾਂ ਦੀਆਂ ਨਿਯੁੱਕਤੀਆ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਸਾਰੀਆਂ ਕੌਮੀ ਰਾਜਸੀ ਪਾਰਟੀਆਂ ਹੀ ਸੁਬਿਆਂ ਵਿਚ ਆਪਣੇ ਅਬਜਵਰ ਨਿਯੱਕਤ ਕਰਦੀਆਂ ਹਨ ਦਿਲੀ ਚੋਣਾਂ ਸਮੇ ਅਕਾਲੀ ਦਲ ਨੇ ਵੀ ਉਥੇ ਆਪਣੇ ਕਈ ਨੇਤਾ ਭੇਜੇ ਸਨ ਅਤੇ ਉਨਾਂ ਖੁਦ ਦਿਲੀ ਵਿਚ ਬਹੁਤ ਸਾਰੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਸੀ।

Related posts

UK’s Punjabi Leaders Debate Issues of European Union Referendum

INP1012

ਬਾਰੂਦ ਦੇ ਢੇਰ ਤੇ ਰਾਜਪੁਰਾ, ਬੰਬ ਫਟਿਆ, ਰੇਖਾ ਜੋਤੀ ਗੋਬਿੰਦ ਰਿਆਂ ਪੂਨਮ ਸਖਤ ਜਖਮੀ ਅਤੇ ਕਾਂਤਾ ਮੌਕੇ ਤੇ ਹੀ ਹਲਾਕ

INP1012

ਸੀਵਰੇਜ਼ ਉਪਰੰਤ ਪੱਖੋਵਾਲ ਸੜਕ ਦਾ ਮੁਰੰਮਤ ਕਾਰਜ ਇੱਕ ਮਹੀਨੇ ਵਿੱਚ ਹੋਵੇਗਾ ਸ਼ੁਰੂ-ਦਰਸ਼ਨ ਸਿੰਘ ਸ਼ਿਵਾਲਿਕ

INP1012

Leave a Comment