Featured India National News Punjab Punjabi

ਜਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਸ਼ੁਰੂ

ਮਾਲੇਟਕੋਟਲਾ ੦੯ ਸਤੰਬਰ (ਹਰਮਿੰਦਰ ਸਿੰਘ ਭੱਟ) ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਪਿੰਰਸੀਪਲ ਸ਼੍ਰੀ ਮੁਹੰਮਦ ਖਲੀਲ ਦੀ ਅਗਵਾਈ ‘ਚ ਸ਼ੁਰੂ ਹੋਈ। ਜਿਸ ਦਾ ਉਦਘਾਟਨ ਸ਼੍ਰੀ ਮੁਹੰਮਦ ਅਨਵਾਰ ਅੰਜ਼ੁਮ ਸਕੂਲ ਮੁੱਖੀ ਸਰਕਾਰੀ ਹਾਈ ਸਕੂਲ ਜਮਾਲਪੁਰਾ ਨੇ ਕੀਤਾ। ਉਨ੍ਹਾਂ ਇਸ ਮੌਕੇ ਤੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ ਤੇ ਤੰਦਰੁਸਤ ਰੱਖਦੀਆਂ ਹਨ, ਕਿਉਂ ਜੋ ਇੱਕ ਚੰਗਾ ਦਿਮਾਗ ਤੰਦਰੁਸਤ ਸਰੀਰ ਵਿੱਚ ਹੀ ਪਾਇਆ ਜਾਂਦਾ ਹੈ। ਖਿਡਾਰੀਆਂ ਲਈ ਸ਼ੁੱਭ ਇਛਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਜਿੱਤ ਜਾਂ ਹਾਰ ਖਿੜੇ ਮੱਥੇ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਡਮ ਸ਼ਕੂਰਾਂ ਬੇਗਮ ਇਸ ਚੈਂਪੀਅਨਸ਼ਿਪ ਦੇ ਕਨਵੀਨਰ ਹਨ। ਮੈਡਮ ਦੀਆਂ ਪ੍ਰਾਪਤੀਆਂ ਸਲਾਹਣਾਯੋਗ ਹਨ। ਮੈਡਮ ਸ਼ਕੂਰਾਂ ਬੇਗਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਜੋਨਾਂ ਦੀਆਂ ਤਕਰੀਬਨ ੫੬ ਟੀਮਾਂ ਭਾਗ ਲੈਣਗੀਆਂ। ਇਨ੍ਹਾਂ ਵਿੱਚ ਅੰਡਰ-੧੪, ੧੭ ਤੇ ੧੯ ਲੜਕੇ ਅਤੇ ਲੜਕੀਆਂ ਸ਼ਾਮਲ ਹਨ। ਇਸ ਮੌਕੇ ਅਬਦੁੱਲ ਸੱਤਾਰ (ਰਿਟਾਇਰਡ ਪਿੰਰਸੀਪਲ), ਪ੍ਰਿੰਸੀਪਲ ਸ਼੍ਰੀ ਅਸਰਾਰ ਨਿਜ਼ਾਮੀ, ਮੁਜ਼ਾਹਿਦ ਅਲੀ (ਢਿੱਲੋ ਆਟੋ ਡੀਲਰ), ਮੁਹੰਮਦ ਬਸ਼ੀਰ, ਨਜੀਬ ਕੁਰੈਸ਼ੀ, ਰਾਜਨ ਸਿੰਗਲਾ, ਰਵੀ ਸ਼ੰਕਰ (ਸੁਨਾਮ), ਪ੍ਰੇਮ ਨਾਥ ਸ਼ਰਮਾ (ਸੰਗਰੂਰ), ਸ਼ਮੀਮ ਅਖਤਰੀ, ਇਮਰਾਨ ਹਬੀਬ, ਦੀਪਕ ਵਰਮਾ (ਸੰਗਰੂਰ) ਹਾਜ਼ਰ ਸਨ।

Related posts

ਸੰਸਾਰੀ ਅਤੇ ਨਿਰੰਕਾਰੀ ਵਿਦਿਆ ਬਾਰੇ ਵਿਸ਼ੇਸ਼ ਲੇਖ—ਅਵਤਾਰ ਸਿੰਘ ਮਿਸ਼ਨਰੀ

INP1012

ਰਾਜਪੁਰਾ ਵਿੱਚ ਚਲ ਰਹੇ ਸ਼ਰੇਆਮ ਦੜੇ ਸਟੇ ਬੰਦ ਕਰਵਾਏ ਜਾਣਗੇ………ਹਰਵਿੰਦਰ ਸਿੰਘ ਹਰਪਾਲਪੁਰ

INP1012

ਅਸੀ ਕੌਮ ਵਿਚ ਏਕਤਾ ਚਾਹੁੰਦੇ ਹਾਂ ਨਾ ਕਿ ਭਰਾਮਾਰੂ ਜੰਗ : ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ

INP1012

Leave a Comment