Featured India National News Punjab Punjabi

ਜਿਲ੍ਹਾ ਪਟਿਆਲਾ ਵਿੱਖੇ ਕੌਮੀ ਲੋਕ-ਅਦਾਲਤ ਦੌਰਾਨ ਰਾਜੀਨਾਮਾਯੋਗ ਆਪਰਾਧਿਕ ਮਾਮਲੇ ਸਬੰਧੀ,੧੮੩੦ ਕੇਸਾਂ ਦਾ ਨਿਪਟਾਰਾ ਕੀਤਾ ਗਿਆ।

ਪਟਿਆਲਾ ੧੦ ਸਤੰਬਰ (ਧਰਮਵੀਰ ਨਾਗਪਾਲ) ਮਾਨਯੋਗ ਸ੍ਰੀ ਹਰਮਿੰਦਰ ਸਿੰਘ ਮਦਾਨ ਜਿਲ੍ਹਾ ਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ, ਜੀਆਂ ਦੀ ਅਗੁਵਾਈ ਹੇਠ ਮਿਤੀ ੧੦-੦੯-੨੦੧੬ ਨੂੰ ਸੈਸ਼ਨ ਡੀਵੀਜ਼ਨ, ਪਟਿਆਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਖੇ ਰਾਜੀਨਾਮਾਯੋਗ ਆਪਰਾਧਿਕ ਮਾਮਲੇ ਦੇ ਕੇਸ ਲਏ ਗਏ।ਕੌਮੀ ਲੋਕ ਅਦਾਲਤ ਦੇ ਸੰਬੰਧ ਵਿਚ ਸੈਸ਼ਨ ਡਿਵੀਜ਼ਨ, ਪਟਿਆਲਾ ਵਿਚ ਕੁੱਲ ੦੪ ਬੈਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਿੱਚ ਸ਼੍ਰੀ ਐਸ.ਐਸ. ਜੌਸਨ ਮਾਨਯੋਗ ਵਧੀਕ ਸੈਸਨ ਜੱਜ, ਸ਼੍ਰੀ ਸੁਖਵਿੰਦਰ ਸਿੰਘ ਮਾਨਯੋਗ ਸਿਵਲ ਜੱਜ ਜੂਨੀਅਰ ਡਿਵੀਜਨ, ਸ੍ਰੀ ਇੰਦਰਜੀਤ ਸਿੰਘ ਮਾਨਯੋਗ ਸਿਵਲ ਜੱਜ ਜੂਨੀਅਰ ਡਿਵੀਜਨ ਅਤੇ ਮਿਸ ਰਮਨਦੀਪ ਨੀਤੂ ਮਾਨਯੋਗ ਸਿਵਲ ਜੱਜ ਜੂਨੀਅਰ ਡਿਵੀਜਨ ਜੀਆਂ ਦੀ ਪ੍ਰਧਾਨਗੀ ਹੇਠ ਬੈਂਚ ਬਣਾਏ ਗਏ। ਇਸ ਤੋਂ ਇਲਾਵਾ ਰਾਜਪੁਰਾ ਵਿਖੇਂ ਇੱਕ ਬੈਂਚ, ਸਮਾਣਾ ਅਤੇ ਨਾਭਾ ਵਿਖੇਂ ਦੋ-ਦੋ ਬੈਂਚ ਬਣਾਏ ਗਏ। ਇਸ ਕੌਮੀ ਲੋਕ ਅਦਾਲਤ ਵਿਚ ਵਕੀਲ ਸਾਹਿਬਾਨ ਅਤੇ ਸਮਾਜ ਸੇਵਕ ਲੋਕ ਅਦਾਲਤਾਂ ਦੇ ਬੈਂਚਾਂ ਦੇ ਮੈਂਬਰ ਬਣੇ ਅਤੇ ਵੱਡੀ ਤਾਦਾਤ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਕੌਮੀ ਲੋਕ ਅਦਾਲਤ ਵਿਖੇਂ ਲਗਭਗ ੨੨੩੫ ਕੇਸ ਸੁਣਵਾਈ ਲਈ ਰੱਖੇ ਗਏ, ਜਿਹਨਾਂ ਵਿੱਚਂੋ ੧੮੩੦ ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ਅਤੇ ੦੩ ਕਰੋੜ ੮੨ ਲੱਖ ੪੧ ਹਜਾਰ ੯੫੦ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਤੇ ਸ੍ਰੀ ਹਰਮਿੰਦਰ ਸਿੰਘ ਮਦਾਨ, ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਜੀਆਂ ਨੇ ਪਟਿਆਲਾ ਕੋਰਟ ਵਿੱਚ ਗਠਿਤ ਹਰੇਕ ਬੈਂਚ ਦਾ ਦੌਰਾ ਕੀਤਾ ਅਤੇ ਇਸ ਲੋਕ ਅਦਾਲਤ ਵਿੱਚ ਆਈ ਪਾਰਟੀਆਂ/ਲੋਕਾਂ ਨੂੰ ਰਾਜੀਨਾਮੇ ਦੇ ਨਾਲ ਝਗੜੇ ਦਾ ਸਮਾਧਾਨ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਝਗੜੇ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਫੈਸਲੇ ਵਿਰੁੱਧ ਕਿਸੇ ਵੀ ਅਦਾਲਤ ਵਿਚ ਅਪੀਲ ਦਾਇਰ ਨਹੀਂ ਹੁੰਦੀ।ਕਿਉਂਕਿ ਇਹ ਫੈਸਲਾ ਆਸਪੀ ਰਜਾਮੰਦੀ ਨਾਲ ਕਰਾਇਆ ਜਾਂਦਾ ਹੈ, ਇਸਲਈ ਧਿਰਾਂ ਵਿਚਕਾਰ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ ਅਤੇ ਦੋਵੇਂ ਧਿਰਾਂ ਦੀ ਜਿੱਤ ਹੁੰਦੀ ਹੈ।ਇਸ ਮੌਕੇ ਤੇ ਸ਼੍ਰੀ ਆਸ਼ੀਸ਼ ਕੁਮਾਰ ਬਾਂਸਲ, ਸੀ.ਜੇ.ਐਮ. ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਜੀਆਂ ਨੇ ਦੱਸਿਆ ਕਿ ਮਹੀਨੇ ਦੇ ਕੰਮ ਵਾਲੇ ਅਖੀਰਲੇ ਸ਼ਨੀਵਾਰ ਨੂੰ ਸਾਰੀਆਂ ਜੂਡੀਸ਼ੀਅਲ ਕੋਰਟਾਂ ਵਿਖੇਂ ਮਾਸਿਕ ਲੋਕ-ਅਦਾਲਤ ਲਗਾਈ ਜਾਂਦੀ ਹੈ ਜਿਸ ਵਿੱਚ ਗੰਭੀਰ ਅਪਰਾਧਿਕ ਕੇਸਾਂ ਨੂੰ ਛੱਡ ਕੇ, ਹਰ ਤਰ੍ਹਾਂ ਦੇ ਕੇਸ ਲਗਾਏ ਜਾਂਦੇ ਹਨ। ਉਨ੍ਹਾਂ ਦੁਆਰਾ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਅਗਲੀ ਕੌਮੀ ਲੋਕ-ਅਦਾਲਤ ਮਿੱਤੀ ੦੮-੧੦-੧੬ ਨੂੰ ਲੱਗੇਗੀ, ਜਿਸ ਵਿੱਚ ਟਰੈਫਿਕ, ਪੈਟੀ ਮੈਟਰਸ ਅਤੇ ਮਿਓੂਸੀਪਲ ਮੈਟਰਸ ਲਾਏ ਜਾਣਗੇ ਜਿਸ ਵਿੱਚ ਲੋਕ ਇਸ ਲੋਕ-ਅਦਾਲਤ ਦਾ ਲਾਭ ਉਠਾ ਕੇ ਆਪਣੇ ਝਗੜਿਆਂ ਦਾ ਸਹਿਮਤੀ ਨਾਲ ਫੈਸਲਾ ਕਰਵਾ ਸਕਦੇ ਹਨ।ਇਸ ਸੰਬੰਧੀ ਹੋਰ ਜਾਣਕਾਰੀ ਲਈ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ website ਅਤੇ ਟੋਲ ਫਰੀ ਨੰਬਰ ੧੯੬੮ ਤੇ ਸੰਪਰਕ ਕੀਤਾ ਜਾ ਸਕਦਾ ਹੈ

Related posts

ਕੰਵਲਦੀਪ ਸਿੰਘ ਬਾਦਲ ਰੂਸ ‘ਚ ਕਰੇਗਾ ਭਾਰਤੀ ਯੂਨੀਵਰਸਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ

INP1012

ਨਾਗਪਾਲ ਇੰਟਰਪ੍ਰਾਇਜਿਸ ਤੇ ਚਿੱਟੇ ਦਿਨ ਲੁਟੇਰੇ ਦਾ ਧਾਵਾ ਤੇ ੩ ਲੱਖ ਰੁਪਏ ਦੀ ਨਕਦੀ ਲੈ ਕੇ ਹੋਣ ਲਗਿਆ ਸੀ ਫਰਾਰ

INP1012

ਪੋਲਟਰੀ ਫਾਰਮਾਂ ਕਾਰਨ ਮੱਖੀਆਂ ਦੀ ਬਹੁਤਾਤ ਦੇ ਢੁਕਵੇਂ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਸਾਂਝੀ ਕਮੇਟੀ ਦਾ ਗਠਨ

INP1012

Leave a Comment