Featured India International News Punjab Punjabi

ਧੂਮ ਧੜਾਕੇ ਨਾਲ ਹੋਈ ਨਾਰਵੇ ਚ ਬਾਲੀਵੂਡ ਫਿਲਮ ਫੈਸਟੀਵਲ ਦੀ ਸ਼ੁਰੂਆਤ।

ਓਸਲੋ (ਰੁਪਿੰਦਰ ਢਿੱਲੋ ਮੋਗਾ) ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ।ਜਿਸ ਵਿੱਚ ਹਰ ਸਾਲ ਬਾਲੀਵੂਡ ਸਕਰੀਨ ਦੇ ਮਹਾਨ ਸਿਤਾਰੇ  ਇਸ ਫੈਸਟੀਵਲ ਦੀ ਰੋਣਕ ਆਣ ਕੇ ਵਧਾਉਦੇ ਹਨ।ਬੀਤੇ ਦਿਨੀ  ਇਸ ਫੈਸਟੀਵਲ ਦੀ ਸ਼ੁਰੂਆਤ ਬੜੀ ਧੁਮ ਧੜਾਕੇ ਨਾਲ ਹੋਈ। Aਸਲੋ ਦੇ ਲੋਰਨਸਕੂਗ ਦੇ ਬਿਹਤਰੀਨ ਸਿਨੇਮਾ ਹਾਲ ਚ ਬਾਲੀਵੁਡ ਐਕਟਰੈਸ ਜੀਨæਤ ਅਮਾਨ ਵੱਲੋ ਸ਼ਾਮਾ ਜਲਾ ਇਸ ਫੈਸਟੀਵਲ ਦੀ ਅੋਪਨਿੰਗ ਕੀਤੀ।ਇਸ ਮੋਕੇ  ਨਾਰਵੇ ਦੀਆ ਕਈ ਜਾਣੀਆ ਮਾਣੀਆ ਹਸਤੀਆ, ਭਾਰਤ ਤੋ ਆਏ ਮਹਿਮਾਨ ਅਤੇ ਨਾਰਵੇ ਤੋ  ਏਸ਼ੀਅਨ ਮੂਲ ਦੇ ਪਤਵੰਤੇ ਸੱਜਣ ਹਾਜ਼ਿਰ ਸਨ।ਇਸ ਮੋਕੇ ਦੇਸੀ ਅਤੇ ਵਿਦੇਸ਼ੀ ਮੂਲ ਦੇ ਕਲਾਕਾਰ ਨੇ ਬਾਲੀਵੂਡ ਸੰਗੀਤ ਤੇ ਨ੍ਰਿਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪੋਲੈਡ ਦੇ ਡਾਂਸ ਕਲਾਕਾਰਾ ਨੇ ਤਾ ਕਮਾਲ ਦਾ ਭਾਰਤੀ ਸੰਗੀਤ ਦੇ ਸਹੋਣੇ ਨ੍ਰਿਤ ਦਾ ਪ੍ਰਦਰਸ਼ਨ ਕੀਤਾ।ਸਾਰਾ ਹਫਤਾ ਚੱਲਣ ਵਾਲੇ ਇਸ ਫਿਲਮੀ ਫੈਸਟੀਵਲ ਚ  ਬਾਲੀਵੂਡ ਦੀਆ ਫਿਲਮਾ ਤੋ ਇਲਾਵਾ  ਬਾਲੀਵੂਡ ਨਗਰੀ ਦੇ ਪ੍ਰਸਿੱਧ ਕਲਾਕਾਰ ਦਰਸ਼ਕਾ ਦੇ ਰੂ ਬਰੂ ਹੋਣਗੇ। ਬਾਲੀਵੂਡ ਮੇਲਾ ਦੀ ਸਮਾਪਤੀ  16 ਸੰਤਬਰ ਨੂੰ ਲੀਲੇਸਟਰੋਮ ਕੱਲਚਰ ਹਾਊਸ ਚ ਰੰਗਾ ਰੰਗ ਪ੍ਰੋਗਰਾਮ ਦੀ ਸ਼ਾਮ ਹੋਵੇਗੀ। ਫਿਲਮ ਫੈਸਟੀਵਲ ਦੇ ਪ੍ਰੰਬੱਧਕ ਨਸਰੂਲਾ ਕੂਰੇਸ਼ੀ ਤੇ ਸਹਿਯੋਗੀਆ   ਵੱਲੋ ਆਪ ਸੱਭ ਦਾ ਨਿੱਘਾ ਸਵਾਗਤ ਹੈ ਅਤੇ ਇਸ ਵਿੱਚ ਸ਼ਾਮਿਲ ਹੋ ਰੋਣਕ ਵਧਾਉ।

Related posts

ਰੀਗਲ ਫ਼ੈਸ਼ਨ ਐਂਡ ਫਿਟਨਸ ਸ਼ੌਅ ਸੀਜਨ-2 ਦੇ ਆਡੀਸ਼ਨ 26 ਮਾਰਚ ਨੂੰ

INP1012

ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ – ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ

INP1012

ਜ਼ਿਲਾ ਲੁਧਿਆਣਾ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਮਿਲੀਆਂ 8 ਸੀਟਾਂ

INP1012

Leave a Comment