Featured India National News Punjab Punjabi

ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਬੋਰਡ ਸਰਾਰਤੀ ਅਨਸਰ ਨੇ ਪਾੜ ਕੇ ਸੁੱਟਿਆ

ਸੰਦੌੜ, 1੪ ਸਤੰਬਰ (ਹਰਮਿੰਦਰ ਸਿੰਘ ਭੱਟ)
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੀ 9 ਸਾਲਾਂ ਦੀਆਂ ਪ੍ਰਾਪਤੀਆਂ  ਨੂੰ ਲੈਕੇ ਹਲਕਾ ਮਾਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਵੱਡ ਅਕਾਰੀ ਫਲੈਕਸ ਬੋਰਡ ਹੁਣ ਪਿੰਡਾਂ ਵਿਚ ਸੁਰੱਖਿਅਤ ਨਹੀਂ ਜਾਪ ਰਹੇ ਹਨ।ਇਸਦੀ ਤਾਜਾ ਮਿਸਾਲ ਪਿੰਡ ਕਲਿਆਣ ਤੋਂ ਮਿਲਦੀ ਹੈ ਜਿਥੇ ਦੋ ਤਿੰਨ ਪਹਿਲਾਂ ਲਾਏ ਗਏ ਵੱਡ ਅਕਾਰੀ ਬੋਰਡ ਨੂੰ ਕਿਸੇ ਸਰਾਰਤੀ  ਅਨਸਰ ਨੇ ਪਾੜ ਦਿੱਤਾ। ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਤੇ ਬੱਸ ਸਟੈਂਡ ਦੇ ਨਜਦੀਕ ਲੱਗੇ ਇਸ ਫਲੈਕਸੀ ਬੋਰਡ ਨੂੰ ਬੀਤੀ ਰਾਤ ਨੂੰ ਪਾੜ ਕੇ ਸੁੱਟ ਦਿੱਤਾ।ਇਸ ਸਬੰਧੀ ਜਦੋਂ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਅਕਾਲੀ ਆਗੂ ਦਰਸਨ ਸਿੰਘ ਝਨੇਰ ਅਤੇ ਜਥੇਦਾਰ ਅਜੈਬ ਸਿੰਘ ਕਲਿਆਣ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਾਰਤੀ ਅਨਸਰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ।

Related posts

2016 ਵਿਚ ਕੌਮਾਂਤਰੀ ਪੱਧਰ ‘ਤੇ 48 ਪੱਤਰਕਾਰ ਮਾਰੇ ਗਏ — ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

INP1012

ਵਕਤ-ਟਪਾਊ ਸਿਹਤ ਅਤੇ ਸਿੱਖਿਆ ਯੋਜਨਾਵਾਂ—ਗੁਰਮੀਤ ਸਿੰਘ ਪਲਾਹੀ

INP1012

ਪੁਲਿਸ ਵਲੋਂ ਗੁਪਚੁੱਪ ਤਰੀਕੇ ਨਾਲ ਇਨੌਲੋ ਵਰਕਰਾਂ ਨੂੰ ਕੀਤਾ ਗਿਆ ਰਿਹਾਅ ਐਸ ਡੀ ਐਮ ਕੋਰਟ ਦੇ ਨੇੜੇ ਬਣੀ ਪੁਲਿਸ ਛਾਉਨੀ

INP1012

Leave a Comment