Featured India National News Punjab Punjabi

ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਅਤੇ ਜਗਦੇਵ ਸਿੰਘ ਜਸੋਵਾਲ ਮੈਮੋਰੀਅਲ ਟਰਸਟ ਦਾ ਵਫਦ ਪਟਨਾ ਸਾਹਿਬ ਲਈ ਹੋਇਆ ਰਵਾਨਾ

ਲੁਧਿਆਣਾ, 20 ਸਤੰਬਰ  (ਸਤ ਪਾਲ ਸੋਨੀ)  ਅੱਜ ਇਥੋਂ  ਪ੍ਰੋ :ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਅਤੇ ਜਗਦੇਵ ਸਿੰਘ ਜਸੋਵਾਲ ਮੈਮੋਰੀਅਲ ਟਰਸਟ ਦਾ ਛੇ  ਮੈਂਬਰੀ ਵਫਦ ਸ ਪਰਗਟ ਸਿੰਘ ਗਰੇਵਾਲ ਦੀ ਅਗਵਾਈ ਹੇਠ ਪਟਨਾ ਸਾਹਿਬ ਵੱਲ ਸੜਕ ਰਸਤੇ ਰਾਹੀਂ  ਰਵਾਨਾ ਹੋਇਆ। ਵਫਦ  ਨੂੰ ਜਵਦੀ ਟਕਸਾਲ ਦੇ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਅਰਦਾਸ ਕਰਣ ਮਗਰੋਂ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਰਾਜੀਵ ਕੁਮਾਰ ਲਵਲੀ ਨੇ ਦਸਿਆ ਕਿ ਇਹ ਜਥਾ ਨਵੰਬਰ ਮਹੀਨੇ ਚ ਪ੍ਰੋ ਮੋਹਨ ਸਿੰਘ ਫਾਊਡੇਸ਼ਨ ਵਲੋਂ ਸਾਹਿਬ ਸ੍ਰੀ ਗੁਰੂ ਗੋਬਿਂਦ ਸਿੰਘ ਜੀ ਦੇ 350ਵਾਂ ਜਨਮ ਦਿਹਾੜਾ ਮਨਾਉਣ ਸੰਬਧੀ ਪ੍ਰਬੰਧ ਕਰਣ ਅਤੇ ਪੇਸ਼ਕਾਰੀਆਂ  ਲਗਾਉਣ ਲਈ ਪਟਨਾ ਸਾਹਿਬ ਅਤੇ ਨੇੜੇ ਰਹਿਣ ਵਾਲੇ ਪੰਜਾਬੀਆਂ ਨਾਲ ਸਲਾਹ ਮਸ਼ਵਰਾ  ਕਰ ਕੇ ਪ੍ਰੋਗਰਾਮ ਉਲੀਕੇਗਾ । ਯਾਦ ਰਹੇ  ਪ੍ਰੋ :ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਸਵ: ਸ ਜਗਦੇਵ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਪਿਛਲੇ 37 ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਨਾਲ ਨਾਲ ਵਿਦੇਸ਼ਾਂ ਵਿਚ ਅਮਰੀਕਾ, ਡੈਨਮਾਰਕ ਤੇ ਹੋਰ ਦੇਸ਼ਾਂ ਚ ਵੀ ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲੇ ਦਾ ਆਯੋਜਨ ਕਰ ਰਹੀ ਹੈਂ। ਇਹ ਪਹਿਲੀ ਵਾਰ ਹੈਂ ਕਿ ਮੇਲਾ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਜਿਸਦਾ ਸੰਬਧ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਪਾਤਸ਼ਾਹੀ ਸਾਹਿਬ  ਸ੍ਰੀ ਗੁਰੂ ਗੋਬਿਂਦ ਸਿੰਘ ਜੀ ਦੇ ਨਾਲ ਜੁੜਿਆ ਹੈਂ ਤੇ ਇੱਥੇ ਨਵੰਬਰ ਮਹੀਨੇ ਵਿਚ ਮੇਲਾ ਕਰਵਾਇਆ ਜਾ ਰਿਹਾ। ਜਿਸ ਦੇ ਵਿਚ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ, ਇਤਿਹਾਸਕ ਅਤੇ ਧਾਰਮਿਕ ਗਾਇਕੀ, ਗੁਰਬਾਣੀ  ਕੀਰਤਨ, ਢਾਡੀ ਤੇ ਕਵੀਸ਼ਰੀ ਦੇ ਨਾਲ ਪ੍ਰੋ ਮੋਹਨ ਸਿੰਘ ਜੀ ਦੀ ਰਚਨਾਂ ਸਿੱਖੀ ਦਾ ਬੁੱਟਾ ਤੇ ਹੋਰ ਇਤਿਹਾਸਿਕ ਵਾਰਾਂ ਦਾ ਗਾਇਨ ਉੱਚ ਕੋਟੀ ਦੇ ਲੋਕ ਗਾਇਕਾਂ ਵਲੋਂ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਪੰਜਾਬ ਦੀਆ ਹੋਰ ਵੀ ਜਥੇਬੰਦੀਆਂ ਦਾ ਸਹਿਯੋਗ ਲਿਆ  ਜਾਵੇਗਾ। ਇਸ ਵਫਦ ਵਿੱਚ ਪਰਗਟ ਸਿੰਘ ਪਰਧਾਨ, ਰਾਜੀਵ ਕੁਮਾਰ ਲਵਲੀ ਜਨਰਲ ਸਕੱਤਰ ਗੁਰਨਾਮ ਸਿੰਘ ਧਾਲੀਵਾਲ ਉੱਪ ਪ੍ਰਧਾਨ, ਮਾਸਟਰ ਸਾਧੂ ਸਿੰਘ ਜਨਰਲ ਸਕੱਤਰ, ਕੇਸਰ ਸਿੰਘ ਤੇ ਮਨਿੰਦਰ ਸਿੰਘ ਥਿੰਦ ਜੋ ਕਿ ਪਟਨਾ ਸਾਹਿਬ ਦੇ ਉੱਘੇ ਟ੍ਰਾਂਸਪੋਟਰ ਹਨ ਸ਼ਾਮਿਲ ਹਨ ।

Related posts

ਪੰਜਾਬੀ ਆਪਣੀ ਵਿਰਾਸਤੀ ਕਦਰਾਂ ਕੀਮਤਾਂ ਤੋਂ ਲਾਂਭੇ ਹੋ ਚੁੱਕੇ ਹਨ।

INP1012

ਜਿਲਾ ਪੱਧਰੀ ਵਣ ਮਹਾਂਉਤਸਵ ਸਮਾਰੋਹ ਕਰਵਾਇਆ

INP1012

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਵਿਖੇ ਖੇਡ ਦਿਵਸ ਮਨਾਇਆ ਗਿਆ

INP1012

Leave a Comment