Featured India National News Punjab Punjabi

ਜ਼ਿਲਾ ਮੈਜਿਸਟਰੇਟ ਵਲੋਂ ਅਸਲਾ ਡਿਪੂ ਬਰਸਟ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਪਟਿਆਲਾ, ੨੦ ਸਤੰਬਰ (ਧਰਮਵੀਰ ਨਾਗਪਾਲ) ਜ਼ਿਲਾ ਮੈਜਿਸਟਰੇਟ ਪਟਿਆਲਾ ਸ਼੍ਰੀ ਰਾਮਵੀਰ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ ੧੯੭੩ (੧੯੭੪ ਦਾ ਐਕਟ ਨੰਬਰ ੨) ਦੀ ਧਾਰਾ ੧੪੪ ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਸਲਾ ਡਿਪੂ ਬਰਸਟ, ਤਹਿਸੀਲ ਅਤੇ ਜ਼ਿਲਾ ਪਟਿਆਲਾ ਹੁਣ ਅਸਲਾ ਡਿਪੂ ਬਰਸਟ ਦੇ ਆਲੇ ਦੁਆਲੇ ਦੇ ੧੦੦੦ ਗਜ਼ (੯੧੪.੪ ਮੀਟਰ) ਦੇ ਏਰੀਏ ਵਿੱਚ ਬਿਲਡਿੰਗਾਂ ਦੀ ਕਿਸੇ ਵੀ ਕਿਸਮ ਦੀ ਕੋਈ ਉਸਾਰੀ ਨਾ ਕਰਨ ਅਤੇ ਨਾਲ ਲਗਦੀਆਂ ਜਮੀਨਾਂ ਦੇ ਮਾਲਕਾਂ ਵਲੋਂ ਨਾੜ/ਕਣਕ ਅਤੇ ਜ਼ੀਰੀ ਦੀ ਰਹਿੰਦ-ਖੂਹੰਦ ਨੂੰ ਸਾੜਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ੧੫ ਨਵੰਬਰ ੨੦੧੬ ਤੱਕ ਜਾਰੀ ਰਹਿਣਗੇ।
ਹੁਕਮਾਂ ਮੁਤਾਬਕ ਪਟਿਆਲਾ ਸਟੇਸ਼ਨ ਹੈਡ ਕੁਆਟਰ, ਪਟਿਆਲਾ ਵੱਲੋਂ ਜ਼ਿਲ•ਾ ਮੈਜਿਸਟਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਨੰ: ਪੀ.ਸੀ. ੭ ਐਮ.ਐਫ. ਬੀ/ ੫੦੪੨/ ਐਲ.ਡਬਲਿਊ (ਵੈਸਟ) ੧੭੯ ਅਧੀਨ ਵਰਕਸ ਅਤੇ ਡਿਫੈਂਸ ਐਕਟ, ੧੯੦੩ (੭ ਆਫ ੧੯੦੩) ਜੋ ਕਿ ਡਿਫੈਂਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਪਾਰਟ ੨ ਸੈਕਸ਼ਨ ੪ ਮਿਤੀ ੩੦ ਜੁਲਾਈ ੨੦੦੪ ਰਾਹੀਂ ਜਾਰੀ ਕੀਤਾ ਗਿਆ ਹੈ, ਐਸ.ਆਰ.ਓ ੧੧੯ ਵਿੱਚ ਲਿਖਿਆ ਗਿਆ ਹੈ ਕਿ ਅਸਲਾ ਡਿੱਪੂ, ਬਰਸਟ ਜ਼ਿਲਾ ਪਟਿਆਲਾ ਦੇ ੧੦੦੦ ਗਜ਼ (੯੧੪.੪ ਮੀਟਰ) ਦੇ ਏਰੀਆ ਵਿੱਚ ਬਿਲਡਿੰਗਾਂ ਦੀ ਕਿਸੇ ਵੀ ਕਿਸਮ ਦੀ ਕੋਈ ਉਸਾਰੀ ਨਾ ਕੀਤੀ ਜਾਵੇ ਅਤੇ ਇਹ ਏਰੀਆ ਖਾਲੀ ਰੱਖਿਆ ਜਾਵੇ। ਇਸ ਤੋਂ ਇਲਾਵਾ ਅਸਲਾ ਡਿਪੂ ਦੇ ਨੇੜੇ ਜਿਨਾਂ ਕਿਸਾਨਾਂ ਦੀਆਂ ਜ਼ਮੀਨਾਂ ਹਨ, ਉਹ ਫਸਲ ਦੇ ਨਾੜ ਨੂੰ ਸਾੜ ਦਿੰਦੇ ਹਨ। ਇਸ ਲਈ ਅਸਲਾ ਖਾਨਾ ਦੀ ਹਿਫਾਜ਼ਤ ਲਈ, ਇਸ ਨੋਟੀਫਿਕੇਸ਼ਨ ਵਿੱਚ ਦਰਸਾਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਜ਼ਰੂਰੀ ਹੋ ਗਿਆ ਹੈ ਕਿ ਇਸ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਣ ।

Related posts

ਤਰਸਣ ਰੋਟੀ ਨੂੰ – ਮਲਕੀਅਤ ‘ਸੁਹਲ’

INP1012

ਟੈਟ ਪਾਸ ਬੇਰੁਜਗਾਰ ਬੀ.ਐਡ ਯੂਨੀਅਨ ਮਾਲੇਰਕੋਟਲਾ ਬਲਾਕ ਦੀ ਮੀਟਿੰਗ ਹੋਈ

INP1012

ਡੰਗ ਅਤੇ ਚੋਭਾਂ–ਗੁਰਮੀਤ ਸਿੰਘ ਪਲਾਹੀ

INP1012

Leave a Comment