Featured India National News Punjab Punjabi

ਸੁਵਿਧਾ ਕਾਮਿਆਂ ਦੇ ਮਾਪਿਆਂ ਨੇ ਰੁਜਗਾਰ ਬਚਾਉਣ ਲਈ ਸੂਬੇ ਭਰ ‘ਚ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ

ਬਾਬਾ ਫਰੀਦ ਮੇਲੇ ਤੇ ਸੁਵਿਧਾ ਕਰਮੀ ਕਰਨਗੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ
ਲੁਧਿਆਣਾ 21 ਸਤੰਬਰ (ਸਤ ਪਾਲ ਸੋਨੀ) ਸੂਬਾ ਸਰਕਾਰ ਦੀ ਸੁਖਮਨੀ ਸੇਵਾ ਸੋਸਾਇਟੀ ਦੇ ਅਧੀਨ 2005 ਤੋਂ ਸੁਵਿਧਾ ਸੈਂਟਰਾਂ ਵਿੱਚ ਕੰਮ ਕਰ ਰਹੇ ਸੁਵਿਧਾ ਕਰਮਚਾਰੀਆਂ ਨੂੰ ਨਵੇਂ ਖੁੱਲੇ ਸੇਵਾ ਕੇਂਦਰ ਚਲਾਉਣ ਵਾਲੀ ਪ੍ਰਾਈਵੇਟ ਕੰਪਨੀ ਵਿੱਚ ਮਰਜ ਕਰਨ ਦੇ ਵਿਰੋਧ ਵਿੱਚ ਅਤੇ ਸੁਵਿਧਾ ਕਰਮੀਆਂ ਦਾ ਰੁਜਗਾਰ ਬਚਾਉਣ ਲਈ ਅੱਜ ਸੂਬੇ ਭਰ ‘ਚ ਇਨਾਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ। ਜਿਸ ਰਾਹੀਂ ਉਨਾਂ ਸਰਕਾਰ ਤੋਂ 12 ਸਾਲ ਤੋਂ ਨਿਗੁਣੀਆਂ ਤਨਖਾਹਾਂ ਤੇ ਡੰਗ ਟਪਾ ਰਹੇ ਸੁਵਿਧਾ ਕਰਮਚਾਰੀਆਂ ਨੂੰ ਵੀ ਹੋਰਨਾਂ ਵਿਭਾਗਾਂ ਦੇ ਕੱਚੇ ਤੋਂ ਪੱਕੇ ਕੀਤੇ ਕਾਮਿਆਂ ਦੀ ਤਰਜ ਤੇ ਪੱਕਾ ਕਰਨ ਦੀ ਮੰਗ ਕੀਤੀ। ਏਸੇ ਪ੍ਰਕਾਰ ਦਾ ਇੱਕ ਮੰਗ ਪੱਤਰ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਦੇਣ ਤੋਂ ਬਾਅਦ ਸੁਵਿਧਾ ਕਰਮੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਕੀਤੇ ਜਾ ਰਹੇ ਸੁਵਿਧਾ ਕਰਮਚਾਰੀ ਚੰਡੀਗੜ ਦੀਆਂ ਸੜਕਾਂ ਉੱਪਰ ਭੀਖ ਮੰਗਣ ਲਈ ਮਜਬੂਰ ਹੋ ਗਏ ਹਨ। ਭੀਖ ਵਜੋਂ ਚੰਡੀਗੜ ਦੇ ਸੈਕਟਰ 43 ਦੇ ਬੱਸ ਸਟੈਂਡ ਤੋਂ 155 ਰੁਪਏ, ਸ੍ਰੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਕੋਲੋਂ 670 ਰੁਪਏ, ਸੰਨੀ ਇੰਨਕਲੇਵ 145 ਰੁਪਏ, ਗੁਰੂਦੁਆਰਾ ਸ੍ਰੀ ਸਿੰਘ ਸ਼ਹੀਦਾਂ ਕੋਲੋ 129 ਰੁਪਏ, ਬਲੂੰਗੀ ਲਾਈਟਾਂ 136 ਰੁਪਏ, ਖਰੜ ਬੱਸ ਸਟੈਂਡ 111 ਰੁਪਏ, 6 ਫੇਸ਼ ਬੱਸ ਸਟੈਂਡ 735 ਅਤੇ ਸੈਕਟਰੀਏਟ ਤੋਂ 801 ਰੁਪਏ ਭੀਖ ਇਕੱਠੀ ਹੋਈ। ਪੰਜਾਬ ਸਰਕਾਰ ਨੂੰ ਸੁਵਿਧਾ ਕਰਮੀਆਂ ਵੱਲੋਂ ਇਹ ਵੀ ਗੁਹਾਰ ਲਗਾਈ ਗਈ ਕਿ ਭੀਖ ਵਜੋਂ ਪ੍ਰਾਪਤ ਹੋਏ 2882 ਰੁਪਏ ਨਾਲ ਸੁਵਿਧਾ ਦੇ 1100 ਪਰਿਵਾਰਾਂ ਦਾ ਗੁਜਾਰਾ ਨਹੀਂ ਹੋ ਸਕਦਾ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਸੁਵਿਧਾ ਕਰਮਚਾਰੀਆਂ ਨੂੰ ਵਧੀਆ ਭਵਿੱਖ ਦੇਣ ਲਈ ਇਹਨਾਂ ਦੀਆ ਸੇਵਾਵਾਂ ਨਿਯਮਿਤ ਕੀਤੀਆਂ ਜਾਣ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਅੱਜ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੁਵਿਧਾ ਕਰਮਚਾਰੀਆਂ ਦੇ ਮਾਪਿਆਂ ਵੱਲੋਂ ਬੇਨਤੀ ਪੱਤਰ ਦੇ ਕੇ ਏਹੀ ਗੁਹਾਰ ਲਗਾਈ ਗਈ ਹੈ। ਉਨਾਂ ਕਿਹਾ ਕਿ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਉਹ ਪੰਜਾਬ ਸਰਕਾਰ ਨਾਲ ਵਾਰ ਵਾਰ ਤਾਲਮੇਲ ਕਰ ਰਹੇ ਹਾਂ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਮਿਲਣ ਦਾ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਨਾਲ ਸੁਵਿਧਾ ਕਰਮੀਆਂ ਵਿੱਚ ਦਿਨੋ ਦਿਨ ਰੋਸ਼ ਵਧਦਾ ਜਾ ਰਿਹਾ ਹੈ। ਹੋਰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਅਪਣੀ ਹੋਂਦ ਦਿਖਾਉਣ ਲਈ ਜਿਲਾ ਫਰੀਦਕੋਟ ਵਿਖੇ ਹੋ ਰਹੇ ਬਾਬਾ ਫਰੀਦ ਜੀ ਦੇ ਮੇਲੇ ਤੇ ਆ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਰਸਤੇ ਵਿੱਚ ਸਾਂਤੀਪੂਰਵਕ ਖੜ• ਕੇ ਅਪਣੀਆਂ ਮੰਗਾਂ ਮਨਵਾਉਣ ਦੀ ਜਿਥੇ ਦੁਹਾਈ ਦੇਣਗੇ ਉਥੇ ਹੀ ਉਨਾਂ ਨੂੰ ਏਹ ਵੀ ਅਹਿਸਾਸ ਕਰਵਾਉਣਗੇ ਕਿ ਜੇਕਰ ਸਾਡੀ ਮੰਗ ਨਾ ਮੰਗੀ ਗਈ ਤਾਂ ਅਸੀ ਸਾਲ 2017 ਦੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸ਼ਰਮਨਾਕ ਹਾਰ ਵਿੱਚ ਕਿੰਨਾਂ ਯੋਗਦਾਨ ਪਾ ਸਕਦੇ ਹਾਂ। ਉਨਾਂ ਕਿਹਾ ਕਿ ਸਾਡੇ ਸੰਘਰਸ਼ ਕਾਰਨ ਕਿਸੇ ਵੀ ਪ੍ਰਕਾਰ ਦੇ ਨਫੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੁਵਿਧਾ ਕਰਮੀਂ ਰਵਿੰਦਰ ਸੋਢੀ, ਰਾਜਵੰਤ ਕੌਰ, ਗੁਰਿੰਦਰ ਕੌਰ ਮਹਿਦੂਦਾਂ,  ਜਸਵਿੰਦਰ ਸਿੰਘ, ਰਾਣੋ ਬਾਲਾ, ਨਵਨੀਤ ਸ਼ਰਮਾਂ, ਰਾਜੇਸ਼ ਕੁਮਾਰ, ਪ੍ਰੇਮ ਸਿੰਘ, ਦਿਨੇਸ਼ ਕੁਮਾਰ, ਅਕਾਸ਼, ਰਿੰਕੂ, ਯੁਗਰਾਜ ਸਿੰਘ ਅਤੇ ਹੋਰ ਹਾਜਿਰ ਸਨ।

Related posts

ਬਾਦਲ ਨੂੰ ਲਗਾਤਾਰ ਤੀਸਰੀ ਵਾਰ ਮੁੱਖਮੰਤਰੀ ਬਣਾਉਣ ‘ਚ ਦਲਿਤ ਭਾਈਚਾਰੇ ਦਾ ਅਹਿਮ ਯੋਗਦਾਨ ਹੋਵੇਗਾ – ਰਣੀਕੇ

INP1012

ਜ਼ਿਲਾ ਪੱਧਰੀ ਦੋ ਰੋਜ਼ਾ ਪੇਂਡੂ ਖੇਡਾਂ ਅੱਜ ਤੋਂ

INP1012

ਬੈਂਸ ਦੀ ਅਗਵਾਈ’ਚ ਵਾਰਡ ਨੰ.66 ਵਿਖੇ ਸ਼ਿਮਲਾਪੁਰੀ ਦੀਆਂ ਗਲੀਆਂ ਬਣਾਉਣ ਦਾ ਹੋਇਆ ਉਦਘਾਟਨ ਮਿਹਨਤਕਸ਼ਾਂ ਤੋਂ ਉਦਘਾਟਨ ਕਰਵਾ ਕੇ ਦਿੱਤਾ ਮਾਣ

INP1012

Leave a Comment