Featured India National News Punjab Punjabi

ਸਮਾਜ ਸੇਵੀ ਆਗੂਆਂ ਨੇ ਸਿਹਤ ਵਿਭਾਗ ਵਿਰੁਧ ਕੀਤੀ ਨਾਅਰੇਬਾਜ਼ੀ

ਸਿਹਤ ਵਿਭਾਗ ਦੇ ਅਮਲੇ ਤੇ ਸਮਾਜ ਸੇਵੀ ਸੰਸਥਾਂ ਦੇ ਆਗੂਆਂ ਵਿਚ ਖਿੱਚੋਤਾਣ ਵਧੀ , ਡਿਪਟੀ ਸਿਵਲ ਸਰਜਨ ਨੇ ਆ ਕੇ ਮਾਮਲਾ ਸੁਲਝਾਇਆ
ਸ਼ੇਰਪੁਰ (ਕੁਲਵੰਤ ਸਿੰਘ ਟਿੱਬਾ) ਸਥਾਨਿਕ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇਲਾਕੇ ਦੀ ਮੋਹਰੀ ਸਮਾਜ ਸੇਵੀ ਸੰਸਥਾ ਜਨ ਸਹਾਰਾ ਕਲੱਬ ਦੇ ਆਗੂਆਂ ਅਤੇ ਸਿਹਤ ਵਿਭਾਗ ਦੇ ਅਮਲੇ ਵਿਚ ਇੱਕ ਮਜ਼ਦੂਰ ਵਿਅਕਤੀ ਦੇ ਚਲਾਨ ਕੱਟਣ ਨੂੰ ਲੈ ਕੇ ਖਿਚੋਤਾਣ ਵਧ ਗਈ ।
ਜਿਕਰਯੋਗ ਹੈ ਕਿ ਕਸਬੇ ਵਿਚ ਡੇਂਗੂ ਦੇ ਪ੍ਰਕੋਪ ਨੂੰ ਲੈਕੇ ਸਮਾਜ ਸੇਵੀ ਸੰਸਥਾ ਜਨ ਸਹਾਰਾ ਕਲੱਬ , ਸੈਲਰ ਐਸੋਇਏਸ਼ਨ, ਇੰਡਸਟਰੀ ਚੈਂਬਰ ਵੱਲੋਂ ਆਪਣੇ ਪੱਧਰ ਤੇ ਫੋਗਿੰਗ ਕਰਵਾਈ ਜਾ ਰਹੀ ਹੈ । ਜਨ ਸਹਾਰਾ ਕਲੱਬ ਦੇ ਆਗੂ ਚੇਤਨ ਗੋਇਲ ਸੋਨੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜਮਾਂ ਨੇ ਇੱਕ ਰੇਹੜੀ ਵਾਲੇ ਦਾ ਬੀੜੀ ਪੀਣ ਦਾ ਚਲਾਨ ਕਰ ਦਿੱਤਾ, ਜਿਸਤੇ ਉਸਨੇ ਚਲਾਨ ਕੱਟਣ ਦਾ ਇਤਰਾਜ ਕਰਦਿਆਂ ਕਿਹਾ ਕਿ  ਸਿਹਤ ਵਿਭਾਗ ਦੀ ਟੀਮ ਨੂੰ ਬੀੜੀ ਦੇ ਚਲਾਨ ਕੱਟਣ ਦੀ ਬਜਾਇ ਡੇਂਗੂ ਵੱਲ ਧਿਆਨ ਦੇਣਾ ਚਾਹੀਦਾ ਹੈ । ਉਨਾਂ ਦੱਸਿਆ ਕਿ ਜਿਸ ਰੇਹੜੀ ਵਾਲੇ ਦਾ ਚਲਾਨ ਕੱਟਿਆ ਜਾ ਰਿਹਾ ਹੈ ਉਹ ਆਪਣੇ ਪਰਿਵਾਰਕ ਮੈਂਬਰ ਨੂੰ ਡੇਂਗੂ ਹੋਣ ਤੇ ਹੁਣ ਤੱਕ 52 ਹਜ਼ਾਰ ਰੁਪਏ ਖਰਚ ਕਰ ਚੁੱਕਿਆ ਹੈ । ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਉਕਤ ਵਿਅਕਤੀ ਦਾ ਚਲਾਨ ਕੱਟਕੇ ਜਬਰੀ ਹਸਪਤਾਲ ਵਿਚ ਲੈ ਗਏ , ਜਿੱਥੇ ਉਸਦੀ ਧੱਕਾਮੁੱਕੀ ਕੀਤੀ । ਚੇਤਨ ਗੋਇਲ ਸੋਨੀ ਦੇ ਨਾਲ ਰਾਸ਼ਟਰਵਾਦੀ ਹਿੰਦੂ ਬੱਬਰ ਦਲ ਦੇ ਆਗੂ ਸੁਸੀਲ ਗੋਇਲ , ਇੰਡਸਟਰੀ ਚੈਂਬਰ ਦੇ ਸੁਸੀਲ ਗੋਇਲ ਅਤੇ ਸਮਾਜ ਸੇਵੀ ਸਤਿੰਦਰਪਾਲ ਸੋਨੀ ਨੇ ਦੱਸਿਆ ਕਿ ਉਨਾਂ ਨੇ ਗਰੀਬ ਵਿਅਕਤੀ ਨਾਲ ਧੱਕੇਸਾਹੀ ਕਰਨ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਚਲਾਨ ਕੱਟਣਾ ਸਿਹਤ ਵਿਭਾਗ ਦੇ ਅਧਿਕਾਰ ਖੇਤਰ ਵਿਚ ਹੈ ਪ੍ਰੰਤੂ ਕਿਸੇ ਨਾਲ ਧੱਕਾਮੁੱਕੀ ਅਤੇ ਜਬਰੀ ਹਸਪਤਾਲ ਦੇ ਲਿਆਉਣਾ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੀ ਗੱਲ ਹੈ । ਇਸ ਮੋਕੇ ਦੋਵਾਂ ਧਿਰਾਂ ਵੱਲੋਂ ਥਾਣਾ ਸ਼ੇਰਪੁਰ ਵਿੱਚ ਦਰਖਾਸਤਾਂ ਦਿੱਤੀਆਂ ਗਈਆਂ ਅਤੇ ਇਸਤੋਂ ਬਾਅਦ ਇਹ ਮਾਮਲਾ ਸਿਵਲ ਸਰਜਨ ਦੇ ਦਫਤਰ ਪੁੱਜ ਗਿਆ । ਇਸ ਮੋਕੇ ਸਿਵਲ ਸਰਜਨ ਦਫਤਰ ਵੱਲੋਂ ਸਹਾਇਕ ਸਿਵਲ ਸਰਜਨ ਡਾ. ਅਨੂਪ ਸੋਨੀ ਅਤੇ ਐਸ.ਐਮ.ਓ ਡਾ. ਰਾਜੀਵ ਪੁਰੀ ਨੇ ਸੂਝ ਬੂਝ ਨਾਲ ਮਾਮਲਾ ਸ਼ਾਂਤ ਕੀਤਾ ਅਤੇ ਦੋਵਾਂ ਧਿਰਾਂ ਦੇ ਗਿਲੇ ਸਿਕਵੇ ਦੂਰ ਕਰਵਾਏ । ਇਸ ਮੋਕੇ ਉਨਾਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਦੇ ਮੁਲਾਜਮਾਂ ਦੇ ਬੋਲਬਾਣੀ ਵਿਚ ਸੁਧਾਰ ਲਿਆਦਾ ਜਾਵੇਗਾ ਅਤੇ ਜੋਂ ਹੋਰ ਕਮੀਆਂ ਹਨ ਉਹ ਵੀ ਦੂਰ ਕੀਤੀਆਂ ਜਾਣ ਗਈਆਂ। ਇਸ ਮੌਕੇ ਸੈਲਰ ਐਸੋਇਏਸ਼ਨ ਦੇ ਆਗੂ ਅਕਾਸ ਗੋਇਲ ਹੁਨੀਸ਼ ਗੋਇਲ ਰੋਕੀ, ਬਿਸ਼ੂ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਮੋਜੂਦ ਸਨ ।

Related posts

ਭਗਤ ਪੁਰਨ ਸਿੰਘ ਸਿਹਤ ਬੀਮਾ ਯੋਜਨਾ ਦਾ ੨੨੧੪ ਲਾਭਪਾਤਰੀਆਂ ਨੇ ੧ ਕਰੋੜ ੫੮ ਲੱਖ ੩੧੦ ਰੁਪਏ ਦਾ ਲਿਆ ਲਾਭ :ਮਾਂਗਟ

INP1012

ਸਾਵਧਾਨ! ਕਿਡਨੀ ਦੀ ਬਿਮਾਰੀ ਜਾਂ ਖਤਰੇ ਦੀ ਘੰਟੀ

INP1012

ਪੰਜਾਬ ‘ਚ ਅਮਨ, ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ

INP1012

Leave a Comment