Featured India National News Punjab Punjabi

ਪਹਿਲਵਾਨ ਦੀ ਅਗਵਾਈ ‘ਚ ਪੰਜਾਬ ਕਾਂਗਰਸ ਐਕਪ੍ਰੈਸ ਦਾ ਹਲਕਾ ਪੂਰਬੀ ਪੁੱਜਣ ‘ਤੇ ਭਰਵਾਂ ਸਵਾਗਤ

ਪਹਿਲਵਾਨ ਦੀ ਅਗਵਾਈ ‘ਚ ਪੰਜਾਬ ਕਾਂਗਰਸ ਐਕਪ੍ਰੈਸ ਦਾ ਹਲਕਾ ਪੂਰਬੀ ਪੁੱਜਣ ‘ਤੇ ਭਰਵਾਂ ਸਵਾਗਤ
ਪੰਜਾਬ ਦੇ ਸਾਰੇ ਵਪਾਰ ਨੂੰ ਸਤਾਧਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ : ਰਵਨੀਤ ਬਿੱਟੂ
ਲੁਧਿਆਣਾ, 27 ਸਤੰਬਰ (ਸਤ ਪਾਲ ਸੋਨੀ) ਪੰਜਾਬ ਕਾਂਗਰਸ ਵੱਲੋਂ ਚਲਾਈ ਗਈ ‘ਪੰਜਾਬ ਕਾਂਗਰਸ ਐਕਸਪ੍ਰੈਸ’ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਹਲਕਾ ਪੂਰਬੀ ਦੇ ਇਲਾਕਾ ਨੂਰਵਾਲਾ ਰੋਡ ਵਿਖੇ ਪੁੱਜੀ, ਜਿੱਥੇ ਹਲਕਾ ਪੂਰਬੀ ਕਾਂਗਰਸ ਦੇ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ. ਬਿੱਟੂ ਨਾਲ ਵਿਰੋਧੀ ਧਿਰ ਦੇ ਉੱਪ ਨੇਤਾ ਭਾਰਤ ਭੂਸ਼ਣ ਆਸ਼ੂ, ਜਿਲਾ ਪ੍ਰਧਾਨ ਗੁਰਪ੍ਰੀਤ ਗੋਗੀ, ਹਲਕੇ ਦੇ ਅਬਜ਼ਰਵਰ ਰਾਜਾ ਗਿੱਲ, ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ, ਹਲਕਾ ਸਾਹਨੇਵਾਲ ਕਾਂਗਰਸ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਜੈਮਲ ਸਿੰਘ ਚੋਹਾਨ ਸਕੱਤਰ ਪੰਜਾਬ ਕਾਂਗਰਸ, ਵੀਨਾ ਸੋਹਤੀ ਜਨਰਲ ਸਕੱਤਰ ਪੰਜਾਬ ਕਾਂਗਰਸ, ਰਾਜੀ ਭਸੀਨ ਸੀਨੀਅਰ ਨੇਤਾ, ਨਿਗਮ ‘ਚ ਵਿਰੋਧੀ ਧਿਰ ਦੇ ਨੇਤਾ ਹੇਮਰਾਜ ਅਗਰਵਾਲ, ਵਿਪਨ ਵਿਨਾਇਕ ਵਾਈਸ ਚੇਅਰਮੈਨ ਵਪਾਰ ਸੈਲ ਪੰਜਾਬ ਕਾਂਗਰਸ, ਕੌਂਸਲਰ ਹਰਜਿੰਦਰਪਾਲ ਲਾਲੀ, ਬਲਾਕ ਪ੍ਰਧਾਨ ਸੰਜੇ ਸ਼ਰਮਾ, ਵਾਰਡ ਪ੍ਰਧਾਨ ਵਿਜੇ ਕਲਸੀ ਆਦਿ ਹਾਜਿਰ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਬਿੱਟੂ ਨੇ ਅਕਾਲੀ-ਭਾਜਪਾ ਸਰਕਾਰ ‘ਤੇ  ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਗੁੰਡਾਰਾਜ ਹੈ, ਸਤਾਧਾਰੀ ਕਿਸ ਤਰਾਂ ਆਮ ਲੋਕਾਂ ਨੂੰ ਜ਼ਲੀਲ ਕਰ ਰਹੇ ਹਨ, ਇਹ ਸਾਰਾ ਪੰਜਾਬ ਜਾਣਦਾ ਹੈ, ਉਨਾਂ ਅਜਨਾਲੇ ਵਿਚ ਕਾਂਗਰਸ ਦੀ ਮੋਟਰਸਾਈਕਲ ਰੈਲੀ ‘ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ, ਇਸ ਨੂੰ ਸਤਾਧਾਰੀਆਂ ਦੀ ਬੌਖਲਾਹਟ ਦੱਸਿਆ। ਬਿੱਟੂ ਨੇ ਕਿਹਾ ਕਿ ਅਕਾਲੀ- ਭਾਜਪਾ ਸਰਕਾਰ ਦੇ ਰਾਜ ‘ਚ ਪੰਜਾਬ ਦਾ ਵਪਾਰ ਬੰਦ ਪਿਆ ਹੈ, ਦੁਕਾਨਦਾਰਾਂ ਕੋਲ ਕੰਮ ਨਹੀਂ ਹੈ, ਜਿਸ ਦਾ ਵੱਡਾ ਕਾਰਨ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਹਨ ਅਤੇ ਪੰਜਾਬ ਦੇ ਸਾਰੇ ਵਪਾਰ ਨੂੰ ਸਤਾਧਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਬਿੱਟੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦਿਓ ਤਾਂ ਕਿ ਅਸੀਂ ਮੁੜ ਤੋਂ ਪੰਜਾਬ ਨੂੰ ਹੱਸਦਾ-ਵੱਸਦਾ ਬਣਾਈਏ, ਜਿੱਥੇ ਹਰ ਇਕ ਨੂੰ ਬਰਾਬਰ ਦਾ ਮਾਣ ਤੇ ਸਤਿਕਾਰ ਮਿਲੇ। ਇਸ ਮੌਕੇ ਹੋਰ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਾਂਗਰਸ ਪਾਰਟੀ ਦੀ ਮਜਬੂਤ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ। ਗੁਰਮੇਲ ਸਿੰਘ ਪਹਿਲਵਾਨ ਨੇ ਰਵਨੀਤ ਸਿੰਘ ਬਿੱਟੂ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਹਲਕਾ ਪੂਰਬੀ ਤੋਂ ਭਾਰੀ ਬਹੁਮਤ ਨਾਲ ਜਿੱਤਣ ਦਾ ਦਾਅਵਾ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਨਰਿੰਦਰ ਕਾਲਾ, ਕੌਂਸਲਰ ਸੰਨੀ ਭੱਲਾ, ਕੌਂਸਲਰ ਸੰਜੇ ਤਲਵਾੜ, ਮਿੰਟੂ ਸ਼ਰਮਾ, ਪ੍ਰਵੀਨ ਸੂਦ, ਮਹਾਂਵੀਰ ਸਸੋਦੀਆ, ਮਨਜੀਤ ਪਾਲ, ਤਮੰਨਾ ਅੰਸਾਰੀ, ਕਮਲ ਮਿਗਲਾਨੀ, ਯਸ਼ਪਾਲ ਸ਼ਰਮਾ, ਸੰਨੀ ਪਹੁਜਾ, ਜਸਵੀਰ ਗੋਲਡੀ, ਦਿਨੇਸ਼ ਸ਼ਰਮਾ, ਰਾਹੁਲ ਭਸੀਨ ਆਦਿ ਹਾਜਿਰ ਸਨ।

Related posts

ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ।

INP1012

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਚਲਾਈ ਜਾ ਰਹੀ ‘ਸਸ਼ਕਤ ਕੰਟੀਨ’ ਦੇ ਸਫ਼ਲਤਾਪੂਰਵਕ ਛੇ ਮਹੀਨੇ ਪੂਰੇ

INP1012

ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?–ਗੁਰਮੀਤ ਪਲਾਹੀ

INP1012

Leave a Comment