Featured India National News Punjab Punjabi

ਲਾਲ ਝੰਡਾ ਪੇਂਡੂ ਚੌਕੀਦਾਰਾ ਯੀਨੀਅਨ ਨੇ ਸਾੜਿਆ ਮਾਲ ਮੰਤਰੀ ਦਾ ਪੁਤਲਾ

ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਬਾਦਲਾਂ ਦੇ ਹਲਕਿਆਂ ‘ਚ ਪ੍ਰਦਰਸ਼ਨ-ਮੀਤ ਪ੍ਰਧਾਨ ਸੰਗੋਵਾਲ
ਲੁਧਿਆਣਾ, 28 ਸਤੰਬਰ (ਸਤ ਪਾਲ ਸੋਨੀ) ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਪੰਜਾਬ ਸੀਟੂ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਫਿਰੋਜਪੁਰ ਰੋ ਤੇ ਕਚਿਹਰੀ ਚੌਂਕ ਵਿੱਚ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕੀਤਾ। ਇਸ ਤੋਂ ਪਹਿਲਾਂ ਇੱਕ ਮੀਟਿੰਗ ਡੀ.ਸੀ. ਦਫਤਰ ਵਿਖੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਚਰਨ ਸਿੰਘ ਸੰਗੋਵਾਲ ਨੇ ਕਿਹਾ ਕਿ ਪੇਂਡੂ ਚੌਕੀਦਾਰਾਂ ਦੀ ਕਿਰਤ ਕਮਿਸ਼ਨਰ ਚੰਡੀਗੜ ਦਫਤਰ ਅੱਗੇ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਨੂੰ 721 ਦਿਨ ਬੀਤ  ਗਏ ਹਨ ਪਰੰਤੂ ਸਰਕਾਰ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਮੰਤਰੀ ਉਹਨਾਂ ਦੀ ਸਾਰ ਲੈਣ ਨਹੀਂ ਆਇਆ। ਉਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਮੰਤਰੀ ਸੰਗਤ ਦਰਸ਼ਨਾਂ ਤੇ ਪੰਜਾਬ ਦਾ ਪੈਸਾ ਪਾਣੀ ਵਾਂਗ ਵਹਾ ਰਹੇ ਹਨ ਪਰੰਤੂ ਉਹਨਾਂ ਨੂੰ ਪੰਜਾਬ ਦੇ 13000 ਦੇ ਕਰੀਬ ਗਰੀਬ ਚੌਕੀਦਾਰ ਨਜ਼ਰ ਨਹੀਂ ਆਉਂਦੇ। ਅਜ਼ਾਦੀ ਦੇ 69 ਸਾਲ ਬਾਦ ਚੌਕੀਦਾਰਾਂ ਨੂੰ 800 ਰੁਪਏ ਨਿਗੂਣਾ ਜਿਹਾ ਮਾਣ ਭੱਤਾ ਦਿੱਤਾ ਜਾਂਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ।
ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬਾਦਲਾਂ ਦੇ ਹਲਕਿਆਂ ਵਿੱਚ ਜਾ ਕੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਗੁਰਮੀਤ ਸਿੰਘ ਹੁਸੈਨਪੁਰਾ, ਮੱਖਣ ਸਿੰਘ ਬੁਲਾਰਾ, ਸਤਨਾਮ ਸਿੰਘ, ਬਾਬੂ ਰਾਮ ਖਡੂਰ, ਚਰਨ ਸਿੰਘ ਕੂੰਮ ਕਲਾਂ, ਛਿੰਦਰਪਾਲ ਜੁਅਇੰਟ ਸਕੱਤਰ ਪੰਜਾਬ ਨੇ ਵੀ ਸੰਬੋਧਨ ਕੀਤਾ।

Related posts

ਸਿੱਖਿਆ ਵਿਭਾਗ ਵੱਲੋਂ ੬੦ ਪੀ.ਈ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ

INP1012

”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਮਹਾਂਵਾਕ ਤੇ ਪਹਿਰਾ ਦਿਤਾ ਜਾਵੇ– ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਕਸਬਾ ਭੁਰਾਲ ਵਿਖੇ ਤਿੰਨ ਦਿਨਾਂ ਧਾਰਮਿਕ ਦੀਵਾਨ ਸਜਾਏ ਗਏ

INP1012

ਅਕਾਲ ਸਹਾਇ ਯੂਥ ਕਲੱਬ ਨੇ ਲਗਾਇਆ ਸੱਤ ਰੋਜ਼ਾ ਸਮਰ ਕੈਂਪ

INP1012

Leave a Comment